ਲੋਕ ਸਭਾ ਚੋਣਾਂ-2014 ਦੌਰਾਨ ਐਗਜਿਟ ਪੋਲ ਦੇ ਕੀ ਸੀ ਦਾਅਵੇ

News18 Punjab
Updated: May 19, 2019, 7:57 PM IST
ਲੋਕ ਸਭਾ ਚੋਣਾਂ-2014 ਦੌਰਾਨ ਐਗਜਿਟ ਪੋਲ ਦੇ ਕੀ ਸੀ ਦਾਅਵੇ

  • Share this:
ਲੋਕ ਸਭਾ ਚੋਣਾਂ 2019 ਦੇ ਐਗਜਿਟ ਪੋਲ ਦੇ ਨਤੀਜੇ ਆ ਰਹੇ ਨੇ ਜੋ ਹਮੇਸ਼ਾ ਬਹਿਸ ਦਾ ਮੁੱਦਾ ਰਹਿੰਦੇ ਨੇ। ਐਗਜਿਟ ਪੋਲਿੰਗ ਦੀ ਪ੍ਰਮਾਣਿਕਤਾ 'ਤੇ ਹਮੇਸ਼ਾ ਤਰਕ ਹੁੰਦਾ ਰਿਹੈ। ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਆਏ ਐਗਜਿਟ ਪੋਲ ਦੇ ਨਤੀਜੇ ਕਾਫ਼ੀ ਹੱਦ ਤੱਕ ਸਟੀਕ ਸੀ। ਸਾਰੇ ਐਗਜਿਟ ਪੋਲ ਚ ਬੀਜੇਪੀ ਦੀ ਅਗਵਾਈ ਵਾਲੇ ਨੈਸ਼ਨਲ ਡੈਮੋਕਰੇਟਿਕ ਫਰੰਟ (NDA)ਨੂੰ ਸਪੱਸ਼ਟ ਬਹੁਮਤ ਲੈ ਕੇ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਗਿਆ ਸੀ ਤੇ ਬਾਅਦ ਚ ਚੋਣ ਕਮਿਸ਼ਨ ਨੇ ਵੀ ਇਸ ਤੇ ਮੋਹਰ ਲਾ ਦਿੱਤੀ। ਸਾਲ 2014 ਦੀਆਂ ਆਮ ਚੋਣਾਂ 9 ਪੜਾਵਾਂ 'ਚ
7 ਅਪ੍ਰੈਲ ਤੋਂ 12 ਮਈ ਤੱਕ ਹੋਈਆਂ ਸਨ।

12 ਮਈ ਨੂੰ ਸ਼ਾਮ ਸਾਢੇ 6 ਵਜੇ ਐਗਜਿਟ ਪੋਲ ਦੇ ਨਤੀਜੇ ਆ ਚੁੱਕੇ ਸਨ ਜਿਸ ਚ ਐਨ. ਡੀ.ਏ. ਨੂੰ ਬਹੁਮਤ
Loading...
ਦਿਖਾਇਆ ਸੀ। ਯੂ.ਪੀ.ਏ. ਨੂੰ ਸਾਰਿਆਂ ਨੇ ਘੱਟ ਸੀਟਾਂ ਤਾਂ ਦਿੱਤੀਆਂ ਪਰ ਇਸ ਤੋਂ ਬਾਅਦ ਤਕਰੀਬਨ ਸਾਰੇ ਸਰਵਿਆਂ 'ਚ ਜੋ ਸੀਟਾਂ ਦਿੱਤੀ ਗਈਆਂ ਸਨ ਉਹ ਹਕੀਕਤ ਤੋਂ ਕੋਹਾਂ ਦੂਰ ਸਨ। ਸਿਵਾਏ ਨਿਊਜ਼ 24 ਚਾਣਕਿਆ ਦੇ ਐਗਜਿਟ ਪੋਲ ਦੇ। ਜਿਸ ਨੂੰ ਚੋਣ ਕਮਿਸ਼ਨ ਦੇ ਨਤੀਜਿਆਂ ਨਾਲ ਜੋੜ ਕੇ ਦੇਖਿਆ ਜਾਵੇ ਤਾਂ
ਬਿਲਕੁਲ ਸਹੀ ਤੇ ਸਟੀਕ ਸੀ।
ਆਓ ਜਾਣਦੇ ਹਾਂ ਕਸਿ ਪਿਛਲੇ ਐਗਜਿਟ ਪੋਲ ਨੇ ਕੀ ਦਾਅਵੇ ਕੀਤੇ ਸਨ CNN-IBN ਅਤੇ CSDS ਦੇ ਐਗਜਿਟ ਪੋਲ ਚ ਦਾਅਵਾ ਕੀਤਾ ਸੀ ਕਿ NDA ਨੂੰ 276 ਸੀਟਾ ਤੇ ਯੂਪੀਏ ਨੂੰ 97 ਸੀਟਾਂ ਦਿੱਤੀਆਂ ਸਨ ਤੇ ਤੀਜੇ ਫਰੰਟ ਨੂੰ 148 ਸੀਟਾਂ ਦੇਣ ਦਾ ਦਾਅਵਾ ਕੀਤਾ ਸੀ।
ਇੰਡੀਆ ਟੁਡੇ ਅਤੇ ਸਿਸੇਰੋ ਨੇ ਐਨ.ਡੀ.ਏ. ਨੂੰ 272 ਸੀਟਾਂ ਜਿੱਤੀਆਂ ਸਨ ਜਦਕਿ ਯੂਪੀਏ ਨੂੰ 115 ਸੀਟਾਂ ਦਿੱਤੀਆਂ ਸਨ ਅਤੇ ਤੀਜੇ ਫਰੰਟ ਨੂੰ 156 ਦਿੱਤੀਆਂ ਸਨ। ਇਸੇ ਤਰ੍ਹਾਂ ਟਾਈਮਜ਼ ਨਾਓ ਤੇ ਓ.ਆਰ.ਜੀ ਨੇ ਆਪਣੇ ਐਗਜਿਟ ਪੋਲ ਚ ਐਨ.ਡੀ.ਏ ਨੂੰ 249 ਸੀਟਾਂ, ਯੂ.ਪੀ.ਏ ਨੂੰ 148 ਅਤੇ ਤੀਜੇ ਫਰੰਟ ਨੂੰ 146 ਸੀਟਾਂ
ਮਿਲਣ ਦਾ ਦਾਅਵਾ ਸੀ।
ਸਭ ਤੋਂ ਸਟੀਕ ਦਾਅਵਾ ਨਿਊਜ਼24-ਚਾਣਕਿਆ ਨੇ ਕੀਤਾ ਸੀ ਜਿਸ ਐਨ.ਡੀ.ਏ ਨੂੰ 340 ਸੀਟਾਂ ਜਦਕਿ ਯੂ.ਪੀ.ਏ 70 ਸੀਟਾਂ ਤੇ ਸਿਮਟ ਕੇ ਰਹਿਣ ਦਾ ਦਾਅਵਾ ਕੀਤਾ ਸੀ। ਇਸ ਸੰਸਥਾ ਨੇ ਤੀਜੇ ਫਰੰਟ ਨੂੰ 133 ਸੀਟਾਂ ਦਾ ਦਾਅਵਾ ਸੀ ਜੋ 16 ਮਈ ਨੂੰ ਚੋਣ ਕਮਿਸ਼ਨ ਦੇ ਨਤੀਜਿਆਂ ਨਾਲ ਮੇਲ ਖਾਂਦੇ ਸਨ।
First published: May 19, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...