ਭਾਰਤ ਦੇ ਵਿੱਚ ਵੀ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੇ ਵਿੱਚ ਕੋਰੋਨਾ ਦੇ ਮਾਮਲੇ ਹੌਲੀ-ਹੌਲੀ ਵਧਦੇ ਜਾ ਰਹੇ ਸਿਹਤ ਮੰਤਰਾਲੇ ਦੇ ਸੂਤਰਾਂ ਦੇ ਮੁਤਾਬਕ ਹੁਣ ਤੱਕ ਕੋਵਿਡ ਦੇ 11 ਨਵੇਂ ਰੂਪ ਸਾਹਮਣੇ ਆ ਚੁੱਕੇ ਹਨ। ਸੂਤਰਾਂ ਦੇ ਮੁਤਾਬਕ 24 ਦਸੰਬਰ 2022 ਤੋਂ ਲੈ ਕੇ 3 ਜਨਵਰੀ 2023 ਦੇ ਤੱਕ ਵਿਦੇਸ਼ਾਂ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਤੋਂ ਭਾਰਤ ਵਿੱਚ ਕੋਵਿਡ-19 ਦੇ ਕੁੱਲ 11 ਨਵੇਂ ਰੂਪਾਂ ਦਾ ਪਤਾ ਲੱਗਿਆ ਹੈ। ਸੂਤਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਸਮੇਂ ਦੌਰਾਨ 19,227 ਯਾਤਰੀਆਂ ਦੀ ਕੋਵਿਡ-19 ਦੇ ਨਮੂਨੇ ਲਏ ਗਏ ਸਨ ਜਿਨ੍ਹਾਂ ਦੇ ਵਿੱਚ 124 ਲੋਕ ਪਾਜ਼ਿਟਿਵ ਪਾਏ ਗਏ ਸਨ।
ਜੀਨੋਮ ਕ੍ਰਮ ਵਿੱਚ ਨਵੇਂ ਰੂਪ ਸਾਹਮਣੇ ਆਏ ਹਨ
ਕੋਵਿਡ ਪਾਜ਼ਿਟਿਵ ਪਾਏ ਗਏ ਸਾਰੇ ਯਾਤਰੀਆਂ ਨੂੰ ਫਿਲਹਾਲ ਬਾਕੀ ਲੋਕਾਂ ਤੋਂ ਅੱਡ ਕਰ ਦਿੱਤਾ ਗਿਆ ਹੈ। ਸੂਤਰਾਂ ਦੇ ਮੁਤਾਬਕ 124 ਸਕਾਰਾਤਮਕ ਨਮੂਨਿਆਂ ਵਿੱਚੋਂ 40 ਦੇ ਜੀਨੋਮ ਸੀਕਵੈਂਸਿੰਗ ਨਤੀਜੇ ਹਾਸਲ ਹੋਏ ਹਨ। ਜਿਨ੍ਹਾਂ ਦੇ ਵਿੱਚੋਂ ਐਕਸਬੀਬੀ ਵੱਧ ਤੋਂ ਵੱਧ ਯਾਨੀ 14 ਨਮੂਨਿਆਂ ਵਿੱਚ ਸਾਹਮਣੇ ਆਇਆ ਹੈ । ਇਸ ਤੋਂ ਇਲਾਵਾ ਕਈ ਨਮੂਨਿਆਂ 'ਚ ਐਕਸਬੀਬੀ.1 ਪਾਇਆ ਗਿਆ ਹੈ। ਇੱਕ ਨਮੂਨੇ ਵਿੱਚ ਬੀ.ਐਫ 7.4.1 ਦੀ ਪੁਸ਼ਟੀ ਹੋਈ ਹੈ।
24 ਘੰਟਿਆਂ ਦੇ ਵਿੱਚ 188 ਨਵੇਂ ਮਾਮਲੇ ਆਏ ਸਾਹਮਣੇ
ਪਿਛਲੇ 24 ਘੰਟਿਆਂ ਦੀ ਗੱਲ ਕੀਤੀ ਜਾਵੇ ਤਾਂ ਦੇਸ਼ਭਰ ਦੇ ਵਿੱਚ ਕੋਰੋਨਾ ਦੇ 188 ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ। ਦੇਸ਼ ਵਿੱਚ ਸੰਕ੍ਰਮਿਤ ਲੋਕਾਂ ਦੀ ਗਿਣਤੀ ਵੱਧ ਕੇ 2,945 ਤੱਕ ਪਹੁੰਚ ਗਈ ਹੈ। ਭਾਰਤ ਵਿੱਚ ਕੋਰੋਨਾ ਬੀਐਫ 7 ਦਾ ਇੱਕ ਨਵਾਂ ਰੂਪ ਸਾਹਮਣੇ ਆਇਆ ਹੈ, ਜੋ ਵਿਸ਼ਵ ਹੈਲਥ ਆਰਗਨਾਈਜੇਸ਼ਨ ਦੇ ਮੁਤਾਬਕ ਹੁਣ ਤੱਕ ਦਾ ਸਭ ਤੋਂ ਤੇਜ਼ੀ ਨਾਲ ਫੈਲਣ ਵਾਲਾ ਵੇਰੀਐਂਟ ਪਾਇਆ ਗਿਆ ਹੈ।
4 ਯਾਤਰੀਆਂ ਵਿੱਚ ਸਭ ਤੋਂ ਤੇਜ਼ੀ ਨਾਲ ਫੈਲਣ ਵਾਲਾ ਰੂਪ ਮਿਿਲਆ
ਭਾਰਤ ਦੇ ਵਿੱਚ ਕੋਰੋਨਾ ਵਾਇਰਸ ਦਾ ਖਤਰਨਾਕ ਰੂਪ ਓਮੀਕਰੋਨ ਬੀਐਫ 7 ਦੇ ਚਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਤੋਂ ਬਾਅਦ ਸਿਹਤ ਵਿਭਾਗ ਵਿੱਚ ਹੜਕੰਪ ਮਚ ਗਿਆ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਇਹ ਸਾਰੇ ਮਾਮਲੇ ਪੱਛਮੀ ਬੰਗਾਲ ਤੋਂ ਸਾਹਮਣੇ ਆਏ ਹਨ, ਇਹ ਚਾਰੇ ਸੰਕ੍ਰਮਿਤ ਲੋਕ ਅਮਰੀਕਾ ਤੋਂ ਵਾਪਸ ਪਰਤੇ ਸਨ। ਜੀਨੋਮ ਸੀਕਵੈਂਸਿੰਗ ਵਿੱਚ ਇਨ੍ਹਾਂ ਚਾਰਾਂ ਵਿੱਚ ਓਮੀਕਰੋਨ ਬੀਐਫ-7 ਦੀ ਪੁਸ਼ਟੀ ਹੋਣ ਤੋਂ ਬਾਅਦ ਇਨ੍ਹਾਂ 'ਤੇ ਵਿਸ਼ੇਸ਼ ਨਿਗਰਾਨੀ ਕੀਤੀ ਜਾ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ccoronavirus, Corona, COVID-19, Health ministry, India