Home /News /national /

ਬਹਾਦਰਗੜ੍ਹ 'ਚ 13 ਸਾਲਾ ਬੱਚੀ ਬਲਾਤਕਾਰ ਤੋਂ ਬਾਅਦ ਹੋਈ ਗਰਭਵਤੀ, 50 ਸਾਲਾ ਮੁਲਜ਼ਮ ਗ੍ਰਿਫ਼ਤਾਰ

ਬਹਾਦਰਗੜ੍ਹ 'ਚ 13 ਸਾਲਾ ਬੱਚੀ ਬਲਾਤਕਾਰ ਤੋਂ ਬਾਅਦ ਹੋਈ ਗਰਭਵਤੀ, 50 ਸਾਲਾ ਮੁਲਜ਼ਮ ਗ੍ਰਿਫ਼ਤਾਰ

ਜਦੋਂ ਲੜਕੀ ਤੋਂ ਪੁੱਛਿਆ ਗਿਆ ਤਾਂ ਉਸ ਨੇ ਮੰਨਿਆ ਕਿ ਗੁਆਂਢ ਦੇ 50 ਸਾਲਾ ਵਿਅਕਤੀ ਨੇ ਉਸ ਨਾਲ ਬਲਾਤਕਾਰ ਕੀਤਾ ਹੈ।

ਜਦੋਂ ਲੜਕੀ ਤੋਂ ਪੁੱਛਿਆ ਗਿਆ ਤਾਂ ਉਸ ਨੇ ਮੰਨਿਆ ਕਿ ਗੁਆਂਢ ਦੇ 50 ਸਾਲਾ ਵਿਅਕਤੀ ਨੇ ਉਸ ਨਾਲ ਬਲਾਤਕਾਰ ਕੀਤਾ ਹੈ।

Crime against Children: ਦਰਅਸਲ 13 ਸਾਲ ਦੀ ਮਾਸੂਮ ਬੱਚੀ ਆਪਣੀ ਮਾਂ ਦੇ ਨਾਲ ਅਕਸਰ ਦੋਸ਼ੀ ਦੇ ਘਰ ਸਫਾਈ ਕਰਨ ਜਾਂਦੀ ਸੀ। ਇੱਕ ਦਿਨ ਉਹ ਕੰਮ ਲਈ ਦੋਸ਼ੀ ਦੇ ਘਰ ਇਕੱਲੀ ਗਈ ਸੀ, ਉਸੇ ਦਿਨ ਦੋਸ਼ੀ ਨੇ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ, ਫਿਲਹਾਲ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਮਹਿਲਾ ਥਾਣਾ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਹੋਰ ਪੜ੍ਹੋ ...
  • Share this:

ਬਹਾਦਰਗੜ੍ਹ: 50 year man raped minor girls: ਹਰਿਆਣਾ ਦੇ ਬਹਾਦਰਗੜ੍ਹ ਵਿੱਚ 13 ਸਾਲ ਦੀ ਮਾਸੂਮ ਬੱਚੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਰਿਸ਼ਤੇਦਾਰਾਂ ਨੂੰ ਲੜਕੀ ਨਾਲ ਜਬਰ-ਜ਼ਨਾਹ ਹੋਣ ਦਾ ਉਦੋਂ ਪਤਾ ਲੱਗਾ ਜਦੋਂ ਲੜਕੀ ਨੂੰ ਪੇਟ ਦਰਦ ਦੀ ਸ਼ਿਕਾਇਤ ਹੋਣ ਲੱਗੀ ਅਤੇ ਉਸ ਨੂੰ ਇਲਾਜ ਲਈ ਡਾਕਟਰ ਕੋਲ ਲਿਜਾਇਆ ਗਿਆ। ਜਦੋਂ ਜਾਂਚ 'ਚ ਪਤਾ ਲੱਗਾ ਕਿ ਲੜਕੀ ਗਰਭਵਤੀ ਹੈ ਤਾਂ ਪਰਿਵਾਰਕ ਮੈਂਬਰਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਜਦੋਂ ਲੜਕੀ ਤੋਂ ਪੁੱਛਿਆ ਗਿਆ ਤਾਂ ਉਸ ਨੇ ਮੰਨਿਆ ਕਿ ਗੁਆਂਢ ਦੇ 50 ਸਾਲਾ ਵਿਅਕਤੀ ਨੇ ਉਸ ਨਾਲ ਬਲਾਤਕਾਰ ਕੀਤਾ ਹੈ।

ਦਰਅਸਲ 13 ਸਾਲ ਦੀ ਮਾਸੂਮ ਬੱਚੀ ਆਪਣੀ ਮਾਂ ਦੇ ਨਾਲ ਅਕਸਰ ਦੋਸ਼ੀ ਦੇ ਘਰ ਸਫਾਈ ਕਰਨ ਜਾਂਦੀ ਸੀ। ਇੱਕ ਦਿਨ ਉਹ ਕੰਮ ਲਈ ਦੋਸ਼ੀ ਦੇ ਘਰ ਇਕੱਲੀ ਗਈ ਸੀ, ਉਸੇ ਦਿਨ ਦੋਸ਼ੀ ਨੇ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ, ਫਿਲਹਾਲ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਮਹਿਲਾ ਥਾਣਾ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਮਹਿਲਾ ਥਾਣਾ ਇੰਚਾਰਜ ਰਾਜੇਸ਼ ਕੁਮਾਰੀ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਉਨ੍ਹਾਂ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਦੀ ਮੈਡੀਕਲ ਜਾਂਚ ਵੀ ਕਰਵਾਈ ਗਈ ਹੈ ਅਤੇ ਉਸ ਨੂੰ ਅੱਜ ਹੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਂਝ ਤਾਂ ਦੋਸ਼ੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਪਰ ਗਰਭਵਤੀ ਹੋ ਚੁੱਕੀ 13 ਸਾਲਾ ਮਾਸੂਮ ਬੱਚੀ ਦਾ ਕੀ ਬਣੇਗਾ, ਅਜਿਹਾ ਸਵਾਲ ਹੈ ਜਿਸ ਦਾ ਜਵਾਬ ਸ਼ਾਇਦ ਕਿਸੇ ਕੋਲ ਨਹੀਂ ਹੈ।

Published by:Krishan Sharma
First published:

Tags: Crime against women, Crime news, Haryana, Rape case