• Home
 • »
 • News
 • »
 • national
 • »
 • 19 YEAR OLD DALIT WOMAN GANGED RAPE MURDER IN GUJARAT NCSC ISSUES NOTICE

19 ਸਾਲਾ ਲੜਕੀ ਨਾਲ ਗੈਂਗਰੇਪ, ਹੱਤਿਆ ਪਿਛੋਂ ਲਾਸ਼ ਦਰੱਖਤ ਉਤੇ ਲਟਕਾਈ

ਇਸ ਘਟਨਾ ਬਾਰੇ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ (NCSC) ਨੇ ਜ਼ਿਲ੍ਹਾ ਕੁਲੈਕਰੇਟ ਅਤੇ ਐਸਪੀ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ।ਚਾਰ ਲੋਕਾਂ ਨੇ ਦਲਿਤ ਲੜਕੀ ਨਾਲ ਗੈਂਗਰੇਪ ਕੀਤਾ ਅਤੇ ਬਾਅਦ ਵਿਚ ਉਸਦੀ ਹੱਤਿਆ ਕਰਕੇ ਲਾਸ਼ ਨੂੰ ਦਰੱਖਤ ਉਤੇ ਲਟਕਾ ਦਿੱਤਾ।

ਤਰਨਤਾਰਨ: ਗ੍ਰੰਥੀ 'ਤੇ ਗੁਰਦੁਆਰੇ ਸੇਵਾ ਕਰਨ ਗਈ 11 ਸਾਲਾ ਬੱਚੀ ਨਾਲ ਜਿਸਮਾਨੀ ਛੇੜਛਾੜ ਦੇ ਦੋਸ਼, ਕੇਸ ਦਰਜ (ਸੰਕੇਤਕ)

 • Share this:
  ਸਖਤ ਸਜ਼ਾ ਦੇ ਬਾਵਜੂਦ ਵੀ ਦੇਸ਼ ਵਿਚ ਗੈਂਗਰੇਪ ਅਤੇ ਹੱਤਿਆ ਦੀ ਘਟਨਾਵਾਂ ਰੁਕ ਨਹੀਂ ਰਹੀਆਂ। ਤਾਜਾ ਮਾਮਲਾ ਗੁਜਰਾਤ ਤੋਂ ਸਾਹਮਣੇ ਆਇਆ ਹੈ। ਚਾਰ ਲੋਕਾਂ ਨੇ ਦਲਿਤ ਲੜਕੀ ਨਾਲ ਗੈਂਗਰੇਪ ਕੀਤਾ ਅਤੇ ਬਾਅਦ ਵਿਚ ਉਸਦੀ ਹੱਤਿਆ ਕਰਕੇ ਲਾਸ਼ ਨੂੰ ਦਰੱਖਤ ਉਤੇ ਲਟਕਾ ਦਿੱਤਾ। ਲੜਕੀ ਦੀ ਉਮਰ 19 ਸਾਲ ਦੱਸੀ ਗਈ ਹੈ। ਇਸ ਘਟਨਾ ਬਾਰੇ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ (NCSC) ਨੇ ਜ਼ਿਲ੍ਹਾ ਕੁਲੈਕਰੇਟ ਅਤੇ ਐਸਪੀ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਰਿਪੋਰਟ ਅਨੁਸਾਰ ਡਾਕਟਰਾਂ ਦੀ ਟੀਮ ਨੇ ਅਹਿਮਦਾਬਾਦ ਦੇ ਸਿਵਲ ਹਸਪਤਾਲ ਵਿਚ ਲਾਸ਼ ਦਾ ਪੋਸਟਮਾਰਟਮ ਕੀਤਾ।

  ਦੱਸਣਯੋਗ ਹੈ ਕਿ 31 ਦਸੰਬਰ ਤੋਂ ਹੀ 19 ਸਾਲ ਦੀ ਲੜਕੀ ਲਾਪਤਾ ਸੀ। ਪਰਿਵਾਰਕ ਮੈਂਬਰਾਂ ਨੇ ਕਾਫੀ ਪੜਤਾਲ ਕੀਤੀ ਜਦੋਂ ਲੜਕੀ ਬਾਰੇ ਕੁਝ ਪਤਾ ਨਹੀਂ ਲੱਗਾ ਤਾਂ 3 ਜਨਵਰੀ ਨੂੰ ਇਸ ਦੀ ਸ਼ਿਕਾਇਤ ਥਾਣੇ ਵਿਚ ਕੀਤੀ ਗਈ। 5 ਜਨਵਰੀ ਨੂੰ ਲੜਕੀ ਦੀ ਲਾਸ਼ ਮੋਦਾਸਾ ਦੀਆਂ ਝਾੜੀਆਂ ਵਿਚਕਾਰ ਇਕ ਦਰੱਖਤ ਉਤੇ ਲਟਕਦੀ ਹੋਈ ਮਿਲੀ। ਘਟਨਾ ਤੋਂ ਬਾਅਦ ਸਥਾਨਕ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ। ਪਰਿਵਾਰਕ ਮੈਂਬਰਾਂ ਨੇ ਚਾਰ ਲੋਕਾਂ ਉਤੇ ਗੈਂਗਰੇਪ ਦਾ ਸ਼ੱਕ ਜਤਾਇਆ।

  ਇਸ ਮਾਮਲੇ ਪੁਲਿਸ ਨੇ ਵਿਚ ਚਾਰ ਦੋਸ਼ੀਆਂ ਵਿਮਲ ਭਾਰਗਵ, ਦਰਸ਼ਨ ਭਾਰਗਵ, ਸਤੀਸ਼ ਭਾਰਵਾੜ ਅਤੇ ਜਿਗਰ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਵਿਚ ਹਾਲੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ। ਇਸ ਮਾਮਲੇ ਦੀ ਜਾਂਚ ਚਲ ਰਹੀ ਹੈ। ਦੂਜੇ ਪਾਸੇ ਸੋਸ਼ਲ ਮੀਡੀਆ ਉਤੇ ਲੜਕੀ ਨੂੰ ਨਿਆਂ ਦਿਵਾਉਣ ਲਈ ਮੁਹਿੰਮ ਚਲਾਈ ਜਾ ਰਹੀ ਹੈ।
  Published by:Ashish Sharma
  First published: