ਸ਼ੌਕ ਦਾ ਕੋਈ ਮੁੱਲ ਨਹੀਂ! 60 ਹਜ਼ਾਰ ਦੀ ਸਕੂਟੀ ਦੇ VVIP ਨੰਬਰ ਲਈ ਲਾਈ 18.22 ਲੱਖ ਰੁਪਏ ਦੀ ਬੋਲੀ!

News18 Punjabi | News18 Punjab
Updated: June 28, 2020, 3:58 PM IST
share image
ਸ਼ੌਕ ਦਾ ਕੋਈ ਮੁੱਲ ਨਹੀਂ! 60 ਹਜ਼ਾਰ ਦੀ ਸਕੂਟੀ ਦੇ VVIP ਨੰਬਰ ਲਈ ਲਾਈ 18.22 ਲੱਖ ਰੁਪਏ ਦੀ ਬੋਲੀ!

  • Share this:
  • Facebook share img
  • Twitter share img
  • Linkedin share img
ਕਹਿੰਦੇ ਹਨ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਹੈ।ਸ਼ੌਕ ਲਈ ਲੋਕ ਬਹੁਤ ਕੁੱਝ ਕਰ ਰਹੇ ਹਨ।ਅਜਿਹਾ ਹੀ ਇੱਕ ਮਾਮਲਾ ਹਿਮਾਚਲ ਪ੍ਰਦੇਸ਼(Himachal Pradesh) ਦੇ ਕਾਂਗੜਾ(Kangra ) ਵਿੱਚ ਆਇਆ ਹੈ।ਜਿੱਥੇ ਸੱਠ ਹਜ਼ਾਰ ਰੁਪਏ ਦੀ ਕੀਮਤ ਵਾਲੀ ਸਕੂਟੀ ਲਈ ਵੀ ਵੀ ਆਈ ਪੀ ਨੰਬਰ (VVIP) ਦੀ ਬੋਲੀ ਲਗਾਈ ਗਈ।ਇਹ ਬੋਲੀ 18 ਲੱਖ ਰੁਪਏ ਤੱਕ ਦੀ ਲੱਗੀ। ਮਿਲੀ ਜਾਣਕਾਰੀ ਦੇ ਅਨੁਸਾਰ ਇੱਕ ਨਿੱਜੀ ਕੰਪਨੀ ਨੇ ਸਕੂਟੀ ਲਈ ਵੀ ਵੀ ਆਈ ਪੀ ਨੰਬਰ ਹਾਸਲ ਕਰਨ ਨੂੰ 18 ਲੱਖ ਰੁਪਏ ਦੀ ਬੋਲੀ ਲਗਾਈ ਹੈ। ਕਾਂਗੜਾ ਦੇ ਸ਼ਾਹਪੁਰ ਐਸ ਡੀ ਐਮ ਦਫ਼ਤਰ ਦੇ ਜਰੀਏ ਇਹ ਨੰਬਰ ਜਾਰੀ ਹੋਵੇਗਾ।

ਨਿੱਜੀ ਕੰਪਨੀ ਨੇ ਲਗਾਈ ਬੋਲੀ
ਊਨਾ ਦੀ ਇੱਕ ਨਿੱਜੀ ਕੰਪਨੀ ਰਾਹੁਲ ਪੈਮ ਪ੍ਰਾਈਵੇਟ ਲਿਮਿਟੇਡ ਨੇ ਇੱਕ ਨਵੀਂ ਸਕੂਟੀ ਸ਼ਾਹਪੁਰ ਵਿੱਚ ਕੰਪਨੀ ਦੇ ਨਾਮ ਰਜਿਸਟਰਡ ਕਰਵਾਈ ਹੈ।ਇਸ ਦੇ ਬਾਅਦ ਕੰਪਨੀ ਐਚ ਪੀ 90-0009 ਨੰਬਰ ਲੈਣਾ ਚਾਹੁੰਦੀ ਹੈ।ਵੀ ਆਈ ਪੀ ਨੰਬਰ ਨੂੰ ਲੈਣ ਲਈ ਕੰਪਨੀ ਨੇ ਸਰਕਾਰ ਦੀ ਆਨਲਾਈਨ ਬੋਲੀ ਵਿੱਚ ਹਿੱਸਾ ਲਿਆ। ਇੱਕ ਹਫ਼ਤੇ ਪਹਿਲਾਂ ਸ਼ੁਰੂ ਹੋਈ ਬੋਲੀ ਕੱਲ 26 ਜੂਨ ਸ਼ੁੱਕਰਵਾਰ ਨੂੰ ਖ਼ਤਮ ਹੋ ਗਈ ਪਰ ਹੁਣ ਤੱਕ ਵੀ ਇਹ ਨੰਬਰ ਅਲਾਟ ਨਹੀਂ ਹੋਇਆ ਹੈ।
ਤਿੰਨ ਦਿਨ ਵਿੱਚ ਪੈਸਾ ਜਮਾ ਕਰਵਾਉਣਾ ਹੋਵੇਗਾ
ਇੱਕ ਹਫ਼ਤੇ ਚੱਲੀ ਆਨਲਾਈਨ ਬੋਲੀ ਵਿੱਚ ਕੰਪਨੀ ਨੇ ਸਕੂਟੀ ਦੇ ਵੀ ਆਈ ਪੀ ਨੰਬਰ ਲਈ ਸਭ ਤੋਂ ਜ਼ਿਆਦਾ 18 ਲੱਖ 22 ਹਜ਼ਾਰ 500 ਰੁਪਏ ਦੀ ਬੋਲੀ ਲਗਾਈ।ਕੰਪਨੀ ਜੇਕਰ 3 ਦਿਨ ਦੇ ਅੰਦਰ ਸ਼ਾਹਪੁਰ ਐਸ ਡੀ ਐਮ ਦਫ਼ਤਰ ਵਿੱਚ ਬੋਲੀ ਦੀ ਰਾਸ਼ੀ ਜਮਾਂ ਕਰਵਾ ਦੇਵੇਗੀ ਤਾਂ ਉਸ ਨੂੰ ਸਕੂਟੀ ਲਈ ਵੀ ਵੀ ਆਈ ਪੀ ਨੰਬਰ ਮਿਲ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਨੀਲਾਮੀ ਵਿੱਚ ਸ਼ਾਹਪੁਰ ਦੇ ਕੁੱਝ ਹੋਰ ਲੋਕਾਂ ਨੇ ਵੀ 10 ਤੋਂ 15 ਲੱਖ ਰੁਪਏ ਤੱਕ ਬੋਲੀ ਲਗਾਈ।ਸਰਕਾਰ ਨੇ ਵੀ ਵੀ ਆਈ ਪੀ ਨੰਬਰ ਲਈ ਗੁਜ਼ਰੇ ਹਫ਼ਤੇ ਹੀ ਖੁੱਲੀ ਬੋਲੀ ਦੀ ਸੂਚਨਾ ਜਾਰੀ ਕੀਤੀ ਸੀ।ਸ਼ਾਹਪੁਰ ਦੇ ਐਸ ਡੀ ਐਮ ਮੁਰਾਰੀ ਲਾਲ ਨੇ ਪੂਰੇ ਮਾਮਲੇ ਦੀ ਪੁਸ਼ਟੀ ਕੀਤੀ ਹੈ।
First published: June 28, 2020, 3:56 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading