Home /News /national /

ਕੇਰਲ 'ਚ YouTube ਦੀ ਮਦਦ ਨਾਲ 17 ਸਾਲਾ ਲੜਕੀ ਨੇ ਦਿੱਤਾ ਬੱਚੇ ਨੂੰ ਜਨਮ, ਪ੍ਰੇਮੀ ਗ੍ਰਿਫਤਾਰ

ਕੇਰਲ 'ਚ YouTube ਦੀ ਮਦਦ ਨਾਲ 17 ਸਾਲਾ ਲੜਕੀ ਨੇ ਦਿੱਤਾ ਬੱਚੇ ਨੂੰ ਜਨਮ, ਪ੍ਰੇਮੀ ਗ੍ਰਿਫਤਾਰ

ਕੇਰਲ 'ਚ YouTube ਦੀ ਮਦਦ ਨਾਲ 17 ਸਾਲਾ ਲੜਕੀ ਨੇ ਦਿੱਤਾ ਬੱਚੇ ਨੂੰ ਜਨਮ, ਪ੍ਰੇਮੀ ਗ੍ਰਿਫਤਾਰ ( ਸੰਕੇਤਕ ਤਸਵੀਰ)

ਕੇਰਲ 'ਚ YouTube ਦੀ ਮਦਦ ਨਾਲ 17 ਸਾਲਾ ਲੜਕੀ ਨੇ ਦਿੱਤਾ ਬੱਚੇ ਨੂੰ ਜਨਮ, ਪ੍ਰੇਮੀ ਗ੍ਰਿਫਤਾਰ ( ਸੰਕੇਤਕ ਤਸਵੀਰ)

20 ਅਕਤੂਬਰ ਨੂੰ ਲੜਕੀ ਨੇ ਆਪਣੇ ਘਰ 'ਚ YouTube ਦੇਖ ਕੇ ਨਾਭੀਨਾਲ ਕੱਟ ਕੇ ਬੱਚੇ ਨੂੰ ਜਨਮ ਦਿੱਤਾ। ਬੱਚੀ ਦੇ ਰੋਣ ਦੀ ਆਵਾਜ਼ ਸੁਣ ਕੇ ਲੜਕੀ ਦੇ ਮਾਪਿਆਂ ਨੂੰ 22 ਅਕਤੂਬਰ ਨੂੰ ਘਟਨਾ ਦਾ ਪਤਾ ਲੱਗਾ।

 • Share this:
  ਕੇਰਲ ਦੇ ਮਲੱਪੁਰਮ ਜ਼ਿਲ੍ਹੇ ਦੀ ਇੱਕ ਹੈਰਾਨ ਕਰਨ ਵਾਲੀ ਘਟਨਾ ਵਿੱਚ, 20 ਅਕਤੂਬਰ ਨੂੰ ਇੱਕ 17 ਸਾਲਾ ਲੜਕੀ ਨੇ ਯੂਟਿਊਬ ਵੀਡੀਓਜ਼ ਦੀ ਮਦਦ ਨਾਲ ਘਰ ਵਿੱਚ ਇੱਕ ਬੱਚੇ ਨੂੰ ਜਨਮ ਦਿੱਤਾ। ਕਿਹਾ ਜਾਂਦਾ ਹੈ ਕਿ ਲੜਕੀ ਨੂੰ ਉਸ ਦੇ ਪ੍ਰੇਮੀ ਨੇ ਕਥਿਤ ਤੌਰ 'ਤੇ ਗਰਭਵਤੀ ਕੀਤਾ ਸੀ। ਇਹ ਮਾਮਲਾ ਜਣੇਪੇ ਦੇ ਦੋ ਦਿਨਾਂ ਬਾਅਦ 22 ਅਕਤੂਬਰ ਨੂੰ ਸਾਹਮਣੇ ਆਇਆ ਜਦੋਂ ਉਸ ਨੂੰ ਕੁਝ ਇਨਫੈਕਸ਼ਨ ਹੋ ਗਈ।

  ਪੁਲਿਸ ਨੇ ਦੱਸਿਆ ਕਿ ਮਾਂ ਅਤੇ ਬੱਚੇ ਨੂੰ ਫਿਲਹਾਲ ਮੰਜੇਰੀ ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਅਤੇ ਦੋਵਾਂ ਦੀ ਸਿਹਤ ਠੀਕ ਹੈ। ਉਨ੍ਹਾਂ ਦੱਸਿਆ ਕਿ ਬਲਾਤਕਾਰ ਦੇ ਦੋਸ਼ੀ 21 ਸਾਲਾ ਨੌਜਵਾਨ ਨੂੰ ਭਾਰਤੀ ਦੰਡ ਵਿਧਾਨ ਦੀ ਧਾਰਾ 376 (ਬਲਾਤਕਾਰ) ਅਤੇ ਜਿਨਸੀ ਸ਼ੋਸ਼ਣ ਤੋਂ ਬੱਚਿਆਂ ਦੀ ਸੁਰੱਖਿਆ ਐਕਟ (ਪੋਕਸੋ) ਤਹਿਤ ਐਫਆਈਆਰ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮਾਮਲਾ ਜ਼ਿਲ੍ਹੇ ਦੇ ਕੋਟਕਕਲ ਥਾਣੇ ਅਧੀਨ ਆਇਆ ਹੈ। ਉਸ ਨੇ ਦੱਸਿਆ ਕਿ 20 ਅਕਤੂਬਰ ਨੂੰ ਲੜਕੀ ਨੇ ਆਪਣੇ ਘਰ 'ਚ ਯੂ-ਟਿਊਬ ਦੇਖ ਕੇ ਆਪਣੀ ਨਾੜ ਕੱਟ ਕੇ ਬੱਚੇ ਨੂੰ ਜਨਮ ਦਿੱਤਾ।

  ਪੁਲਿਸ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਜਣੇਪੇ ਦੌਰਾਨ ਉਸ ਨੇ ਕਿਸੇ ਬਾਹਰੀ ਮਦਦ ਨਹੀਂ ਲਈ। ਉਨ੍ਹਾਂ ਦੱਸਿਆ ਕਿ ਬੱਚੀ ਦੇ ਰੋਣ ਦੀ ਆਵਾਜ਼ ਸੁਣ ਕੇ ਬੱਚੀ ਦੇ ਮਾਪਿਆਂ ਨੂੰ 22 ਅਕਤੂਬਰ ਨੂੰ ਘਟਨਾ ਦਾ ਪਤਾ ਲੱਗਾ। ਲੜਕੀ 12ਵੀਂ ਜਮਾਤ 'ਚ ਪੜ੍ਹਦੀ ਹੈ ਅਤੇ ਉਹ ਆਪਣੇ ਨੇਤਰਹੀਣ ਮਾਪਿਆਂ ਤੋਂ ਗਰਭ ਨੂੰ ਲੁਕਾਉਣ 'ਚ ਕਾਮਯਾਬ ਰਹੀ। ਉਸ ਨੇ ਦੱਸਿਆ ਕਿ ਲੜਕੀ ਅਤੇ ਵਿਅਕਤੀ ਦਾ ਪਿਛਲੇ ਕੁਝ ਸਮੇਂ ਤੋਂ ਪ੍ਰੇਮ ਸਬੰਧ ਚੱਲ ਰਹੇ ਸਨ ਅਤੇ ਲੜਕੀ ਦੇ 18 ਸਾਲ ਦੀ ਹੋਣ 'ਤੇ ਦੋਵੇਂ ਵਿਆਹ ਕਰਨ ਦੀ ਯੋਜਨਾ ਬਣਾ ਰਹੇ ਸਨ। ਪੁਲਸ ਨੇ ਕਿਹਾ ਕਿ ਦੋਸ਼ੀ ਦੇ ਪਰਿਵਾਰ ਵੱਲੋਂ ਲੜਕੀ ਅਤੇ ਉਸ ਦੇ ਬੱਚੇ ਦੀ ਦੇਖਭਾਲ ਕੀਤੀ ਜਾ ਰਹੀ ਹੈ ਪਰ ਉਹ (ਪੁਲਿਸ) ਇਸ ਨੂੰ ਬਲਾਤਕਾਰ ਦਾ ਮਾਮਲਾ ਮੰਨ ਰਹੇ ਹਨ ਕਿਉਂਕਿ ਉਹ ਸਿਰਫ 17 ਸਾਲ ਦੀ ਹੈ।
  Published by:Sukhwinder Singh
  First published:

  Tags: Kerala, Pregnancy, Youtube

  ਅਗਲੀ ਖਬਰ