Home /News /national /

ਸਰੀਰਕ ਸਬੰਧ ਬਣਾ ਕੇ 182 ਮਹਿਲਾਵਾਂ ਨੂੰ ਕਰਦੇ ਸੀ ਬਲੈਕਮੇਲ, ਫਿਰ ਇੰਜ ਹੋਇਆ ਖੁਲਾਸਾ

ਸਰੀਰਕ ਸਬੰਧ ਬਣਾ ਕੇ 182 ਮਹਿਲਾਵਾਂ ਨੂੰ ਕਰਦੇ ਸੀ ਬਲੈਕਮੇਲ, ਫਿਰ ਇੰਜ ਹੋਇਆ ਖੁਲਾਸਾ

ਸਰੀਰਕ ਸਬੰਧ ਬਣਾ ਕੇ 182 ਮਹਿਲਾਵਾਂ ਨੂੰ ਕਰਦੇ ਸੀ ਬਲੈਕਮੇਲ, ਫਿਰ ਇੰਜ ਹੋਇਆ ਖੁਲਾਸਾ( ਫਾਈਲ ਫੋਟੋ)

ਸਰੀਰਕ ਸਬੰਧ ਬਣਾ ਕੇ 182 ਮਹਿਲਾਵਾਂ ਨੂੰ ਕਰਦੇ ਸੀ ਬਲੈਕਮੇਲ, ਫਿਰ ਇੰਜ ਹੋਇਆ ਖੁਲਾਸਾ( ਫਾਈਲ ਫੋਟੋ)

ਮਹਿਲਾਵਾਂ ਨਾਲ ਸਰੀਰਕ ਸਬੰਧ ਬਣਾਉਣ ਦੇ ਦੌਰਾਨ ਚੋਰੀ ਛਿਪੇ ਉਨ੍ਹਾਂ ਦੀ ਵੀਡੀਓ (Video) ਬਣਾ ਲੈਂਦੇ ਅਤੇ ਫਿਰ ਉਨ੍ਹਾਂ ਨੂੰ ਬਲੈਕਮੇਲ ਕਰਦੇ ਸੀ। ਮੁਲਜ਼ਮ ਪਿਛਲੇ 7 ਸਾਲ ਤੋਂ ਇਨ੍ਹਾਂ ਵੀਡੀਓ ਨੂੰ ਜਨਤਕ ਕਰਨ ਦੀ ਧਮਕੀ ਦੇ ਕੇ ਲੱਖਾਂ ਰੁਪਏ ਲੈ ਚੁੱਕੇ ਸਨ।

  • Share this:

    ਕੋਲਕਾਤਾ ਪੁਲਿਸ (Kolkata Police) ਨੇ ਦੋ ਅਜਿਹੇ ਕਾਰੋਬਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਮਹਿਲਾਵਾਂ ਨਾਲ ਸਰੀਰਕ ਸਬੰਧ ਬਣਾਉਣ ਦੇ ਦੌਰਾਨ ਚੋਰੀ ਛਿਪੇ ਉਨ੍ਹਾਂ ਦੀ ਵੀਡੀਓ (Video) ਬਣਾ ਲੈਂਦੇ ਅਤੇ ਫਿਰ ਉਨ੍ਹਾਂ ਨੂੰ ਬਲੈਕਮੇਲ ਕਰਦੇ ਸੀ। ਮੁਲਜ਼ਮ ਪਿਛਲੇ 7 ਸਾਲ ਤੋਂ ਇਨ੍ਹਾਂ ਵੀਡੀਓ ਨੂੰ ਜਨਤਕ ਕਰਨ ਦੀ ਧਮਕੀ ਦੇ ਕੇ ਲੱਖਾਂ ਰੁਪਏ ਲੈ ਚੁੱਕੇ ਸਨ। ਪੁਲਿਸ ਨੇ ਮੁਲਜ਼ਮਾਂ ਦੇ ਕੋਲ ਤੋਂ 182 ਔਰਤਾਂ ਦੀ ਵੀਡੀਓ ਕਲਿੱਪ ਬਰਾਮਦ ਕੀਤੀ ਹੈ।

    ਕੋਲਕਾਤਾ ਪੁਲਿਸ ਨੇ ਜਿਨ੍ਹਾਂ ਦੋ ਕਾਰੋਬਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ, ਉਨ੍ਹਾਂ ਦਾ ਨਾਂ ਆਦਿਤਿਆ ਅਗਰਵਾਲ ਅਤੇ ਅਨੀਸ਼ ਲੋਹਰੂਕਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਇਕ ਕਰਮਚਾਰੀ ਨੂੰ ਵੀ ਗ੍ਰਿਫਤਾਰ ਕੀਤਾ ਹੈ। ਇਕ ਅਧਿਕਾਰੀ ਦੇ ਮੁਤਾਬਿਕ, ਜਾਂਚ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਦੋਨੋਂ ਕਾਰੋਬਾਰੀ ਔਰਤਾਂ ਨਾਲ ਦੋਸਤੀ ਕਰਦੇ ਸੀ ਅਤੇ ਫਿਰ ਉਨ੍ਹਾਂ ਦੇ ਨਿੱਜੀ ਪਲਾਂ ਨੂੰ ਫੋਨ ਤੇ ਰਿਕਾਰਡ ਕਰ ਲੈਂਦੇ ਸੀ। ਬਾਅਦ ਵਿਚ ਇਨ੍ਹਾਂ ਵੀਡੀਓ ਦੇ ਜਰੀਏ ਔਰਤਾਂ ਨੂੰ ਬਲੈਕਮੇਲ ਕਰਦੇ ਸੀ।

    182 ਔਰਤਾਂ ਦੇ ਮਿਲੇ ਸੀ ਅਸ਼ਲੀਲ ਵੀਡੀਓ

    ਪੁਲਿਸ ਨੂੰ ਗ੍ਰਿਫਤਾਰੀ ਦੇ ਦੌਰਾਨ ਮੁਲਜ਼ਮਾਂ ਦੇ ਕੋਲੋਂ ਇਕ ਲੈਪਟਾਪ ਮਿਲੀਆ, ਜਿਸ ‘ਚ 182 ਅਜਿਹੇ ਅਸ਼ਲੀਲ ਵੀਡੀਓ ਸੀ, ਜਿਨ੍ਹਾਂ ਨੂੰ 2013 ਤੋਂ ਸ਼ੂਟ ਕੀਤਾ ਜਾ ਰਿਹਾ ਸੀ। ਅਧਿਕਾਰੀ ਨੇ ਕਿਹਾ ਕਿ ਪੁਲਿਸ ਇਸ ਮਾਮਲੇ ‘ਚ ਨਵੰਬਰ 2019 ਤੋਂ ਜਾਂਚ ‘ਚ ਲੱਗੀ ਸੀ। ਦੋਨੋਂ ਕਾਰੋਬਾਰੀ ਲੜਕੀਆਂ ਦੇ ਨਾਲ ਨਿੱਜੀ ਪਲਾਂ ਦੀ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਲੱਖਾਂ ਰੁਪਏ ਵਸੂਲ ਚੁੱਕੇ ਸੀ।

    10 ਲੱਖ ਦੀ ਡਿਮਾਂਡ ਕਰ ਰਹੇ ਸੀ ਮੁਲਜ਼ਮ

    ਪੁਲਿਸ ਅਧਿਕਾਰੀ ਦੇ ਅਨੁਸਾਰ, ਬੀਤੇ ਸਾਲ ਨਵੰਬਰ ‘ਚ ਇਕ ਮਹਿਲਾ ਨੇ ਇਸ ਮਾਮਲੇ ਦੀ ਸ਼ਿਕਾਇਤ ਕੀਤੀ ਸੀ। ਮਹਿਲਾ ਨੇ ਸ਼ਿਕਾਇਤ ‘ਚ ਦੱਸਿਆ ਕਿ ਵੀਡੀਓ ਦੇ ਜਰੀਏ ਦੋ ਕਾਰੋਬਾਰੀ ਉਸ ਨੂੰ ਬਲੈਕਮੇਲ ਕਰ ਰਹੇ ਹਨ। ਮਹਿਲਾ ਨੇ ਦੱਸਿਆ ਕਿ ਉਹ ਮੁਲਜ਼ਮਾਂ ਨੂੰ 5 ਲੱਖ ਰੁਪਏ ਦੇ ਚੁੱਕੀ ਹੈ। ਇਸ ਦੇ ਬਾਅਦ ਵੀ ਮੁਲਜ਼ਮ ਮਹਿਲਾ ਤੋਂ 10 ਲੱਖ ਦੀ ਡਿਮਾਂਡ ਕਰ ਰਹੇ ਸੀ।

    Published by:Sukhwinder Singh
    First published:

    Tags: Crime against women, Harassment, Rape, Sex scandal, Sexual