Home /News /national /

ਅਲਕੋਹਲ ਟੈਸਟ ਵਿਚ ਫੇਲ ਹੋਏ ਏਅਰਲਾਈਨਸ ਦੇ 13 ਕਰਮਚਾਰੀ, 3 ਮਹੀਨਿਆਂ ਲਈ ਕੀਤੇ ਸਸਪੈਂਡ

ਅਲਕੋਹਲ ਟੈਸਟ ਵਿਚ ਫੇਲ ਹੋਏ ਏਅਰਲਾਈਨਸ ਦੇ 13 ਕਰਮਚਾਰੀ, 3 ਮਹੀਨਿਆਂ ਲਈ ਕੀਤੇ ਸਸਪੈਂਡ

ਅਲਕੋਹਲ ਟੈਸਟ ਵਿਚ ਫੇਲ ਹੋਏ ਏਅਰਲਾਈਸ ਦੇ 13 ਕਰਮਚਾਰੀ, 3 ਮਹੀਨਿਆਂ ਲਈ ਕੀਤੇ ਸਸਪੈਂਡ

ਅਲਕੋਹਲ ਟੈਸਟ ਵਿਚ ਫੇਲ ਹੋਏ ਏਅਰਲਾਈਸ ਦੇ 13 ਕਰਮਚਾਰੀ, 3 ਮਹੀਨਿਆਂ ਲਈ ਕੀਤੇ ਸਸਪੈਂਡ

ਇਨ੍ਹਾਂ ਵਿਚੋਂ ਸੱਤ ਕਰਮਚਾਰੀ ਇੰਡੀਗੋ ਦੇ ਹਨ ਅਤੇ ਇਕ-ਇਕ ਗੋਏਅਰ ਅਤੇ ਸਪਾਈਸ ਜੈੱਟ ਦੇ ਹਨ। ਸਿਵਲ ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਨੇ ਸਤੰਬਰ 'ਚ ਸਾਰੇ ਹਵਾਈ ਅੱਡਿਆਂ 'ਤੇ ਸ਼ਰਾਬ ਦੀ ਜਾਂਚ ਦੇ ਨਿਯਮ ਜਾਰੀ ਕੀਤੇ ਸਨ।

 • Share this:

  ਏਅਰਲਾਈਨਸ (Airlines) ਅਤੇ ਏਅਰਪੋਰਟ (Airport) ਦੇ 13 ਕਰਮਚਾਰੀ 16 ਸਤੰਬਰ ਤੋਂ ਬਾਅਦ ਕੀਤੇ ਅਲਕੋਹਲ ਟੈਸਟ ਵਿਚ ਫੇਲ੍ਹ ਸਾਬਤ ਹੋਏ। ਇਨ੍ਹਾਂ ਸਾਰਿਆਂ ਨੂੰ ਤਿੰਨ ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਸੱਤ ਕਰਮਚਾਰੀ ਇੰਡੀਗੋ ਦੇ ਹਨ ਅਤੇ ਇਕ-ਇਕ ਗੋਏਅਰ ਅਤੇ ਸਪਾਈਸ ਜੈੱਟ ਦੇ ਹਨ। ਸਿਵਲ ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਨੇ ਸਤੰਬਰ 'ਚ ਸਾਰੇ ਹਵਾਈ ਅੱਡਿਆਂ 'ਤੇ ਸ਼ਰਾਬ ਦੀ ਜਾਂਚ ਦੇ ਨਿਯਮ ਜਾਰੀ ਕੀਤੇ ਸਨ।


  ਇਸ ਤਹਿਤ ਹਵਾਈ ਅੱਡਿਆਂ, ਏਅਰ ਟ੍ਰੈਫਿਕ ਕੰਟਰੋਲ (ਏ.ਟੀ.ਸੀ.) ਸੰਭਾਲਨ ਵਾਲੇ ਕਰਮਚਾਰੀ, ਹਵਾਈ ਜਹਾਜ਼ਾਂ ਦਾ ਰੱਖ-ਰਖਾਅ ਕਰਨ ਵਾਲੇ ਕਰਮਚਾਰੀ ਆਦਿ ਸਭ ਦੀ ਅਲਕੋਹਲ ਜਾਂਚ ਗਈ। DGCA ਦੇ ਨਿਯਮਾਂ ਮੁਤਾਬਕ ਨਸ਼ੇ 'ਚ ਜਹਾਜ਼ ਉਡਾਣ 'ਤੇ ਕਿਸੇ ਤਰ੍ਹਾਂ ਦੀ ਕੋਈ ਵੀ ਰਿਆਇਤ ਨਹੀਂ ਹੈ। ਇਥੋਂ ਤੱਕ ਕਿ ਕੋਈ ਵੀ ਪਾਇਲਟ ਜਹਾਜ਼ ਉਡਾਣ ਤੋਂ 12 ਘੰਟੇ ਪਹਿਲਾਂ ਤੱਕ ਸ਼ਰਾਬ ਨਹੀਂ ਪੀ ਸਕਦਾ।


  ਨਿਯਮ ਮੁਤਾਬਕ ਨਸ਼ੇ ਦੀ ਹਾਲਤ 'ਚ ਜਹਾਜ਼ ਉਡਾਣ ਦੇ ਮਾਮਲੇ 'ਚ ਪਹਿਲੀ ਵਾਰ ਤਾਂ ਪਾਇਲਟ ਨੂੰ 3 ਮਹੀਨੇ ਲਈ ਉਡਾਣ ਤੋਂ ਰੋਕਿਆ ਜਾਵੇਗਾ, ਜੇਕਰ ਤੀਜੀ ਵਾਰ ਅਜਿਹਾ ਹੁੰਦਾ ਹੈ ਤਾਂ ਪਾਇਲਟ ਦਾ ਲਾਇਸੈਂਸ ਹਮੇਸ਼ਾ ਲਈ ਰੱਦ ਕੀਤਾ ਜਾ ਸਕਦਾ ਹੈ।

  First published:

  Tags: Air India, Alcohol, Sa