ਕੁਨਾਲ ਧੂੜੀਆ
ਕੰਮ ਲਈ ਦੁਬਈ ਭੇਜਣ ਦਾ ਝਾਂਸਾ ਦੇ ਕੇ ਔਰਤ ਨੂੰ ਉਮਾਨ ਵਿਚ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ।ਮਲੋਟ ਨਜਦੀਕ ਪਿੰਡ ਬੋਦੀਵਾਲਾ ਦੀ ਇਕ ਔਰਤ ਨੂੰ ਦੁਬਈ ਭੇਜ ਕੇ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਉਮਾਨ ਵਿਖੇ ਵੇਚਣ ਦੇ ਮਾਮਲੇ ਵਿਚ ਨਾਮਜਦ ਦੋਸ਼ੀਆਂ ਵਿਚੋਂ ਇਕ ਔਰਤ ਨੂੰ ਕਬਰਵਾਲਾ ਪੁਲਿਸ ਨੇ ਗਿ੍ਫਤਾਰ ਕਰ ਲਿਆ ਹੈ। ਪੁਲਿਸ ਨੇ ਅਦਾਲਤ ਵਿਚ ਪੇਸ਼ ਕਰਨ ਪਿੱਛੋਂ ਦੋਸ਼ੀ ਮਹਿਲਾ ਨੂੰ ਜੂਡੀਸ਼ੀਅਲ ਹਿਰਾਸਤ ਵਿਚ ਭੇਜ ਦਿੱਤਾ ਹੈ।
ਜ਼ਿਕਰਯੋਗ ਹੈ ਬੋਦੀਵਾਲਾ ਦੇ ਇਕ ਵਿਅਕਤੀ ਨੇ ਪੁਲਿਸ ਨੂੰ ਦਿੱਤੇ ਬਿਅਨਾਂ ਵਿਚ ਕਿਹਾ ਘਰ ਦੀ ਆਰਥਿਕ ਤੰਗੀ ਕਰਕੇ ਉਸਦੀ ਪਤਨੀ ਕੰਮ ਵਾਸਤੇ ਦੁਬਈ ਜਾਣਾ ਚਾਹੁੰਦੀ ਸੀ। ਜਿਸ ਕਰਕੇ ਉਹ ਪੱਟੀ ਸ਼ਹਿਰ ਵਿਖੇ ਏਜੰਟ ਰੇਸ਼ਮ ਸਿੰਘ ਵਾਸੀ ਸੁਥਾਰਪੁਰ ਅਤੇ ਅਤੇ ਉਸਦੀ ਸਹਾਇਕ ਮਹਿਲਾ ਕਮਲਜੀਤ ਕੌਰ ਪਤਨੀ ਰਣਜੀਤ ਸਿੰਘ ਵਾਸੀ ਸਿੰਗਲ ਬਸਤੀ ਪੱਟੀ ਦੇ ਸੰਪਰਕ ਵਿਚ ਆਏ। 16 ਸਤੰਬਰ 2022 ਨੂੰ ਪਤਨੀ ਨੇ ਅਮਿ੍ਤਸਰ ਤੋਂ ਦੁਬਈ ਦੀ ਫਲਾਈਟ ਲਈ ਪਰ ਅਗਲੇ ਦਿਨ ਸ਼ਿਕਾਇਤਕਰਤਾ ਨੂੰ ਉਸਦੀ ਪਤਨੀ ਦਾ ਫੋਨ ਆਇਆ ਕਿ ਉਸਨੂੰ ਦੁਬਈ ਦੀ ਥਾਂ ਉਮਾਨ ਦੇਸ਼ ਦੇ ਅਸਲ ਪਿੰਡ ਵਿਚ ਵੇਚ ਦਿੱਤਾ ਹੈ ਜਿਥੇ ਉਸਦਾ ਸ਼ੋਸ਼ਣ ਹੋ ਰਿਹਾ ਹੈ।
ਇਸ ਮਾਮਲੇ 'ਤੇ ਕਬਰਵਾਲਾ ਪੁਲਿਸ ਨੇ ਰੇਸ਼ਮ ਸਿੰਘ ਅਤੇ ਕਮਲਜੀਤ ਕੌਰ ਵਿਰੁੱਧ ਮੁਕਦਮਾਂ ਦਰਜ ਕਰਕੇ ਕਮਲਜੀਤ ਕੌਰ ਨੂੰ ਗਿ੍ਫਤਾਰ ਕਰ ਲਿਆ ਅਤੇ ਕੱਲ ਅਦਾਲਤ ਵਿਚ ਪੇਸ਼ ਕੀਤਾ। ਅੱਜ ਕਮਲਜੀਤ ਕੌਰ ਦਾ ਰਿਮਾਂਡ ਖਤਮ ਹੋਣ 'ਤੇ ਅਦਾਲਤ ਨੇ ਉਸਨੂੰ 14 ਦਿਨਾਂ ਲਈ ਜੂਡੀਸ਼ੀਅਲ ਹਿਰਾਸਤ ਵਿਚ ਭੇਜ ਦਿੱਤਾ ਹੈ। ਇਹ ਵੀ ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਏਜੰਟ ਰੇਸ਼ਮ ਸਿੰਘ ਦੀ ਗਿ੍ਫਤਾਰੀ ਅਹਿਮ ਹੈ ਜਿਸ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crime against women, Crime news, Punjab Police, WORK PERMIT