Home /News /national /

ਨਾਸਿਕ-ਸ਼ਿਰਡੀ ਹਾਈਵੇਅ 'ਤੇ ਬੱਸ ਅਤੇ ਟਰੱਕ ਵਿਚਾਲੇ ਹੋਈ ਟੱਕਰ 'ਚ 10 ਲੋਕਾਂ ਦੀ ਮੌਤ 35 ਜ਼ਖਮੀ

ਨਾਸਿਕ-ਸ਼ਿਰਡੀ ਹਾਈਵੇਅ 'ਤੇ ਬੱਸ ਅਤੇ ਟਰੱਕ ਵਿਚਾਲੇ ਹੋਈ ਟੱਕਰ 'ਚ 10 ਲੋਕਾਂ ਦੀ ਮੌਤ 35 ਜ਼ਖਮੀ

ਮਹਾਰਾਸ਼ਟਰ : ਦਰਦਨਾਕ ਸੜਕ ਹਾਦਸੇ 'ਚ 10 ਲੋਕਾਂ ਦੀ ਮੌਤ 35 ਜ਼ਖਮੀ

ਮਹਾਰਾਸ਼ਟਰ : ਦਰਦਨਾਕ ਸੜਕ ਹਾਦਸੇ 'ਚ 10 ਲੋਕਾਂ ਦੀ ਮੌਤ 35 ਜ਼ਖਮੀ

ਮਹਾਰਾਸ਼ਟਰ  ਦੇ ਵਿੱਚ ਇਕ ਭਿਆਨਕ ਸੜਕ ਹਾਦਸਾ ਵਾਪਰਨ ਨਾਲ 10 ਲੋਕਾਂ ਦੀ ਮੌਤ ਹੋ ਗਈ । ਮਿਲੀ ਜਾਣਕਾਰੀ ਦੇ ਮੁਤਾਬਕ ਨਾਸਿਕ-ਸ਼ਿਰਡੀ ਹਾਈਵੇਅ 'ਤੇ ਮੁੰਬਈ ਤੋਂ ਸ਼ਿਰਡੀ ਆ ਰਹੀ ਇੱਕ ਟੂਰਿਸਟ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ , ਦਰਅਸਲ ਇਸ ਬੱਸ ਦੀ ਸਮਣੇ ਤੋਂ ਆ ਰਹੇ ਇੱਕ ਟਰੱਕ ਦੇ ਨਾਲ ਆਹਮੋ-ਸਾਹਮਣੇ ਟੱਕਰ ਹੋ ਗਈ।

ਹੋਰ ਪੜ੍ਹੋ ...
  • Share this:

ਸ਼ੁੱਕਰਵਾਰ ਸਵੇਰੇ ਮਹਾਰਾਸ਼ਟਰ  ਦੇ ਵਿੱਚ ਇਕ ਭਿਆਨਕ ਸੜਕ ਹਾਦਸਾ ਵਾਪਰਨ ਨਾਲ 10 ਲੋਕਾਂ ਦੀ ਮੌਤ ਹੋ ਗਈ । ਮਿਲੀ ਜਾਣਕਾਰੀ ਦੇ ਮੁਤਾਬਕ ਨਾਸਿਕ-ਸ਼ਿਰਡੀ ਹਾਈਵੇਅ 'ਤੇ ਮੁੰਬਈ ਤੋਂ ਸ਼ਿਰਡੀ ਆ ਰਹੀ ਇੱਕ ਟੂਰਿਸਟ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ , ਦਰਅਸਲ ਇਸ ਬੱਸ ਦੀ ਸਮਣੇ ਤੋਂ ਆ ਰਹੇ ਇੱਕ ਟਰੱਕ ਦੇ ਨਾਲ ਆਹਮੋ-ਸਾਹਮਣੇ ਟੱਕਰ ਹੋ ਗਈ।

ਹਾਦਸਾਗ੍ਰਸਤ ਬੱਸ 'ਸਵਾਰ ਸਨ ਕੁੱਲ 45 ਯਾਤਰੀ

ਹਾਦਸੇ ਦਾ ਸ਼ਿਕਾਰ ਇਸ ਬੱਸ ਦੇ ਵਿੱਚ ਕੁੱਲ 45 ਯਾਤਰੀ ਸਵਾਰ ਸਨ।ਜਿਨ੍ਹਾਂ ਦੇ ਵਿੱਚੋਂ 10 ਯਾਤਰੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ।ਹਾਦਸੇ ਦੌਰਾਨ ਮਰਨ ਵਾਲਿਆਂ ਦੇ ਵਿੱਚ 7 ਔਰਤਾਂ ਅਤੇ 3 ਪੁਰਸ਼ ਸ਼ਾਮਲ ਹਨ। ਇਸ ਦੇ ਨਾਲ ਹੀ ਇਸ ਹਾਦਸੇ ਦੇ ਵਿੱਚ 35 ਲੋਕ ਜ਼ਖਮੀ ਹੋ ਗਏ ਹਨ।ਹਾਦਸੇ ਵਿੱਚ ਜ਼ਖਮੀ ਲੋਕਾਂ ਨੂੰ ਨੇੜੇ ਦੇ ਸਾਈਂਬਾਬਾ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਜ਼ਖਮੀਆਂ ਦੇ ਵਿੱਚੋਂ ਕੁਝ ਦੀ ਹਾਲਤ ਬੇਹੱਦ ਗੰਭੀਰ ਦੱਸੀ ਜਾ ਰਹੀ ਹੈ।

ਪੁਲਿਸ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚੇ

ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ।ਹਾਲਾਂਕਿ ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਨਹੀਂ ਲੱਗਾ ਜਿਸ ਦਾ ਪਤਾ ਲਗਾਇਆ ਜਾ ਰਿਹਾ ਹੈ।ਮਿਲੀ ਜਾਣਕਾਰੀ ਦੇ ਮੁਤਾਬਕ ਇਹ ਬੱਸ ਮੁੰਬਈ ਦੇ ਅੰਬਰਨਾਥ ਤੋਂ ਯਾਤਰੀਆਂ ਨੂੰ ਲੈ ਕੇ ਸ਼ਿਰਡੀ ਦਰਸ਼ਨ ਕਰਵਾਉਣ ਦੇ ਲਈ ਲੈ ਕੇ ਜਾ ਰਹੀ ਸੀ।

ਸਿੰਨਾਰ-ਸ਼ਿਰਡੀ ਹਾਈਵੇਅ 'ਤੇ ਪੈਂਦੇ ਪਿੰਡ ਪਾਥੇਰ ਦੇ ਨੇੜੇ ਵਾਪਰਿਆ ਹਾਦਸਾ

ਇਹ ਹਾਦਸਾ ਸਿੰਨਾਰ-ਸ਼ਿਰਡੀ ਹਾਈਵੇਅ 'ਤੇ ਪੈਂਦੇ ਪਿੰਡ ਪਾਥੇਰ ਦੇ ਨੇੜੇ ਵਾਪਰਿਆ ਹੈ। ਮੌਕੇ 'ਤੇ ਮੌਜੂਦ ਲੋਕਾਂ ਦੇ ਮੁਤਾਬਕ ਬੱਸ ਅਤੇ ਟਰੱਕ ਦੇ ਵਿਚਾਲੇ ਹੋਈ ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਅਤੇ ਟਰੱਕ ਦੋਵੇਂ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ।ਫਿਲਹਾਲ ਇਸ ਹਾਦਸੇ ਦੇ ਵਿੱਚ ਮਾਰੇ ਗਏ ਲੋਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਹਾਦਸੇ ਦੌਰਾਨ ਮਰਨ ਵਾਲੇ ਲੋਕ ਕਿਥੋਂ ਦੇ ਹਨ ਅਤੇ ਜੋ ਜ਼ਖਮੀ ਹੋਏ ਹਨ ਉਹ ਕਿੱਥੋਂ ਦੇ ਹਨ ਅਤੇ ਹੁਣ ੳਨ੍ਹਾਂ ਦੀ ਹਾਲਤ ਕਿਵੇਂ ਹੈ।

Published by:Shiv Kumar
First published:

Tags: Accident, Bus, Maharashtra, Passenger