• Home
 • »
 • News
 • »
 • national
 • »
 • 12 YEAR OLD GANGRAPED AND HANGED FROM TREE IN ASSAM POLICE ARRESTED 7 TEENS

12 ਸਾਲ ਦੀ ਬੱਚੀ ਨਾਲ ਗੈਂਗਰੈਪ, ਦਰਖ਼ਤ ਤੇ ਟੰਗ ਕੇ ਕੀਤਾ ਕਤਲ, ਫੜੇ ਗਏ ਸੱਤ ਨਾਬਾਲਗ ਵਿਦਿਆਰਥੀ

12 ਸਾਲ ਦੀ ਬੱਚੀ ਨਾਲ ਗੈਂਗਰੈਪ, ਦਰਖ਼ਤ ਤੇ ਟੰਗ ਕੇ ਕੀਤਾ ਕਤਲ, ਫੜੇ ਗਏ ਸੱਤ ਨਾਬਾਲਗ ਵਿਦਿਆਰਥੀ

 • Share this:
  ਆਸਾਮ ਦੇ ਵਿਸ਼ਵਨਾਥ ਜ਼ਿਲ੍ਹੇ ਵਿਚ 12 ਸਾਲ ਦੀ ਬੱਚੀ ਨਾਲ ਗੈਂਗਰੇਪ ਕਰ ਕੇ ਉਸ ਦਾ ਕਤਲ ਦੇ ਇਲਜ਼ਾਮ ਵਿਚ ਸੱਤ ਵਿਦਿਆਰਥੀਆਂ ਨੂੰ ਐਤਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ।ਇਹਨਾਂ ਵਿਦਿਆਰਥੀਆਂ ਨੇ 10 ਵੀ ਕਲਾਸ ਦੀ ਬੋਰਡ ਦੀ ਪ੍ਰੀਖਿਆ ਦਿੱਤੀ ਹੈ।ਪੁਲਿਸ ਨੇ ਦੱਸਿਆ ਹੈ ਕਿ ਅਪਰਾਧ ਦੇ ਬਾਅਦ ਬੱਚੀ ਨੂੰ ਦਰਖ਼ਤ ਨਾਲ ਲਟਕਾ ਦਿੱਤਾ ਗਿਆ ਸੀ।ਉਨ੍ਹਾਂ ਨੇ ਦੱਸਿਆ ਕਿ ਘਟਨਾ ਸ਼ੁੱਕਰਵਾਰ ਨੂੰ ਪਿੰਡ ਚਾਕਲਾ ਦੀ ਹੈ।

  ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਮੁਲਜ਼ਮ ਫ਼ਰਾਰ ਸਨ ਜਿੰਨਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਹ ਸਾਰੇ ਹਾਈ ਸਕੂਲ ਲਿਵਿੰਗ ਸਰਟੀਫਿਕੇਟ ਪ੍ਰੀਖਿਆਰਥੀ ਸਨ।

  ਅਖ਼ਬਾਰ ਨਿਊਜ਼ ਇੰਡੀਅਨ ਐਕਸਪ੍ਰੈਸ ਦੇ ਮੁਤਾਬਿਕ ਪੀੜਤ ਦੇ ਚਾਚਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਦੋਂ ਬੱਚੀ ਸ਼ੁੱਕਰਵਾਰ ਨੂੰ ਘਰ ਨਹੀਂ ਆਈ ਤਾਂ ਉਰ ਚਿੰਤਤ ਹੋ ਗਏ। ਉਨ੍ਹਾਂ ਨੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ  ਪਰ ਉਸ ਦਾ ਕੋਈ ਪਤਾ ਨਹੀਂ ਲੱਗਿਆ ਸੀ। ਉਨ੍ਹਾਂ ਨੂੰ ਲੜਕੀ ਦਾ ਲਾਪਤਾ ਹੋਣ ਤੇ ਪਿੰਡ ਦੇ ਹੀ ਦੋ ਲੜਕਿਆਂ ਤੇ ਸ਼ੱਕ ਹੋਇਆ ਅਤੇ ਉਸ ਦੀ ਤਲਾਸ਼ ਸ਼ੁਰੂ ਕੀਤੀ ।ਅਗਲੇ ਦਿਨ ਉਹਨਾ ਨੇ ਜੰਗਲ ਵਿਚ ਲੜਕਿਆ ਨੂੰ ਦੇਖਿਆ । ਹਾਲਾਂਕਿ ਜਿਵੇਂ ਹੀ ਉਨ੍ਹਾਂ ਲੜਕਿਆ ਦੀ ਨਜ਼ਰ ਲੜਕੀ  ਦੇ ਪਰਿਵਾਰ ਤੇ ਮੈਂਬਰਾਂ ਤੇ ਪਈ ਤਾਂ ਉਹ ਉੱਥੋਂ ਭੱਜ ਗਏ ।ਲੜਕੀ ਦੇ ਪਰਿਵਾਰ ਨੇ ਪੁਲਿਸ ਨਾਲ ਸੰਪਰਕ ਕੀਤਾ ਅਤੇ ਜੰਗਲ ਵਿਚ ਲੜਕੀ ਦੀ ਤਲਾਸ਼ ਕੀਤੀ। ਉਨ੍ਹਾਂ ਨੂੰ ਲੜਕੀ ਦੀ ਲਾਸ਼ ਇੱਕ ਦਰਖ਼ਤ ਨਾਲ ਲਟਕਦੀ ਹੋਈ ਮਿਲੀ ।

  ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਪ੍ਰੀਖਿਆ ਦੇ ਬਾਅਦ ਪਾਰਟੀ ਦੇ ਬਹਾਨੇ ਲੜਕੀ ਨੂੰ ਇੱਕ ਮਕਾਨ ਵਿਚ ਬੁਲਾਇਆ ਅਤੇ ਉਸ ਨਾਲ ਦੁਸ਼ਕਰਮ ਕੀਤਾ ਗਿਆ । ਉਨ੍ਹਾਂ ਨੇ ਦੱਸਿਆ ਕਿ ਅਜਿਹਾ ਸ਼ੱਕ ਹੈ ਕਿ ਬੱਚੀ ਦੇ ਨਾਲ ਸ਼ੁੱਕਰਵਾਰ ਨੂੰ ਦੁਸ਼ਕਰਮ ਕੀਤਾ ਗਿਆ ਅਤੇ ਉਸ ਮਕਾਨ ਦੇ ਕੋਲ ਹੀ ਇੱਕ ਦਰਖ਼ਤ ਨਾਲ ਲੜਕੀ ਨੂੰ ਲਮਕਾ ਦਿੱਤਾ । ਲੜਕੀ ਦੀ ਲਾਸ਼ ਨੂੰ ਸ਼ਨੀਵਾਰ ਨੂੰ ਬਰਾਮਦ ਕੀਤੀ ਗਈ ।
  Published by:Sukhwinder Singh
  First published: