Home /muktsar /

ਮੋਢਿਆਂ 'ਤੇ ਬੈਗ ਤੇ ਧਰਤੀ 'ਤੇ ਗੋਡਿਆਂ ਤੱਕ ਪਾਣੀ ਇਸ ਤਰ੍ਹਾਂ ਸਰਕਾਰੀ ਸਕੂਲ 'ਚ ਜਾਂਦੇ ਨੇ ਇਹ ਬੱਚੇ

ਮੋਢਿਆਂ 'ਤੇ ਬੈਗ ਤੇ ਧਰਤੀ 'ਤੇ ਗੋਡਿਆਂ ਤੱਕ ਪਾਣੀ ਇਸ ਤਰ੍ਹਾਂ ਸਰਕਾਰੀ ਸਕੂਲ 'ਚ ਜਾਂਦੇ ਨੇ ਇਹ ਬੱਚੇ

ਮੋਢਿਆਂ

ਮੋਢਿਆਂ 'ਤੇ ਬੈਗ ਤੇ ਧਰਤੀ 'ਤੇ ਗੋਡਿਆਂ ਤੱਕ ਪਾਣੀ ਇਸ ਤਰ੍ਹਾਂ ਸਰਕਾਰੀ ਸਕੂਲ ਜਾਂਦੇ ਵਿਦਿਆਰਥੀ 

ਮਲੋਟ: ਬੀਤੇ ਦਿਨੀ ਹੋਈ ਭਾਰੀ ਬਾਰਿਸ਼ ਦੇ ਕਾਰਨ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਬਹੁਤੇ ਪਿੰਡਾਂ ਦੇ ਵਿੱਚ ਪਾਣੀ ਦੀ ਮਾਰ ਵਧੀ ਹੈ। ਜਿੱਥੇ ਫਸਲਾਂ ਡੁੱਬ ਗਈਆਂ, ਘਰਾਂ ਤੱਕ ਪਾਣੀ ਨੇ ਮਾਰ ਕੀਤੀ, ਉਥੇ ਅਜੇ ਤੱਕ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਇਹ ਤਸਵੀਰਾਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਹਲਕਾ ਮਲੋਟ ਦੇ ਪਿੰਡ ਭੰਗਚੜੀ ਦੀਆਂ ਹਨ, ਜਿੱਥੇ ਸਰਕਾਰੀ ਹਾਈ ਸਕੂਲ ਦੇ ਅੱਗੇ ਬੱਚਿਆਂ ਨੂੰ ਗੰਦੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਨਾਲ ਲੈ ਕੇ ਹੀ ਅੱਗੇ ਸਕੂਲ ਦੇ ਵਿਚ ਪ੍ਰਵੇਸ਼ ਕਰਨਾ ਪੈ ਰਿਹਾ ਹੈ।

ਹੋਰ ਪੜ੍ਹੋ ...
 • Share this:
  ਕੁਨਾਲ ਧੂੜੀਆ

  ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸਰਕਾਰੀ ਹਾਈ ਸਕੂਲ ਦੇ ਅੱਗੇ ਵੱਡੇ ਪੱਧਰ ਦੇ ਉੱਤੇ ਪਾਣੀ ਖੜ੍ਹਾ ਅਤੇ ਬੱਚਿਆਂ ਨੂੰ ਇਸ ਪਾਣੀ 'ਚੋਂ ਲੰਘ ਕੇ ਜਾਣਾ ਪੈ ਰਿਹਾ ਹੈ। ਜੇਕਰ ਕੋਈ ਸਾਧਨ ਮਿਲ ਜਾਵੇ ਕਿਸੇ ਟਰੈਕਟਰ ਜਾਂ ਕਾਰ ਵਾਲੇ ਤੋਂ ਲਿਫਟ ਮਿਲ ਜਾਵੇ ਤਾਂ ਬੱਚੇ ਇਹ ਪਾਣੀ ਦਾ ਬਣਿਆ ਆਰਜ਼ੀ ਦਰਿਆ ਪਾਰ ਕਰ ਲੈਂਦੇ ਹਨ, ਪਰ ਜੇਕਰ ਅਜਿਹਾ ਨਾ ਹੋਵੇ ਤਾਂ ਇਸ ਵਿੱਚੋਂ ਤੁਰਕੇ ਹੀ ਲੰਘਣਾ ਪੈਂਦਾ ਹੈ। ਸਕੂਲ ਦਾ ਸਟਾਫ਼ ਵੀ ਇਸ ਪਾਣੀ 'ਚੋਂ ਲੰਘਦਾ ਹੈ ਅਤੇ ਹਾਲਾਤ ਬੁਰੇ ਬਣੇ ਹੋਏ ਹਨ।

  ਸਕੂਲੀ ਬੱਚਿਆਂ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦੀ ਮਜਬੂਰੀ ਹੈ ਕਿਉਂਕਿ ਪੜ੍ਹਾਈ ਚੱਲ ਰਹੀ ਹੈ ਤਾਂ ਉਨ੍ਹਾਂ ਨੂੰ ਇਸ ਗੰਦੇ ਪਾਣੀ 'ਚੋਂ ਲੰਘ ਕੇ ਅੰਦਰ ਜਾਣਾ ਪੈਂਦਾ ਹੈ। ਇਨ੍ਹਾਂ ਬੱਚਿਆਂ ਨੇ ਸਰਕਾਰ ਤੋਂ ਪਾਣੀ ਦੀ ਨਿਕਾਸੀ ਦੀ ਮੰਗ ਕੀਤੀ ਹੈ। ਜੋ ਸਰਕਾਰ ਸਿੱਖਿਆ ਅਤੇ ਸਿਹਤ ਦਾ ਇੱਕ ਮਾਡਲ ਲੈ ਕੇ ਸੱਤਾ ਵਿਚ ਆਈ ਹੋਈ ਹੈ, ਪਰ ਸਰਕਾਰੀ ਸਕੂਲ ਦੇ ਵਿਚ ਸਿੱਖਿਆ ਪ੍ਰਾਪਤ ਕਰਨ ਲਈ ਜਾ ਰਹੇ ਬੱਚੇ ਬੀਮਾਰੀਆਂ ਇਸ ਗੰਦੇ ਪਾਣੀ 'ਚੋਂ ਕਿਸ ਤਰ੍ਹਾਂ ਨਾਲ ਲੈ ਕੇ ਆ ਰਹੇ ਹਨ।
  Published by:rupinderkaursab
  First published:

  Tags: Muktsar, Punjab

  ਅਗਲੀ ਖਬਰ