Home /muktsar /

ਸ੍ਰੀ ਮੁਕਤਸਰ ਸਾਹਿਬ-ਸਰਹਿੰਦ ਫੀਡਰ 'ਚ ਔਰਤ ਨੇ ਮਾਰੀ ਬੱਚੇ ਸਮੇਤ ਛਾਲ,ਬਚਾਅ ਲਈ ਨਹਿਰ 'ਚ ਉੱਤਰਿਆ ਰਾਹਗੀਰ ਵੀ ਰੁੜ੍ਹਿਆ

ਸ੍ਰੀ ਮੁਕਤਸਰ ਸਾਹਿਬ-ਸਰਹਿੰਦ ਫੀਡਰ 'ਚ ਔਰਤ ਨੇ ਮਾਰੀ ਬੱਚੇ ਸਮੇਤ ਛਾਲ,ਬਚਾਅ ਲਈ ਨਹਿਰ 'ਚ ਉੱਤਰਿਆ ਰਾਹਗੀਰ ਵੀ ਰੁੜ੍ਹਿਆ

X
ਸਰਹਿੰਦ

ਸਰਹਿੰਦ ਫੀਡਰ 'ਚ ਔਰਤ ਨੇ ਮਾਰੀ ਬੱਚੇ ਸਮੇਤ ਛਾਲ 

ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਮਾਰਗ 'ਤੇ ਪਿੰਡ ਭੁੱਲਰ ਨੇੜਿਓ ਲੰਘਦੀ ਸਰਹਿੰਦ ਫੀਡਰ ਵਿਚ ਇਕ ਔਰਤ ਨੇ ਆਪਣੇ ਬੱਚੇ ਸਮੇਤ ਛਾਲ ਮਾਰ ਦਿੱਤੀ। ਇਸ ਦੌਰਾਨ ਉਹਨਾਂ ਦੇ ਬਚਾਅ ਲਈ ਕੋਲੋ ਲੰਘਦੇ ਪਿੰਡ ਭੁੱਲਰ ਵਾਸੀ ਦੋ ਰਾਹਗੀਰ ਵੀ ਨਹਿਰ 'ਚ ਉਤਰ ਗਏ। ਇਸ ਦੌਰਾਨ ਇਕ ਰਾਹਗੀਰ ਤਾ ਨਹਿਰ ਚੋਂ ਬੱਚੇ ਨੂੰ ਲੈ ਬਾਹਰ ਆ ਗਿਆ। ਪਰ ਔਰਤ ਦੇ ਬਚਾਅ ਲਈ ਨਹਿਰ 'ਚ ਉਤਰਿਆ ਦੂਜਾ ਰਾਹਗੀਰ ਵੀ ਨਹਿਰ 'ਚ ਰੁੜ ਗਿਆ।

ਹੋਰ ਪੜ੍ਹੋ ...
  • Local18
  • Last Updated :
  • Share this:

ਕੁਨਾਲ ਧੂੜੀਆ

ਸ੍ਰੀ ਮੁਕਤਸਰ ਸਾਹਿਬ- ਸ੍ਰੀ ਮੁਕਤਸਰ ਸਾਹਿਬ ਵਿਖੇ ਅਜ ਤੜਕਸਾਰ ਘਟਨਾ ਵਾਪਰੀ। ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਮਾਰਗ 'ਤੇ ਪਿੰਡ ਭੁੱਲਰ ਨੇੜਿਓ ਲੰਘਦੀ ਸਰਹਿੰਦ ਫੀਡਰ ਵਿਚ ਇਕ ਔਰਤ ਨੇ ਆਪਣੇ ਬੱਚੇ ਸਮੇਤ ਛਾਲ ਮਾਰ ਦਿੱਤੀ। ਇਸ ਦੌਰਾਨ ਉਹਨਾਂ ਦੇ ਬਚਾਅ ਲਈ ਕੋਲੋ ਲੰਘਦੇ ਪਿੰਡ ਭੁੱਲਰ ਵਾਸੀ ਦੋ ਰਾਹਗੀਰ ਵੀ ਨਹਿਰ 'ਚ ਉਤਰ ਗਏ। ਇਸ ਦੌਰਾਨ ਇਕ ਰਾਹਗੀਰ ਤਾ ਨਹਿਰ ਚੋਂ ਬੱਚੇ ਨੂੰ ਲੈ ਬਾਹਰ ਆ ਗਿਆ। ਪਰ ਔਰਤ ਦੇ ਬਚਾਅ ਲਈ ਨਹਿਰ 'ਚ ਉਤਰਿਆ ਦੂਜਾ ਰਾਹਗੀਰ ਵੀ ਨਹਿਰ 'ਚ ਰੁੜ ਗਿਆ। ਔਰਤ ਦੀ ਪਹਿਚਾਣ ਹਰਜਿੰਦਰ ਕੌਰ ਵਾਸੀ ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ ਜਦਕਿ ਬਚਾਅ ਲਈ ਉਤਰੇ ਰਾਹਗੀਰ ਦੀ ਪਹਿਚਾਣ ਗੁਰਦੀਪ ਸਿੰਘ ਵਾਸੀ ਪਿੰਡ ਭੁੱਲਰ ਵਜੋਂ ਹੋਈ ਹੈ। ਮੌਕੇ 'ਤੇ ਪਹੁੰਚ ਕੇ ਥਾਣਾ ਸਦਰ ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Published by:Shiv Kumar
First published:

Tags: Muktsar, Police, Water, Women