ਭੋਪਾਲ – ਨਵੇਂ ਮੋਟਰ ਵੀਹਕਲ ਐਕਟ ਦੇ ਕਈ ਕਾਨੂੰਨਾਂ ਦੀ ਉਲੰਘਣਾ ਦੇ ਦੋਸ਼ ਵਿਚ ਰਾਏਗੜ ਜ਼ਿਲ੍ਹੇ ਦੇ ਖੇਤਰੀ ਆਵਾਜਾਈ ਦਫਤਰ ਨੇ ਮੱਧ ਪ੍ਰਦੇਸ਼ ਦੇ ਇੱਕ ਵਿਅਕਤੀ ਨੂੰ ਵੱਡਾ ਜੁਰਮਾਨਾ ਲਗਾਇਆ ਹੈ। ਮੱਧ ਪ੍ਰਦੇਸ਼ ਦੇ ਮੰਦਸੌਰ ਜ਼ਿਲ੍ਹੇ ਦੇ ਅਮਰਪੁਰਾ ਪਿੰਡ ਦਾ ਵਸਨੀਕ ਪ੍ਰਕਾਸ਼ ਬਾਂਜਾਰਾ ਨੇ ਆਪਣੇ ਦੁਪਹੀਆ ਵਾਹਨ ਤੇ ਪਾਣੀ ਇਕੱਠਾ ਕਰਨ ਵਾਲੇ ਡਰੱਮ ਵੇਚ ਰਿਹਾ ਸੀ। ਟ੍ਰੈਫਿਕ ਪੁਲਿਸ ਨੇ ਉਸਨੂੰ ਰਾਏਗਾਦਾ ਕਸਬੇ ਦੇ ਡੀਆਈਬੀ ਚੌਕ ਨੇੜੇ ਕਾਗਜ਼ ਦੇਖਣ ਲਈ ਰੋਕਿਆ। ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਅਤੇ ਪੁਲਿਸ ਕਰਮਚਾਰੀਆਂ ਨੇ ਉਸਦੇ ਕਾਗਜ਼ਾਂ ਦੀ ਜਾਂਚ ਕੀਤੀ।
ਟਰਾਂਸਪੋਰਟ ਵਿਭਾਗ ਵੱਲੋਂ ਕੀਤੇ ਚਲਾਨ ਅਨੁਸਾਰ ਪ੍ਰਕਾਸ਼ ਬਿਨਾਂ ਹੈਲਮੇਟ ਪਾਏ ਡਰਾਈਵਿੰਗ ਕਰ ਰਿਹਾ ਸੀ ਅਤੇ ਉਸਦੀ ਗੱਡੀ ਦਾ ਰਜਿਸਟਰੇਸ਼ਨ ਨੰਬਰ ਵੀ ਨਹੀਂ ਸੀ। ਉਸਨੇ ਇਹ ਦੋਪਹੀਆ ਵਾਹਨ ਮੱਧ ਪ੍ਰਦੇਸ਼ ਤੋਂ ਖਰੀਦਿਆ ਅਤੇ ਬਿਨਾਂ ਰਜਿਸਟਰ ਕੀਤੇ ਪਾਣੀ ਦੇ ਢੋਲ ਵੇਚਣ ਲਈ ਰਾਏਗਦਾ ਚਲਾ ਗਿਆ।
ਟਰਾਂਸਪੋਰਟ ਵਿਭਾਗ ਨੇ ਰਜਿਸਟਰੇਸ਼ਨ ਨੰਬਰ, ਬੀਮਾ ਦੇ ਕਾਗਜ ਅਤੇ ਡਰਾਈਵਿੰਗ ਲਾਇਸੈਂਸ ਤੋਂ ਬਿਨਾਂ ਵਾਹਨ ਚਲਾਉਣ ਅਤੇ ਹੈਲਮੇਟ ਨਾ ਪਾਉਣ 'ਤੇ 1,13000 ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਜਿਸ ਵਿਚ ਹੈਲਮੇਟ ਨਾ ਪਾਉਣ 'ਤੇ 1000 ਰੁਪਏ, ਵਾਹਨ ਦਾ ਬੀਮਾ ਨਾ ਕਰਵਾਉਣ 'ਤੇ 2000 ਰੁਪਏ, ਵਾਹਨ ਦੀ ਰਜਿਸਟਰੀ ਨਾ ਕਰਨ 'ਤੇ 5000 ਰੁਪਏ ਅਤੇ ਵੈਧ ਡ੍ਰਾਇਵਿੰਗ ਲਾਇਸੈਂਸ ਨਾ ਹੋਣ 'ਤੇ 5000 ਰੁਪਏ ਦਾ ਜੁਰਮਾਨਾ ਲਾਇਆ ਹੈ। ਵਾਹਨ ਵਿਕਰੇਤਾ ਵੱਲੋਂ ਵਾਹਨ ਦੀ ਵਿਕਰੀ ਦੌਰਾਨ ਸੀਐਚ - VIII 182 ਏ -1 ਦੀ ਉਲੰਘਣਾ ਕਰਨ ‘ਤੇ ਇਕ ਲੱਖ ਰੁਪਏ ਦਾ ਵੱਡਾ ਜੁਰਮਾਨਾ ਲਗਾਇਆ ਗਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Biker, Challan, Madhya pardesh, Madhya Pradesh