• Home
  • »
  • News
  • »
  • national
  • »
  • 12 YEAR OLD ADMITTED TO KERALA KOZHIKODE HOSPITAL DIES OF NIPAH PRIMARY CONTACTS IDENTIFIED ISOLATED

ਕੇਰਲ ’ਚ ਨਿਪਾਹ ਵਾਇਰਸ ਦੀ ਦਹਿਸ਼ਤ, ਬੱਚੇ ਦੀ ਹੋਈ ਮੌਤ

ਕੇਰਲ ’ਚ ਨਿਪਾਹ ਵਾਇਰਸ ਦੀ ਦਹਿਸ਼ਤ, ਬੱਚੇ ਦੀ ਹੋਈ ਮੌਤ

ਕੇਰਲ ’ਚ ਨਿਪਾਹ ਵਾਇਰਸ ਦੀ ਦਹਿਸ਼ਤ, ਬੱਚੇ ਦੀ ਹੋਈ ਮੌਤ

  • Share this:
    ਦੇਸ਼ ਵਿੱਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਸੰਕਰਮਣ ਦੇ ਮਾਮਲਿਆਂ ਵਿੱਚਾਲੇ ਨਿਪਾਹ ਵਾਇਰਸ ਦਾ ਜੋਖਮ ਵੀ ਵਧਦਾ ਜਾਪਦਾ ਹੈ। ਕੇਰਲ ਦੇ ਕੋਝੀਕੋਡ (Kozhicode) ਵਿੱਚ ਨਿਪਾਹ ਵਾਇਰਸ ਕਾਰਨ ਇੱਕ 12 ਸਾਲ ਦੇ ਬੱਚੇ ਦੀ ਮੌਤ ਹੋ ਗਈ।

    ਬੱਚੇ ਨੂੰ ਨਿਪਾਹ ਵਾਇਰਸ ਨਾਲ ਸੰਕਰਮਿਤ ਹੋਣ ਤੋਂ ਬਾਅਦ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਐਤਵਾਰ ਸਵੇਰੇ ਉਸ ਦੀ ਮੌਤ ਹੋ ਗਈ। ਪੀੜਤਾ ਦੇ ਸਰੀਰ ਤੋਂ ਨਮੂਨੇ ਲਏ ਗਏ ਸਨ, ਜਿਨ੍ਹਾਂ ਨੂੰ ਨੈਸ਼ਨਲ ਇੰਸਟੀਚਿਟ ਆਫ਼ ਵਾਇਰੋਲੋਜੀ (ਐਨਆਈਵੀ), ਪੁਣੇ ਭੇਜਿਆ ਗਿਆ ਸੀ, ਜਿੱਥੇ ਉਨ੍ਹਾਂ ਵਿੱਚ ਨਿਪਾਹ ਵਾਇਰਸ ਦੀ ਮੌਜੂਦਗੀ ਦੀ ਪੁਸ਼ਟੀ ਹੋਈ ਹੈ।

    ਕੇਰਲਾ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਅੱਜ ਕਿਹਾ ਹੈ ਕਿ ਨਿਪਾਹ ਵਾਇਰਸ ਕਾਰਨ 12 ਸਾਲਾ ਲੜਕੇ ਦੀ ਇੱਥੋਂ ਦੇ ਇਕ ਹਸਪਤਾਲ ਵਿਚ ਮੌਤ ਹੋ ਗਈ ਹੈ। ਪੀੜਤ ਦੇ ਸਰੀਰ ਤੋਂ ਨਮੂਨੇ ਲਏ ਗਏ ਸਨ ਜਿਨ੍ਹਾਂ ਨੂੰ ਪੁਣੇ ਦੇ ਨੈਸ਼ਨਲ ਇੰਸਟੀਚਿਟ ਆਫ਼ ਵਾਇਰੋਲੋਜੀ (ਐੱਨਆਈਵੀ) ਵਿੱਚ ਭੇਜਿਆ ਗਿਆ ਸੀ ਜਿਥੇ ਉਸ ਵਿੱਚ ਨਿਪਾਹ ਵਾਇਰਸ ਦੀ ਮੌਜੂਦਗੀ ਦੀ ਪੁਸ਼ਟੀ ਹੋਈ ਸੀ।

    ਕੇਂਦਰ ਸਰਕਾਰ ਨੇ ਰਾਸ਼ਟਰੀ ਰੋਗ ਨਿਯੰਤਰਣ ਕੇਂਦਰ ਦੀ ਟੀਮ ਕੇਰਲਾ ਭੇਜੀ ਹੈ। ਇਹ ਟੀਮ ਰਾਜ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕਰੇਗੀ। ਜਦੋਂ ਚਮਗਿੱਦੜ ਫਲ ਖਾਂਦਾ ਹੈ, ਉਸ ਦੀ ਲਾਰ ਫਲਾਂ ’ਤੇ ਲਗਦੀ ਹੈ। ਇਸ ਤਰ੍ਹਾਂ ਨਿਪਾਹ ਵਾਇਰਸ ਫੈਲਦਾ ਹੈ।
    Published by:Gurwinder Singh
    First published: