Home /muktsar /

ਸਿਹਤ ਵਿਭਾਗ ਦੇ ਕਾਮੇ ਕਿਉਂ ਛੱਡਣਗੇ ਕੰਮ, ਜਾਣੋ ਕਾਰਨ  

ਸਿਹਤ ਵਿਭਾਗ ਦੇ ਕਾਮੇ ਕਿਉਂ ਛੱਡਣਗੇ ਕੰਮ, ਜਾਣੋ ਕਾਰਨ  

ਸਿਹਤ

ਸਿਹਤ ਵਿਭਾਗ ਦੇ ਕਾਮੇ ਕਿਉਂ ਛੱਡਣਗੇ ਕਮ, ਜਾਣੋ ਕਾਰਨ  

ਸ੍ਰੀ ਮੁਕਤਸਰ ਸਾਹਿਬ: ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਸਿਵਲ ਸਰਜਨ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਗੱਲਬਾਤ ਦੌਰਾਨ ਕਰਮਚਾਰੀਆਂ ਨੇ ਕਿਹਾ ਕਿ ਪਿਛਲੇ ਲਗਭਗ 3 ਸਾਲਾਂ ਤੋਂ ਕੋਵਿਡ-19 ਅਤੇ ਹੋਰ ਸਿਹਤ ਪ੍ਰੋਗਰਾਮਾਂ ਵਿੱਚ ਸਿਹਤ ਸੇਵਾਵਾਂ ਦੇਣ ਵਾਲੇ ਕਮਿਊਨਿਟੀ ਹੈਲਥ ਅਫਸਰ ਭਾਗਸਰ ਅਤੇ ਭੂੰਦੜ ਦੀਆਂ ਬਦਲੀਆਂ ਉਹਨਾਂ ਦੇ ਪੋਸਟਿੰਗ ਸਥਾਨਾਂ ਤੋਂ ਲਗਭਗ 140 ਕਿਲੋਮੀਟਰ ਦੂਰ ਕਰਨ 'ਤੇ ਸਮੁੱਚੇ ਐਨ.ਐਚ.ਐਮ. ਕਰਮਚਾਰੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ।

ਹੋਰ ਪੜ੍ਹੋ ...
 • Share this:

  ਕੁਨਾਲ ਧੂੜੀਆ

  ਸ੍ਰੀ ਮੁਕਤਸਰ ਸਾਹਿਬ: ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਸਿਵਲ ਸਰਜਨ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਗੱਲਬਾਤ ਦੌਰਾਨ ਕਰਮਚਾਰੀਆਂ ਨੇ ਕਿਹਾ ਕਿ ਪਿਛਲੇ ਲਗਭਗ 3 ਸਾਲਾਂ ਤੋਂ ਕੋਵਿਡ-19 ਅਤੇ ਹੋਰ ਸਿਹਤ ਪ੍ਰੋਗਰਾਮਾਂ ਵਿੱਚ ਸਿਹਤ ਸੇਵਾਵਾਂ ਦੇਣ ਵਾਲੇ ਕਮਿਊਨਿਟੀ ਹੈਲਥ ਅਫਸਰ ਭਾਗਸਰ ਅਤੇ ਭੂੰਦੜ ਦੀਆਂ ਬਦਲੀਆਂ ਉਹਨਾਂ ਦੇ ਪੋਸਟਿੰਗ ਸਥਾਨਾਂ ਤੋਂ ਲਗਭਗ 140 ਕਿਲੋਮੀਟਰ ਦੂਰ ਕਰਨ 'ਤੇ ਸਮੁੱਚੇ ਐਨ.ਐਚ.ਐਮ. ਕਰਮਚਾਰੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ।

  ਉਨ੍ਹਾਂ ਕਿਹਾ ਕਿ ਵਿਭਾਗ ਦੇ ਅਧਿਕਾਰੀਆਂ ਦੁਆਰਾ ਰੈਸ਼ਨੇਲਾਈਜੇਸ਼ਨ ਦੇ ਨਾਮ 'ਤੇ ਧੱਕੇਸ਼ਾਹੀ ਨਾਲ ਗੈਰ-ਸੰਵਿਧਾਨਿਕ ਬਦਲੀਆ ਕੀਤੀਆ ਗਈਆਂ ਹਨ। ਇਹ ਬਦਲੀਆਂ ਸਰਕਾਰ ਦੁਆਰਾ ਇੱਕਤਰਫਾ ਫੈਸਲੇ ਨਾਲ ਕੀਤੀਆ ਗਈਆਂ ਹਨ। ਇਹਨਾਂ ਬਦਲੀਆ ਸਬੰਧੀ ਕਰਮਚਾਰੀਆਂ ਦੁਆਰਾ ਕੋਈ ਵੀ ਪ੍ਰਤੀ ਬੇਨਤੀ ਨਹੀਂ ਦਿੱਤੀ ਗਈ। ਉਕਤ ਸਥਾਨਾਂ 'ਤੇ ਪੰਜਾਬ ਸਰਕਾਰ ਦੁਆਰਾ ਹੈੱਲਥ ਵੈੱਲਨੈੱਸ ਸੈਂਟਰ ਨੂੰ ਆਮ ਆਦਮੀ ਕਲੀਨਿਕ ਦਾ ਨਾਮ ਦਿੱਤਾ ਗਿਆ ਹੈ।

  ਕਰਮਚਾਰੀਆਂ ਨੇ ਕਿਹਾ ਕਿ ਵਿਭਾਗ ਦੁਆਰਾ ਇਹਨਾਂ ਦੀਆਂ ਬਦਲੀਆਂ ਕਰਕੇ ਕਰਮਚਾਰੀਆਂ ਨੂੰ ਨੌਕਰੀ ਛੱਡਣ ਅਤੇ ਉਹਨਾਂ ਦੇ ਪਰਿਵਾਰਾਂ ਦੀ ਰੋਟੀ ਖੋਹਣ ਲਈ ਵਿਭਾਗ ਦੇ ਅਧਿਕਾਰੀਆਂ ਦੁਆਰਾ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਬਦਲੀਆਂ ਨੂੰ ਰੱਦ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਜੇਕਰ ਨੂੰਹ ਬਦਲੀਆਂ ਰੱਦ ਨਹੀਂ ਕੀਤਾ ਤਾਂ ਆਉਣਾ ਵਾਲੇ ਦਿਨਾਂ ਵਿਚ ਸਾਰੇ ਮੁਲਾਜ਼ਮਾਂ ਵੱਲੋਂ ਕੰਮ ਛੱਡ ਕੇ ਸੰਘਰਸ਼ ਕੀਤਾ ਜਾਵੇਗਾ।

  Published by:Rupinder Kaur Sabherwal
  First published:

  Tags: Muktsar, Punjab