Home /News /national /

ਤੁਹਾਡਾ ਫੁੱਫੜ ਅਜੇ ਜਿਊਂਦੈ...102 ਸਾਲ ਦੇ ਬਜ਼ੁਰਗ ਨੇ ਸਰਕਾਰ ਵਿਰੁੱਧ ਕੱਢੀ ਬਰਾਤ, ਜਾਣੋ ਕੀ ਹੈ ਇਹ ਅਨੋਖਾ ਮਾਮਲਾ

ਤੁਹਾਡਾ ਫੁੱਫੜ ਅਜੇ ਜਿਊਂਦੈ...102 ਸਾਲ ਦੇ ਬਜ਼ੁਰਗ ਨੇ ਸਰਕਾਰ ਵਿਰੁੱਧ ਕੱਢੀ ਬਰਾਤ, ਜਾਣੋ ਕੀ ਹੈ ਇਹ ਅਨੋਖਾ ਮਾਮਲਾ

ਤੁਹਾਡਾ ਫੁੱਫੜ ਅਜੇ ਜਿਊਂਦੈ...102 ਸਾਲ ਦੇ ਬਜ਼ੁਰਗ ਨੇ ਸਰਕਾਰ ਵਿਰੁੱਧ ਕੱਢੀ ਬਰਾਤ, ਜਾਣੋ ਕੀ ਹੈ ਇਹ ਅਨੋਖਾ ਮਾਮਲਾ

102 Year Old Duli Chandi Barat Video Viral: ਇਹ ਕੋਈ ਆਮ ਬਰਾਤ ਨਹੀਂ ਹੈ, ਇਹ ਬਰਾਤ ਰੋਹਤਕ ਦੇ ਪਿੰਡ ਗਾਂਧਰਾ ਦੇ ਵਾਸੀ 102 ਸਾਲਾ ਬਜ਼ੁਰਗ ਦੁਲੀ ਚੰਦ ਦੀ ਹੈ, ਜਿਸ ਨੂੰ ਸਰਕਾਰੀ ਕਾਗਜ਼ਾਂ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ ਹੈ। ਕਈ ਮਹੀਨਿਆਂ ਤੋਂ ਬੰਦ ਪੈਨਸ਼ਨ ਚਾਲੂ ਕਰਵਾਉਣ ਲਈ ਉਹ ਸਰਕਾਰੀ ਦਫਤਰਾਂ ਅਤੇ ਅਧਿਕਾਰੀਆਂ ਦੇ ਚੱਕਰ ਕੱਟਦਾ ਰਿਹਾ, ਪਰੰਤੂ ਕਿਸੇ ਨੇ ਵੀ ਉਸ ਦੀ ਗੱਲ ਨਹੀਂ ਸੁਣੀ, ਜਿਸ ਤੋਂ ਬਾਅਦ ਇਸ ਅਨੋਖੇ ਪ੍ਰਦਰਸ਼ਨ ਰਾਹੀਂ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਦਾ ਤਹੱਈਆ ਕੀਤਾ ਗਿਆ ਹੈ।

ਹੋਰ ਪੜ੍ਹੋ ...
  • Share this:

    102 Year Old Duli Chandi Barat Video Viral: ਇਹ ਕੋਈ ਆਮ ਬਰਾਤ ਨਹੀਂ ਹੈ, ਇਹ ਬਰਾਤ ਰੋਹਤਕ ਦੇ ਪਿੰਡ ਗਾਂਧਰਾ ਦੇ ਵਾਸੀ 102 ਸਾਲਾ ਬਜ਼ੁਰਗ ਦੁਲੀ ਚੰਦ ਦੀ ਹੈ, ਜਿਸ ਨੂੰ ਸਰਕਾਰੀ ਕਾਗਜ਼ਾਂ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ ਹੈ। ਕਈ ਮਹੀਨਿਆਂ ਤੋਂ ਬੰਦ ਪੈਨਸ਼ਨ ਚਾਲੂ ਕਰਵਾਉਣ ਲਈ ਉਹ ਸਰਕਾਰੀ ਦਫਤਰਾਂ ਅਤੇ ਅਧਿਕਾਰੀਆਂ ਦੇ ਚੱਕਰ ਕੱਟਦਾ ਰਿਹਾ, ਪਰੰਤੂ ਕਿਸੇ ਨੇ ਵੀ ਉਸ ਦੀ ਗੱਲ ਨਹੀਂ ਸੁਣੀ, ਜਿਸ ਤੋਂ ਬਾਅਦ ਇਸ ਅਨੋਖੇ ਪ੍ਰਦਰਸ਼ਨ ਰਾਹੀਂ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਦਾ ਤਹੱਈਆ ਕੀਤਾ ਗਿਆ ਹੈ। ਵਾਇਰਲ ਵੀਡੀਓ ਵਿੱਚ ਤੁਸੀ ਵੇਖ ਸਕਦੇ ਹੋ ਕਿ ਦੁਲੀ ਚੰਦ ਪੂਰੀ ਤਰ੍ਹਾਂ ਲਾੜੇ ਦੇ ਰੂਪ ਵਿੱਚ ਸਜ ਧੱਜ ਕੇ ਰੱਥ ਉਪਰ ਬੈਠਾ ਹੋਇਆ ਹੈ। ਬਰਾਤ ਵਿੱਚ ਸ਼ਹਿਰ ਦੇ ਲੋਕਾਂ ਨੇ ਵੀ ਵੱਧ ਚੜ੍ਹ ਕੇ ਭਾਗ ਲਿਆ ਅਤੇ ਇਹ ਨਿਗਮ ਦਫਤਰ ਅੱਗੇ ਪੁੱਜੇ ਅਤੇ ਬੈਂਡ ਬਾਜਿਆਂ ਨਾਲ ਦੱਸਿਆ ਕਿ ਅਜੇ ਉਹ ਜਿਉਂਦਾ ਹੈ। ਉਧਰ, ਪ੍ਰਸ਼ਾਸਨ ਨੇ ਬਜ਼ੁਰਗ ਦੁਲੀ ਚੰਦ ਨੂੰ ਭਰੋਸਾ ਦਿੱਤਾ ਹੈ ਕਿ ਛੇਤੀ ਹੀ ਪੈਨਸ਼ਨ ਮੁੜ ਸ਼ੁਰੂ ਕਰ ਦਿੱਤੀ ਜਾਵੇਗੀ।

    Published by:Krishan Sharma
    First published:

    Tags: BJP, Haryana, Manoharlal Khattar, Pension, Viral video