Home /muktsar /

Sri Muktsar Sahib: ਘਰ ਵਿੱਚ ਕੂੜੇ ਤੋਂ ਇਸ ਤਰ੍ਹਾਂ ਤਿਆਰ ਕਰੋ ਖਾਦ, ਪੌਦਿਆਂ-ਫਸਲਾਂ ਲਈ ਹੈ ਬੇਹੱਦ ਲਾਭਦਾਇਕ

Sri Muktsar Sahib: ਘਰ ਵਿੱਚ ਕੂੜੇ ਤੋਂ ਇਸ ਤਰ੍ਹਾਂ ਤਿਆਰ ਕਰੋ ਖਾਦ, ਪੌਦਿਆਂ-ਫਸਲਾਂ ਲਈ ਹੈ ਬੇਹੱਦ ਲਾਭਦਾਇਕ

ਤੁਸੀਂ

ਤੁਸੀਂ ਵੀ ਘਰ ਵਿਚ ਕੂੜੇ ਤੋਂ ਇਸ ਤਰ੍ਹਾਂ ਬਣਾ ਸਕਦੇ ਹੋ ਖਾਦ  

ਸ੍ਰੀ ਮੁਕਤਸਰ ਸਾਹਿਬ: ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਵੱਲੋਂ ਗਿੱਲੇ ਤੇ ਸੁੱਕੇ ਕੂੜੇ ਦੇ ਪ੍ਰਬੰਧਨ ਦੇ ਲਈ ਉਸ ਨੂੰ ਖਾਦ ਦੇ ਰੂਪ ਦੇ ਵਿੱਚ ਢਾਲਿਆ ਜਾ ਰਿਹਾ ਹੈ। ਇਸ ਲਈ ਨਗਰ ਕੌਂਸਲ ਵੱਲੋਂ ਤਿੰਨ ਥਾਵਾਂ 'ਤੇ ਇਹ ਪ੍ਰਬੰਧਨ ਪਲਾਂਟ ਲਾਏ ਗਏ ਹਨ। ਜਿਨ੍ਹਾਂ ਵਿੱਚ ਗਿੱਲੇ ਤੇ ਸੁੱਕੇ ਕੂੜੇ ਤੋਂ ਖਾਦ ਤਿਆਰ ਕੀਤੀ ਜਾਂਦੀ ਹੈ।

ਹੋਰ ਪੜ੍ਹੋ ...
  • Share this:

    ਕੁਨਾਲ ਧੂੜੀਆ

    ਸ੍ਰੀ ਮੁਕਤਸਰ ਸਾਹਿਬ: ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਵੱਲੋਂ ਗਿੱਲੇ ਤੇ ਸੁੱਕੇ ਕੂੜੇ ਦੇ ਪ੍ਰਬੰਧਨ ਦੇ ਲਈ ਉਸ ਨੂੰ ਖਾਦ ਦੇ ਰੂਪ ਦੇ ਵਿੱਚ ਢਾਲਿਆ ਜਾ ਰਿਹਾ ਹੈ। ਇਸ ਲਈ ਨਗਰ ਕੌਂਸਲ ਵੱਲੋਂ ਤਿੰਨ ਥਾਵਾਂ 'ਤੇ ਇਹ ਪ੍ਰਬੰਧਨ ਪਲਾਂਟ ਲਾਏ ਗਏ ਹਨ। ਜਿਨ੍ਹਾਂ ਵਿੱਚ ਗਿੱਲੇ ਤੇ ਸੁੱਕੇ ਕੂੜੇ ਤੋਂ ਖਾਦ ਤਿਆਰ ਕੀਤੀ ਜਾਂਦੀ ਹੈ।

    ਇਸ ਸਬੰਧੀ ਗੱਲਬਾਤ ਕਰਦਿਆਂ ਇਸ ਨਾਲ ਸਬੰਧਤ ਅਧਿਕਾਰੀਆਂ ਨੇ ਦੱਸਿਆ ਕਿ ਘਰਾਂ 'ਚੋਂ ਕੂੜਾ ਇਕੱਠਾ ਕਰਨ ਵਾਲੇ ਸਫਾਈ ਸੇਵਕ ਗਿੱਲੇ ਤੇ ਸੁੱਕੇ ਕੂੜੇ ਨੂੰ ਅਲੱਗ ਅਲੱਗ ਇਕੱਠਾ ਕਰਦੇ ਹਨ। ਫਿਰ ਇਸ ਕੂੜੇ ਨੂੰ ਇਨ੍ਹਾਂ ਪਲਾਟਾਂ ਦੇ ਵਿਚ ਲਿਆਂਦਾ ਜਾਂਦਾ ਹੈ। ਜਿੱਥੇ ਉਨ੍ਹਾਂ ਤੋਂ ਖਾਦ ਬਣਾਉਣ ਦੀ ਵਿਧੀ ਸ਼ੁਰੂ ਹੁੰਦੀ ਹੈ। ਹਰ ਪੰਦਰਾਂ ਦਿਨਾਂ ਬਾਅਦ ਉਸ ਨੂੰ ਪਲਟਿਆ ਜਾਂਦਾ ਹੈ ਅਤੇ ਕਰੀਬ ਨੱਬੇ ਦਿਨਾਂ ਦੇ ਵਿੱਚ ਇਹ ਖਾਦ ਬਣ ਕੇ ਤਿਆਰ ਹੁੰਦੀ ਹੈ। ਜਿਸ ਨੂੰ ਫਿਰ ਸਾਫ ਕਰਕੇ ਅੱਗੇ ਪੌਦਿਆਂ ਅਤੇ ਫਸਲਾਂ ਦੇ ਵਿੱਚ ਪਾਉਣ ਲਈ ਵਰਤਿਆ ਜਾਂਦਾ ਹੈ।

    ਉਨ੍ਹਾਂ ਦੱਸਿਆ ਕਿ ਖੇਤੀ ਮਾਹਿਰਾਂ ਦੇ ਅਨੁਸਾਰ ਇਹ ਖਾਦ ਪੌਦਿਆਂ ਅਤੇ ਫਸਲਾਂ ਦੇ ਲਈ ਵਿਸ਼ੇਸ਼ ਤੌਰ 'ਤੇ ਲਾਭਦਾਇਕ ਹੈ। ਇਹ ਪ੍ਰੋਸੈੱਸ ਬੀਤੇ ਕਾਫੀ ਸਮੇਂ ਤੋਂ ਚੱਲ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਜਾਰੀ ਰਹੇਗਾ ਤਾਂ ਜੋ ਸੁੱਕੇ ਅਤੇ ਗਿੱਲੇ ਕੂੜੇ ਨੂੰ ਸਹੀ ਤਰ੍ਹਾਂ ਸੰਭਾਲਿਆ ਜਾ ਸਕੇ। ਸਬੰਧਤ ਅਧਿਕਾਰੀਆਂ ਨੇ ਦੱਸਿਆ ਕਿ ਲੋਕ ਘਰਾਂ ਦੇ ਵਿੱਚ ਗਿੱਲਾ ਕੂੜਾ ਤੇ ਸੁੱਕਾ ਕੂੜਾ ਸੰਭਾਲਣਾ ਚਾਹੁੰਦੇ ਹਨ ਤਾਂ ਉਹ ਵੀ ਖਾਦ ਬਣਾ ਸਕਦੇ ਹਨ।

    Published by:Rupinder Kaur Sabherwal
    First published:

    Tags: Farmer, Muktsar, Punjab