Home /News /national /

ਪਾਰਟੀ 'ਚ ਜਾਣ ਲਈ ਬੁਲਾਈ ਸੀ ਕੈਬ, ਪਸੰਦ ਆ ਗਿਆ ਡਰਾਈਵਰ ਤਾਂ 7 ਘੰਟੇ ਘੁੰਮਦੀ ਰਹੀ ਕੁੜੀ

ਪਾਰਟੀ 'ਚ ਜਾਣ ਲਈ ਬੁਲਾਈ ਸੀ ਕੈਬ, ਪਸੰਦ ਆ ਗਿਆ ਡਰਾਈਵਰ ਤਾਂ 7 ਘੰਟੇ ਘੁੰਮਦੀ ਰਹੀ ਕੁੜੀ

ਪਾਰਟੀ 'ਚ ਜਾਣ ਲਈ ਬੁਲਾਈ ਸੀ ਕੈਬ, ਪਸੰਦ ਆ ਗਿਆ ਡਰਾਈਵਰ ਤਾਂ 7 ਘੰਟੇ ਘੁੰਮਦੀ ਰਹੀ ਕੁੜੀ (Credit- Instagram/Imogen Nicholson)

ਪਾਰਟੀ 'ਚ ਜਾਣ ਲਈ ਬੁਲਾਈ ਸੀ ਕੈਬ, ਪਸੰਦ ਆ ਗਿਆ ਡਰਾਈਵਰ ਤਾਂ 7 ਘੰਟੇ ਘੁੰਮਦੀ ਰਹੀ ਕੁੜੀ (Credit- Instagram/Imogen Nicholson)

ਇੱਕ 19 ਸਾਲਾ ਲੜਕੀ ਦੀ ਅਜਿਹੀ ਹੀ ਦੋਸਤੀ ਇਸ ਸਮੇਂ ਸੁਰਖੀਆਂ ਵਿੱਚ ਹੈ। ਲੜਕੀ ਨੇ ਪਾਰਟੀ ਵਿਚ ਜਾਣ ਲਈ ਇਕ ਕੈਬ ਬੁੱਕ ਕਰਵਾਈ ਸੀ ਪਰ ਰਸਤੇ ਵਿਚ ਉਸ ਦੀ ਡਰਾਈਵਰ ਨਾਲ ਦੋਸਤੀ ਹੋ ਗਈ ਅਤੇ ਉਸੇ ਨਾਲ ਹੀ ਘੁੰਮਦੀ ਰਹੀ। ਜਿੱਥੇ ਉਸ ਨੇ ਕੁਝ ਦੇਰ ਲਈ ਸਫਰ ਕਰਨਾ ਸੀ, ਉਥੇ ਉਹ 7 ਘੰਟੇ ਡਰਾਈਵਰ ਨਾਲ ਘੁੰਮਦੀ ਰਹੀ। ਲੜਕੀ ਨੇ ਖੁਦ ਆਪਣੇ ਸਫਰ ਬਾਰੇ ਲੋਕਾਂ ਨੂੰ ਦੱਸਿਆ ਹੈ ਕਿ ਉਸ ਨੇ 2 ਲੱਖ ਰੁਪਏ ਖਰਚ ਕੇ ਜੀਵਨ ਭਰ ਦਾ ਦੋਸਤ ਕਮਾਇਆ ਹੈ।

ਹੋਰ ਪੜ੍ਹੋ ...
  • Share this:

Friendship With Cab Driver: ਕਹਿੰਦੇ ਹਨ ਕਿ ਪਿਆਰ ਵਿਚ ਇਨਸਾਨ ਊਚ-ਨੀਚ ਅਤੇ ਜਾਤ-ਪਾਤ ਵਰਗੀਆਂ ਚੀਜ਼ਾਂ ਨਹੀਂ ਦੇਖਦਾ। ਇਸੇ ਤਰ੍ਹਾਂ ਦੋਸਤੀ ਕਰਦੇ ਸਮੇਂ ਵੀ ਕੁਝ ਲੋਕ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਕਿ ਉਨ੍ਹਾਂ ਦੇ ਸਾਹਮਣੇ ਵਾਲੇ ਦਾ ਕੀ ਸਟੈਂਡਰਡ ਹੈ ਅਤੇ ਉਹ ਖੁਦ ਕਿਸ ਪਿਛੋਕੜ ਤੋਂ ਹਨ।

ਇੱਕ 19 ਸਾਲਾ ਲੜਕੀ ਦੀ ਅਜਿਹੀ ਹੀ ਦੋਸਤੀ ਇਸ ਸਮੇਂ ਸੁਰਖੀਆਂ ਵਿੱਚ ਹੈ। ਲੜਕੀ ਨੇ ਪਾਰਟੀ ਵਿਚ ਜਾਣ ਲਈ ਇਕ ਕੈਬ ਬੁੱਕ ਕਰਵਾਈ ਸੀ ਪਰ ਰਸਤੇ ਵਿਚ ਉਸ ਦੀ ਡਰਾਈਵਰ ਨਾਲ ਦੋਸਤੀ ਹੋ ਗਈ ਅਤੇ ਉਸੇ ਨਾਲ ਹੀ ਘੁੰਮਦੀ ਰਹੀ।

ਜਿੱਥੇ ਉਸ ਨੇ ਕੁਝ ਦੇਰ ਲਈ ਸਫਰ ਕਰਨਾ ਸੀ, ਉਥੇ ਉਹ 7 ਘੰਟੇ ਡਰਾਈਵਰ ਨਾਲ ਘੁੰਮਦੀ ਰਹੀ। ਲੜਕੀ ਨੇ ਖੁਦ ਆਪਣੇ ਸਫਰ ਬਾਰੇ ਲੋਕਾਂ ਨੂੰ ਦੱਸਿਆ ਹੈ ਕਿ ਉਸ ਨੇ 2 ਲੱਖ ਰੁਪਏ ਖਰਚ ਕੇ ਜੀਵਨ ਭਰ ਦਾ ਦੋਸਤ ਕਮਾਇਆ ਹੈ।

View this post on Instagram


A post shared by imi x (@imogen.nicholson)ਜਨਮ ਦਿਨ ਦੀ ਪਾਰਟੀ 'ਤੇ ਜਾਣਾ ਸੀ, 7 ਘੰਟੇ ਘੁੰਮਦੀ ਰਹੀ

ਡੇਲੀ ਮੇਲ ਦੀ ਰਿਪੋਰਟ ਮੁਤਾਬਕ 19 ਸਾਲਾ ਲੜਕੀ ਦਾ ਨਾਂ ਇਮੋਜੇਨ ਨਿਕੋਲਸਨ ਹੈ ਅਤੇ ਉਹ ਬ੍ਰਿਟੇਨ ਦੀ ਰਹਿਣ ਵਾਲੀ ਹੈ। ਇਸ ਅਮੀਰ ਘਰ ਦੀ ਕੁੜੀ ਨੇ ਆਪਣੇ ਦਾਦਾ ਜੀ ਦੇ ਜਨਮ ਦਿਨ ਦੀ ਪਾਰਟੀ 'ਤੇ ਜਾਣਾ ਸੀ, ਜਿਸ ਲਈ ਉਸ ਨੇ ਲੰਡਨ ਤੋਂ ਡਰਹਮ ਲਈ Uber ਕੈਬ ਬੁੱਕ ਕੀਤੀ ਸੀ।

ਇਸ ਸਫ਼ਰ ਲਈ ਕਈ ਡਰਾਈਵਰਾਂ ਨੇ ਉਸ ਨੂੰ ਨਾਂਹ ਕਰ ਦਿੱਤੀ ਸੀ ਪਰ ਆਖਰਕਾਰ ਉਸ ਨੂੰ ਡਰਾਈਵਰ ਮਿਲ ਗਿਆ। ਸਫ਼ਰ ਦੌਰਾਨ, ਇਮੋਜੇਨ ਨੂੰ ਡਰਾਈਵਰ ਪਸੰਦ ਆਇਆ ਅਤੇ ਉਹ ਨਾ ਸਿਰਫ਼ ਉਸ ਨਾਲ ਡਰਹਮ ਵਿਚ ਕਈ ਥਾਵਾਂ 'ਤੇ ਗਈ, ਸਗੋਂ ਉਸ ਦੇ ਨਾਲ ਵਾਪਸ ਵੀ ਆਈ। ਇਸ ਪੂਰੀ ਯਾਤਰਾ ਲਈ ਲੜਕੀ ਨੂੰ 2 ਲੱਖ ਰੁਪਏ ਦਾ ਬਿੱਲ ਅਦਾ ਕਰਨਾ ਪਿਆ, ਜਿਸ ਨਾਲ ਸਬੰਧਤ ਸਕਰੀਨਸ਼ਾਟ ਉਸ ਨੇ ਸ਼ੇਅਰ ਕੀਤੇ ਹਨ।

ਇਮੋਜੇਨ ਨੇ ਦੱਸਿਆ ਕਿ ਉਹ ਆਪਣੇ ਦਾਦਾ ਜੀ ਨੂੰ ਬਹੁਤ ਪਿਆਰ ਕਰਦੀ ਹੈ, ਇਸ ਲਈ ਉਸ ਨੇ ਉਨ੍ਹਾਂ ਦੇ ਜਨਮ ਦਿਨ 'ਤੇ ਜਾਣ ਲਈ ਟੈਕਸੀ ਕਿਰਾਏ 'ਤੇ ਲਈ। ਹਾਲਾਂਕਿ ਰਸਤੇ ਵਿੱਚ ਉਸ ਨੂੰ ਇੰਨਾ ਚੰਗਾ ਦੋਸਤ ਅਤੇ ਟੈਕਸੀ ਡਰਾਈਵਰ ਮਿਲ ਜਾਵੇਗਾ, ਉਸ ਨੂੰ ਇਹ ਉਮੀਦ ਨਹੀਂ ਸੀ। ਪੂਰੇ 7 ਘੰਟੇ ਦੇ ਸਫਰ 'ਚ ਉਸ ਨੇ ਨਾ ਸਿਰਫ ਡਰਾਈਵਰ ਨਾਲ ਕਾਫੀ ਗੱਲਾਂ ਕੀਤੀਆਂ, ਸਗੋਂ ਕੌਫੀ ਪੀਤੀ, ਸੈਂਡਵਿਚ ਅਤੇ ਕੇਕ ਇਕੱਠੇ ਖਾਧਾ।

Published by:Gurwinder Singh
First published:

Tags: Drivers, Love, Love life, Love Marriage, Uber