Home /News /national /

Shocking: Youtube ਤੋਂ ਦੇਖ ਕੇ ਬਣਾ ਰਹੇ ਸਨ ਪਟਾਕੇ, ਹੋਇਆ ਧਮਾਕਾ, 2 ਨੌਜਵਾਨ ਜ਼ਖਮੀ

Shocking: Youtube ਤੋਂ ਦੇਖ ਕੇ ਬਣਾ ਰਹੇ ਸਨ ਪਟਾਕੇ, ਹੋਇਆ ਧਮਾਕਾ, 2 ਨੌਜਵਾਨ ਜ਼ਖਮੀ

YouTube ਤੋਂ ਦੇਖ ਕੇ ਬਣਾ ਰਹੇ ਸਨ ਪਟਾਕੇ, ਹੋਇਆ ਧਮਾਕਾ, 2 ਨੌਜਵਾਨ ਜ਼ਖਮੀ

YouTube ਤੋਂ ਦੇਖ ਕੇ ਬਣਾ ਰਹੇ ਸਨ ਪਟਾਕੇ, ਹੋਇਆ ਧਮਾਕਾ, 2 ਨੌਜਵਾਨ ਜ਼ਖਮੀ

Haryana News: ਪ੍ਰਾਪਤ ਜਾਣਕਾਰੀ ਅਨੁਸਾਰ ਫਰੀਦਾਬਾਦ ਦੇ ਭਡਾਨਾ ਚੌਂਕ 'ਚ ਦੇਖਿਆ ਗਿਆ ਜਦੋਂ ਦੋ ਨੌਜਵਾਨ ਯੂ-ਟਿਊਬ 'ਤੇ ਦੇਖ ਕੇ ਪਟਾਕਾ ਫੂਕਣ ਵਾਲਾ ਯੰਤਰ ਬਣਾ ਰਹੇ ਸਨ, ਜਿਸ 'ਚ ਉਨ੍ਹਾਂ ਨੇ ਪੋਟਾਸ਼ੀਅਮ ਅਤੇ ਸਲਫਰ ਪਾਇਆ ਸੀ ਪਰ ਪਟਾਕਾ ਫੂਕਣ ਦਾ ਸਾਮਾਨ ਫਟ ਗਿਆ।

  • Share this:

Haryana News: ਦੀਵਾਲੀ ਦਾ ਤਿਉਹਾਰ ਅਕਸਰ ਰੌਣਕਾਂ ਲੈ ਕੇ ਆਉਂਦਾ ਹੈ। ਇਸ ਤਿਉਹਾਰ ਮੌਕੇ 'ਤੇ ਸਰਕਾਰ ਨੇ ਦਿੱਲੀ-ਐੱਨਸੀਆਰ 'ਚ ਪਟਾਕਿਆਂ ਦੀ ਵਿਕਰੀ ਅਤੇ ਫੂਕਣ 'ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾ ਦਿੱਤੀ ਹੈ ਪਰ ਪਟਾਕੇ ਚਲਾਉਣ ਵਾਲੇ ਨਵੇਂ-ਨਵੇਂ ਤਰੀਕੇ ਅਪਣਾ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਦਿੱਲੀ ਦੇ ਨਾਲ ਲੱਗਦੇ ਫਰੀਦਾਬਾਦ ਵਿੱਚ ਦੇਖਣ ਨੂੰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫਰੀਦਾਬਾਦ ਦੇ ਭਡਾਨਾ ਚੌਂਕ 'ਚ ਦੇਖਿਆ ਗਿਆ ਜਦੋਂ ਦੋ ਨੌਜਵਾਨ ਯੂ-ਟਿਊਬ 'ਤੇ ਦੇਖ ਕੇ ਪਟਾਕਾ ਫੂਕਣ ਵਾਲਾ ਯੰਤਰ ਬਣਾ ਰਹੇ ਸਨ, ਜਿਸ 'ਚ ਉਨ੍ਹਾਂ ਨੇ ਪੋਟਾਸ਼ੀਅਮ ਅਤੇ ਸਲਫਰ ਪਾਇਆ ਸੀ ਪਰ ਪਟਾਕਾ ਫੂਕਣ ਦਾ ਸਾਮਾਨ ਫਟ ਗਿਆ।

ਇਸ ਕਾਰਨ ਪਟਾਕਿਆਂ ਦਾ ਸਾਮਾਨ ਬਣਾ ਰਹੇ ਦੋਵੇਂ ਨੌਜਵਾਨ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਦੋਵਾਂ ਨੂੰ ਤੁਰੰਤ ਫਰੀਦਾਬਾਦ ਦੇ ਸਿਵਲ ਹਸਪਤਾਲ ਬਾਦਸ਼ਾਹ ਖਾਨ ਲਿਆਂਦਾ ਗਿਆ ਪਰ ਇਕ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਦਿੱਲੀ ਦੇ ਟਰਾਮਾ ਸੈਂਟਰ ਰੈਫਰ ਕਰ ਦਿੱਤਾ ਗਿਆ। ਨੌਜਵਾਨ ਮੁਤਾਬਕ ਉਸ ਨੇ ਯੂ-ਟਿਊਬ 'ਤੇ ਪਟਾਕੇ ਚਲਾਉਣ ਦੀ ਡਿਵਾਈਸ ਦੀ ਵੀਡੀਓ ਦੇਖੀ ਸੀ, ਜਿਸ ਨੂੰ ਦੇਖ ਕੇ ਉਹ ਇਸ ਨੂੰ ਬਣਾ ਰਿਹਾ ਸੀ।

ਇਸ ਦੌਰਾਨ ਦੋਵਾਂ ਨੇ ਸਲਫਰ ਅਤੇ ਪੋਟਾਸ਼ੀਅਮ ਪਾ ਦਿੱਤਾ ਸੀ ਅਤੇ ਉਹ ਇਸ ਚਲਾ ਰਹੇ ਸਨ, ਜਿਸ ਦੌਰਾਨ ਇਹ ਫਟ ਗਿਆ, ਜਿਸ ਕਾਰਨ ਉਨ੍ਹਾਂ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ ਹਨ। ਦੱਸ ਦਈਏ ਕਿ ਇਸ ਧਮਾਕੇ ਕਾਰਨ ਅਜੇ ਨਾਂ ਦੇ ਨੌਜਵਾਨ ਦੇ ਉਲਟੇ ਹੱਥ ਦੀਆਂ ਪੰਜ ਉਂਗਲਾਂ ਉੱਡ ਗਈਆਂ ਹਨ ਅਤੇ ਚਿਹਰੇ 'ਤੇ ਕਈ ਡੂੰਘੇ ਨਿਸ਼ਾਨ ਆ ਗਏ ਹਨ। ਫਿਲਹਾਲ ਦੋਵੇਂ ਨੌਜਵਾਨ ਫਰੀਦਾਬਾਦ ਵਿਖੇ ਜ਼ੇਰੇ ਇਲਾਜ ਹਨ।

Published by:Tanya Chaudhary
First published:

Tags: Cracker, Diwali 2022, Haryana