• Home
 • »
 • News
 • »
 • national
 • »
 • 14 PEOPLE FROM KERALA ARE INVOLVED IN ISKP TWO PAKISTANIS WERE CAUGHT TRYING TO BOMB REPORT

ਕਾਬੁਲ ਧਮਾਕਿਆਂ ਨਾਲ ਜੁੜੇ ਕੇਰਲ ਦੇ 14 ਲੋਕਾਂ ਦੇ ਤਾਰ, ਦੋ ਪਾਕਿਸਤਾਨੀ ਵੀ ਹਿਰਾਸਤ ਵਿਚ- ਰਿਪੋਰਟ

ਕਾਬੁਲ ਧਮਾਕਿਆਂ ਨਾਲ ਜੁੜੇ ਕੇਰਲ ਦੇ 14 ਲੋਕਾਂ ਦੇ ਤਾਰ, ਦੋ ਪਾਕਿਸਤਾਨੀ ਵੀ ਹਿਰਾਸਤ ਵਿਚ- ਰਿਪੋਰਟ (ਫਾਇਲ ਫੋਟੋ: AP)

 • Share this:
  Kabul Airport Blast: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਹਵਾਈ ਅੱਡੇ ਉੱਤੇ ਧਮਾਕੇ ਕਰਨ ਵਾਲੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਆਫ਼ ਖੁਰਾਸਨ (ISKP) ਵਿੱਚ ਕੇਰਲ ਦੇ 14 ਲੋਕ ਵੀ ਸ਼ਾਮਲ ਦੱਸੇ ਜਾ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਲੋਕਾਂ ਨੂੰ ਤਾਲਿਬਾਨ ਨੇ ਬਗਰਾਮ ਜੇਲ੍ਹ ਤੋਂ ਰਿਹਾਅ ਕੀਤਾ ਸੀ।

  ਇਸ ਤੋਂ ਇਲਾਵਾ, ਤੁਰਕਮੇਨਿਸਤਾਨ ਦੂਤਾਵਾਸ (Turkmenistan Embassy) 'ਤੇ ਹਮਲਾ ਕਰਨ ਦੀ ਕੋਸ਼ਿਸ਼ ਕਰ ਰਹੇ ਦੋ ਪਾਕਿਸਤਾਨੀ ਵੀ ਹਿਰਾਸਤ ਵਿੱਚ ਹੋਣ ਦੀ ਖਬਰ ਹੈ। ਕਾਬੁਲ ਹਵਾਈ ਅੱਡੇ 'ਤੇ ਹੋਏ ਧਮਾਕਿਆਂ 'ਚ 13 ਅਮਰੀਕੀ ਸੈਨਿਕਾਂ ਸਮੇਤ 200 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ।

  ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਅਨੁਸਾਰ ਕੇਰਲਾ ਦੇ 14 ਵਸਨੀਕ ਅਫਗਾਨਿਸਤਾਨ ਵਿੱਚ ISKP ਦਾ ਹਿੱਸਾ ਬਣੇ ਸਨ। ਇਹ ਸਮਝਿਆ ਜਾ ਰਿਹਾ ਹੈ ਕਿ ਇਨ੍ਹਾਂ 14 ਕੇਰਲ ਵਾਸੀਆਂ ਵਿੱਚੋਂ ਇੱਕ ਨੇ ਆਪਣੇ ਘਰ ਤੋਂ ਸੰਪਰਕ ਕੀਤਾ ਸੀ, ਜਦੋਂ ਕਿ 13 ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

  2014 ਵਿਚ ਮੋਸੂਲ ਵਿੱਚ ਖੁਦ ਨੂੰ ਇਸਲਾਮਿਕ ਸਟੇਟ ਅਖਵਾਉਣ ਵਾਲੇ ਅੱਤਵਾਦੀ ਸੰਗਠਨ ਦਾ ਕਬਜ਼ਾ ਹੋਣ ਤੋਂ ਬਾਅਦ ਮਲੱਪੁਰਮ, ਕਾਸਰਗੋੜ ਅਤੇ ਕੰਨੂਰ ਜ਼ਿਲ੍ਹਿਆਂ ਤੋਂ ਇੱਕ ਸਮੂਹ ਜਿਹਾਦੀਆਂ ਵਿੱਚ ਸ਼ਾਮਲ ਹੋਣ ਲਈ ਭਾਰਤ ਤੋਂ ਭੱਜ ਗਿਆ ਸੀ। ਇਨ੍ਹਾਂ ਵਿੱਚੋਂ ਕੁਝ ਪਰਿਵਾਰ ISKP ਅਧੀਨ ਅਫਗਾਨਿਸਤਾਨ ਦੇ ਨੰਗਰਹਾਰ ਪ੍ਰਾਂਤ ਵਿੱਚ ਰਹਿਣ ਲੱਗ ਪਏ।

  ਰਿਪੋਰਟ ਦੇ ਅਨੁਸਾਰ, ਭਾਰਤ ਨੂੰ ਚਿੰਤਾ ਹੈ ਕਿ ਤਾਲਿਬਾਨ ਅਤੇ ਉਸ ਦੇ ਸਹਿਯੋਗੀ ਭਾਰਤ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ਲਈ ਇਨ੍ਹਾਂ ਕੱਟੜਪੰਥੀਆਂ ਦੀ ਵਰਤੋਂ ਕਰਨਗੇ। ਹਾਲਾਂਕਿ ਤਾਲਿਬਾਨ ਨੇ ਅਜੇ ਤੱਕ ਇਸ ਮਾਮਲੇ 'ਤੇ ਚੁੱਪੀ ਧਾਰੀ ਹੋਈ ਹੈ, ਖੁਫੀਆ ਰਿਪੋਰਟਾਂ ਦੱਸਦੀਆਂ ਹਨ ਕਿ 26 ਅਗਸਤ ਨੂੰ ਕਾਬੁਲ ਹਵਾਈ ਅੱਡੇ' ਤੇ ਹੋਏ ਧਮਾਕੇ ਤੋਂ ਬਾਅਦ ਹੀ ਇਨ੍ਹਾਂ ਪਾਕਿਸਤਾਨੀ ਨਾਗਰਿਕਾਂ ਤੋਂ ਆਈਈਡੀ ਬਰਾਮਦ ਕੀਤੀ ਗਈ ਸੀ।
  Published by:Gurwinder Singh
  First published:
  Advertisement
  Advertisement