Home /News /national /

Suicide Case: ਜਲੰਧਰ ਦੇ ਨੌਜਵਾਨ ਨੇ ਕੁੱਲੂ ਵਿੱਚ ਕੀਤੀ ਸੁਸਾਇਡ

Suicide Case: ਜਲੰਧਰ ਦੇ ਨੌਜਵਾਨ ਨੇ ਕੁੱਲੂ ਵਿੱਚ ਕੀਤੀ ਸੁਸਾਇਡ

 ਸੰਕੇਤਕ ਫੋਟੋ

ਸੰਕੇਤਕ ਫੋਟੋ

ਪੰਜਾਬ ਦੇ ਜਲੰਧਰ ਦੀ ਗੁਜਰਾਤੀ ਕਾਲੋਨੀ ਦੇ ਰਹਿਣ ਵਾਲੇ ਰੋਹਿਤ ਕੁਮਾਰ ਨੇ ਕੁੱਲੂ ਸਦਰ ਥਾਣਾ ਖੇਤਰ ਦੇ ਢਾਲਪੁਰ 'ਚ ਠਾਕੁਰ ਡੈਂਟਲ ਕਲੀਨਿਕ ਨੇੜੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ

 • Share this:

  ਕੁੱਲੂ- ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ 'ਚ 19 ਸਾਲਾ ਨੌਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਫਾਂਸੀ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਹੈ। ਨਾ ਹੀ ਮੌਕੇ ਤੋਂ ਕੋਈ ਸੁਸਾਈਡ ਨੋਟ ਮਿਲਿਆ ਹੈ। ਕੁੱਲੂ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

  ਜਾਣਕਾਰੀ ਮੁਤਾਬਕ ਪੰਜਾਬ ਦੇ ਜਲੰਧਰ ਦੀ ਗੁਜਰਾਤੀ ਕਾਲੋਨੀ ਦੇ ਰਹਿਣ ਵਾਲੇ ਰੋਹਿਤ ਕੁਮਾਰ ਨੇ ਕੁੱਲੂ ਸਦਰ ਥਾਣਾ ਖੇਤਰ ਦੇ ਢਾਲਪੁਰ 'ਚ ਠਾਕੁਰ ਡੈਂਟਲ ਕਲੀਨਿਕ ਨੇੜੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਨੌਜਵਾਨ ਇੱਥੇ ਕਿਰਾਏ ਦੇ ਕਮਰੇ ਵਿੱਚ ਰਹਿੰਦਾ ਸੀ। ਘਟਨਾ ਦੌਰਾਨ ਨੌਜਵਾਨ ਨੇ ਕਮਰੇ ਨੂੰ ਅੰਦਰੋਂ ਬੰਦ ਕਰ ਦਿੱਤਾ ਸੀ। ਮਾਮਲੇ ਦੀ ਸੂਚਨਾ ਮਿਲਦੇ ਹੀ ਕੁੱਲੂ ਪੁਲਸ ਟੀਮ ਫੋਰਸ ਨਾਲ ਮੌਕੇ 'ਤੇ ਪਹੁੰਚੀ ਅਤੇ ਜਾਂਚ ਕੀਤੀ। ਪੁਲਿਸ ਨੂੰ ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨ ਵੱਲੋਂ ਖ਼ੁਦਕੁਸ਼ੀ ਕਰਨ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

  ਖੁਦਕੁਸ਼ੀ ਕਿਉਂ ਕੀਤੀ?

  ਐਸਪੀ ਕੁੱਲੂ ਗੁਰਦੇਵ ਸਿੰਘ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਇਹ ਵੀ ਦੱਸਿਆ ਕਿ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਸ਼ਨੀਵਾਰ ਨੂੰ ਕੁੱਲੂ ਹਸਪਤਾਲ 'ਚ ਪੋਸਟਮਾਰਟਮ ਕੀਤਾ ਜਾਵੇਗਾ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।

  Published by:Ashish Sharma
  First published:

  Tags: Himachal, Jalandhar, Suicide