ਤਮਿਲ ਨਾਡੂ ਵਿੱਚ ਵੱਡਾ ਬੱਸ ਹਾਦਸਾ, 20 ਦੀ ਮੌਤ, ਕਈ ਜ਼ਖਮੀ

News18 Punjabi | News18 Punjab
Updated: February 20, 2020, 3:50 PM IST
share image
ਤਮਿਲ ਨਾਡੂ ਵਿੱਚ ਵੱਡਾ ਬੱਸ ਹਾਦਸਾ, 20 ਦੀ ਮੌਤ, ਕਈ ਜ਼ਖਮੀ
ਤਮਿਲ ਨਾਡੂ ਦੇ ਏਰਨਾਕੁਲਮ ਵਿੱਚ ਅੱਜ ਸਵੇਰੇ ਵੱਡਾ ਹਾਦਸਾ ਵਾਪਰਿਆ ਜਿਸ ਵਿੱਚ 20 ਜਾਣਿਆਂ ਦੀ ਮੌਤ ਤੇ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।

  • Share this:
  • Facebook share img
  • Twitter share img
  • Linkedin share img
ਤਮਿਲ ਨਾਡੂ ਦੇ ਏਰਨਾਕੁਲਮ ਵਿੱਚ ਅੱਜ ਸਵੇਰੇ ਵੱਡਾ ਹਾਦਸਾ ਵਾਪਰਿਆ ਜਿਸ ਵਿੱਚ 20 ਜਾਣਿਆਂ ਦੀ ਮੌਤ ਤੇ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।
ਹਾਦਸਾ ਉਸ ਵੇਲੇ ਵਾਪਰਿਆ ਜਦੋਂ ਬੰਗਲੁਰੂ ਤੋਂ ਏਰਨਾਕੁਲਮ ਜਾ ਰਹੀ ਕਰਨਾਟਕਾ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਵੋਲਵੋ ਬੱਸ ਦੀ ਇੱਕ ਲਾਰੀ ਨਾਲ ਟੱਕਰ ਹੋ ਗਈ। ਹਾਦਸਾ ਅਵਿਨਾਸ਼ੀ ਨਾਮ ਦੀ ਥਾਂ ਤੇ ਹੋਇਆ।
ਸ਼ੁਰੂਆਤੀ ਰਿਪੋਰਟ ਮੁਤਾਬਿਕ, ਇਹ ਹਾਦਸਾ 3:15 ਸਵੇਰੇ ਵਾਪਰਿਆ ਜਦੋਂ ਸਾਹਮਣੇ ਤੋਂ ਆ ਰਹੀ ਲਾਰੀ ਦਾ ਡਰਾਈਵਰ ਓਵਰਟੇਕ ਕਰਨ ਦੇ ਚੱਕਰ ਵਿੱਚ ਕਾਬੂ ਖੋਹ ਬੈਠਾ ਤੇ 48-ਸੀਟਾਂ ਵਾਲੀ ਵੋਲਵੋ ਬੱਸ ਨਾਲ ਜਾ ਟਕਰਾਇਆ।
ਸੂਬੇ ਦੇ ਟਰਾਂਸਪੋਰਟ ਮੰਤਰੀ ਏ ਕੇ ਸਸੀਨਦਰਨ ਮੁਤਾਬਿਕ ਬਚਾਅ ਕਾਰਜ ਜਾਰੀ ਹਨ ਤੇ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾ ਦਿੱਤਾ ਗਿਆ ਹੈ।

ਕੇਰਲ ਦੇ ਮੁੱਖ ਮੰਤਰੀ ਪਿਨਾਯਾਰੀ ਵਿਜਅਨ ਨੇ ਪਲੱਕੜ ਦੇ ਡਿਪਟੀ ਕਮਿਸ਼ਨਰ ਨੂੰ ਜ਼ਖਮੀਆਂ ਲਈ ਹਰ ਮਦਦ ਦਾ ਅਤੇ ਮ੍ਰਿਤਕਾਂ ਦੀ ਦੇਹਾਂ ਨੂੰ ਲਿਆਉਣ ਦੇ ਪ੍ਰਬੰਧ ਕਰਨ ਦੀ ਹਿਦਾਇਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਤਮਿਲ ਨਾਡੂ ਦੀ ਸਰਕਾਰ ਨਾਲ ਤਾਲਮੇਲ ਕਰ ਕੇ ਕੰਮ ਕਰ ਰਹੀ ਹੈ।
First published: February 20, 2020, 9:05 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading