• Home
  • »
  • News
  • »
  • national
  • »
  • 10 YEAR OLDS ARE ACTIVE ON FACEBOOK AND INSTAGRAM NCPCR STUDY KS

NCPCR Study: 10 ਸਾਲ ਤੱਕ ਦੇ 37.8 ਫ਼ੀਸਦੀ ਬੱਚੇ ਵਰਤਦੇ ਹਨ ਫੇਸਬੁੱਕ ਅਤੇ 24.3 ਫ਼ੀਸਦੀ ਹਨ ਇੰਸਟਾਗ੍ਰਾਮ 'ਤੇ ਸਰਗਰਮ

NCPCR Study: 10 ਸਾਲ ਤੱਕ ਦੇ 37.8 ਫ਼ੀਸਦੀ ਬੱਚੇ ਵਰਤਦੇ ਹਨ ਫੇਸਬੁੱਕ

  • Share this:
    ਨਵੀਂ ਦਿੱਲੀ: ਕੌਮੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ  (National Commission for Protection of Child Rights) ਵੱਲੋਂ ਇੱਕ ਸਰਵੇ (Study) ਕੀਤਾ ਗਿਆ ਹੈ, ਜਿਸ ਵਿੱਚ ਦੇਸ਼ ਦੇ 10 ਸਾਲ ਤੱਕ ਦੀ ਉਮਰ ਦੇ ਬੱਚਿਆਂ ਕੋਲ ਫੇਸਬੁੱਕ (Facebook) ਅਤੇ ਇੰਸਟਾਗ੍ਰਾਮ (Instagram) ਅਕਾਊਂਟ ਹੈ। ਸਰਵੇ 'ਚ ਜਾਰੀ ਕੀਤੇ ਅੰਕੜੇ ਹੋਰ ਵੀ ਚਿੰਤਾਜਨਕ ਹਨ। ਐਨਸੀਪੀਸੀਆਰ ਦਾ ਕਹਿਣਾ ਹੈ ਕਿ ਇਹ ਵੱਖ ਵੱਖ ਸੋਸ਼ਲ ਮੀਡੀਆ (Social Media) ਪਲੇਟਫਾਰਮਾਂ ਦੇ ਨਿਰਧਾਰਤ ਮਾਪਦੰਡਾਂ ਵਿਰੁੱਧ ਹੈ।

    NCPCR Study ਨੇ ਸਰਵੇਖਣ ਵਿੱਚ ਪਾਇਆ ਹੈ ਕਿ ਦੇਸ਼ ਵਿੱਚ 10 ਸਾਲ ਦੀ ਉਮਰ ਤੱਕ ਦੇ 37.8 ਫ਼ੀਸਦੀ ਬੱਚੇ ਫੇਸਬੁੱਕ ਅਤੇ 24.3 ਫ਼ੀਸਦੀ ਇੰਸਟਾਗ੍ਰਾਮ 'ਤੇ ਸਰਗਰਮ ਹਨ। ਕਮਿਸ਼ਨ ਵੱਲੋਂ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਾਏ ਲੌਕਡਾਊਨ ਅਤੇ ਆਨਲਾਈਨ ਕਲਾਸਾਂ ਦੌਰਾਨ ਸਮਾਰਟਫੋਨ ਅਤੇ ਇੰਟਰਨੈਟ ਵਰਤੋਂ ਨੂੰ ਲੈ ਕੇ ਸਰਵੇਖਣ ਕੀਤਾ ਗਿਆ, ਜਿਸ ਵਿੱਚ ਇਹ ਚਿੰਤਾਜਨਕ ਅੰਕੜੇ ਸਾਹਮਣੇ ਆਏ ਹਨ।

    ਸਰਵੇਖਣ ਅਨੁਸਾਰ 78.90 ਫ਼ੀਸਦੀ ਬੱਚੇ 0-2 ਘੰਟੇ ਦਾ ਸਮਾਂ ਆਪਣੇ ਸਮਾਰਟਫੋਨ 'ਤੇ ਗੇਮ, ਗੀਤ ਸੁਨਣ ਅਤੇ ਚੈਟਿੰਗ ਆਦਿ ਵਰਗੀਆਂ ਕਿਰਿਆਵਾਂ ਵਿੱਚ ਵਰਤਦੇ ਹਨ। ਉਥੇ ਹੀ 15.80 ਫੀਸਦੀ ਬੱਚੇ 2-4 ਘੰਟੇ ਸਮਾਰਟਫੋਨ 'ਤੇ ਬਿਤਾਉਂਦੇ ਹਨ, ਜਦਕਿ 5.30 ਫ਼ੀਸਦੀ ਬੱਚੇ 4 ਘੰਟੇ ਤੱਕ ਫੋਨ ਵਰਤਦੇ ਹਨ। ਸਰਵੇਖਣ ਵਿੱਚ ਇਹ ਵੀ ਪਾਇਆ ਗਿਆ ਕਿ 76.20 ਫ਼ੀਸਦੀ ਬੱਚੇ ਸੋਣ ਤੋਂ ਪਹਿਲਾਂ ਤੱਕ ਫੋਨ ਦੀ ਵਰਤੋਂ ਕਰਦੇ ਹਨ।

    ਸਰਵੇਖਣ ਵਿੱਚ ਕਿਹਾ ਗਿਆ ਹੈ ਕਿ ਬੱਚਿਆਂ ਨੂੰ ਇੰਟਰਨੈਟ ਦੀ ਸਾਵਧਾਨੀ ਨਾਲ ਪਾਲਣਾ ਕਰਵਾਉਣ ਦੀ ਜ਼ਰੂਰਤ ਹੈ ਕਿਉਂਕਿ ਇੰਟਰਨੈਟ 'ਤੇ ਹਰ ਤਰ੍ਹਾਂ ਦੀ ਸਮੱਗਰੀ ਹੁੰਦੀ ਹੈ, ਜਿਸ ਵਿੱਚ ਕੁੱਝ ਬੱਚਿਆਂ ਅਨੁਕੂਲ ਨਹੀਂ ਹੁੰਦੀ। ਬੱਚਿਆਂ ਨੁੰ ਇੰਟਰਨੈਟ ਮੀਡੀਆ 'ਤੇ ਧਮਕੀ ਅਤੇ ਦੁਰਵਿਵਹਾਰ ਦਾ ਸਾਹਮਣਾ ਵੀ ਹੋ ਸਕਦਾ ਹੈ।

    ਸਰਵੇਖਣ ਵਿੱਚ ਕਿਹਾ ਗਿਆ ਹੈ ਕਿ 29.7 ਫ਼ੀਸਦੀ ਬੱਚਿਆਂ ਨੂੰ ਮਹਾਂਮਾਰੀ ਦਾ ਨਕਾਰਾਤਮਕ ਪ੍ਰਭਾਵ ਪਿਆ ਲਗਾ ਹੈ, ਜਦਕਿ 43.7 ਫ਼ੀਸਦੀ ਬੱਚਿਆਂ ਨੇ ਇਸ ਪ੍ਰਭਾਵ ਨੂੰ ਬਹੁਤ ਘੱਟ ਦਸਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਨੂੰ ਲੱਗਦਾ ਹੈ ਕਿ ਮਹਾਂਮਾਰੀ ਨੇ ਉਨ੍ਹਾਂ ਦੀ ਸਿੱਖਿਆ 'ਤੇ ਪ੍ਰਭਾਵ ਪਾਇਆ ਹੈ ਅਤੇ ਆਨਲਾਈਨ ਪੜ੍ਹਾਈ ਵੀ ਬਹੁਤੀ ਚੰਗੀ ਨਹੀਂ ਹੋਈ।

    ਇਸ ਸਰਵੇਖਣ ਵਿੱਚ ਕੁੱਲ 5811 ਲੋਕ ਸ਼ਾਮਲ ਸਨ, ਜਿਨ੍ਹਾਂ ਵਿੱਚ 3491 ਬੱਚੇ, 1534 ਮਾਪੇ, 786 ਅਧਿਆਪਕ ਅਤੇ 60 ਸਕੂਲ ਸਨ।
    Published by:Krishan Sharma
    First published: