ਗੂਗਲ ਪਲੇਅ ਸਟੋਰ ਉਤੇ '2020 Sikh Referendum' ਐਪ ਨੂੰ ਮਿਲੀ ਥਾਂ, ਭਾਰਤ ’ਚ ਵਿਰੋਧ

'2020 Sikh Referendum' ਐਪ ਨੂੰ ਲੈ ਕੇ ਸਾਰੇ ਟਵਿੱਟਰ ਯੂਜਰਸ ਨੇ ਗੂਗਲ ਦਾ ਵਿਰੋਧ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗੂਗਲ ਨੂੰ ਪਲੇਅ ਸਟੋਰ ਤੋਂ ਇਸ ਤਰ੍ਹਾਂ ਦੇ ਐਪ ਨੂੰ ਥਾਂ ਨਹੀਂ ਦੇਣੀ ਚਾਹੀਦੀ ਸੀ ਅਤੇ ਇਸ ਐਪ ਨੂੰ ਛੇਤੀ ਤੋਂ ਛੇਤੀ ਹਟਾ ਦੇਣਾ ਚਾਹੀਦਾ ਹੈ।

News18 Punjab
Updated: November 8, 2019, 3:03 PM IST
ਗੂਗਲ ਪਲੇਅ ਸਟੋਰ ਉਤੇ '2020 Sikh Referendum' ਐਪ ਨੂੰ ਮਿਲੀ ਥਾਂ, ਭਾਰਤ ’ਚ ਵਿਰੋਧ
ਗੂਗਲ ਪਲੇਅ ਸਟੋਰ ਉਤੇ '2020 Sikh Referendum' ਐਪ ਨੂੰ ਮਿਲੀ ਥਾਂ
News18 Punjab
Updated: November 8, 2019, 3:03 PM IST
ਪਾਕਿਸਤਾਨ ਲਗਾਤਾਰ ਭਾਰਤ ਦੇ ਨਾਲ ਆਪਣਾ ਏਜੰਡਾ ਸੈਟ ਕਰਨ ਵਿਚ ਲੱਗਾ ਹੋਇਆ ਹੈ। ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਉਤੇ ਹੁਣ ਇੰਟਰਨੈਟ ਨੂੰ ਹਥਿਆਰ ਬਣਾਇਆ ਜਾ ਰਿਹਾ ਹੈ। ਜੇਕਰ ਤੁਸੀਂ ਗੂਗਲ ਪਲੇਅ ਸਟੋਰ ਉਤੇ ਜਾਵੋਗੇ ਤਾਂ ਤੁਹਾਨੂੰ '2020 Sikh Referendum' ਐਪ ਮਿਲੇਗਾ। ਦੱਸਣਯੋਗ ਹੈ ਕਿ 2020 Sikh Referendum ਇਕ ਵੱਖਵਾਦੀ ਮੁਹਿੰਮ ਹੈ ਜੋ ਭਾਰਤ ਵਿਚੋਂ ਖਾਲਿਸਤਾਨ ਨੂੰ ਵੱਖ ਕਰਨ ਦੀ ਗੱਲ ਕਰਦਾ ਹੈ। ਭਾਰਤ ਦਾ ਕਹਿਣਾ ਹੈ ਕਿ ਭਾਰਤ ਵਿਚ ਇਸਦਾ ਕੋਈ ਸਮਰਥਨ ਨਹੀਂ ਕਰਦਾ ਹੈ, ਇਹ ਪਾਕਿਸਤਾਨੀ ਏਜੰਟਾਂ ਦਾ ਕਮਾਲ ਹੈ।

ਹਾਲਾਂਕਿ, ਖਬਰ ਲਿਖੇ ਜਾਣ ਤੱਕ ਇਸ ਐਪ ਨੂੰ ਲਗਭਗ ਹਜ਼ਾਰਾਂ ਲੋਕਾਂ ਵੱਲੋਂ ਡਾਊਨਲੋਡ ਕੀਤਾ ਗਿਆ ਹੈ ਅਤੇ ਇਸ ਉਤੇ ਵਨ ਸਟਾਰ ਰੇਟਿੰਗ ਹੈ। ਜੇਕਰ ਤੁਸੀਂ ਇਸ ਐਪ ਨੂੰ ਡਾਊਨਲੋਡ ਕਰਕੇ ਓਪਨ ਕਰੋਗੇ ਤਾਂ ਇਸ ਵਿਚ ਯੂਕੇ, ਯੂਐਸਏ, ਕੈਨਡਾ ਅਤੇ ਪਾਕਿਸਤਾਨ ਲਿਸਟਿਡ ਹਨ। ਇਸ ਗੱਲ ਨੂੰ ਲੈ ਕੇ ਸਾਰੇ ਟਵਿੱਟਰ ਯੂਜਰਸ ਨੇ ਗੂਗਲ ਦਾ ਵਿਰੋਧ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗੂਗਲ ਨੂੰ ਪਲੇਅ ਸਟੋਰ ਤੋਂ ਇਸ ਤਰ੍ਹਾਂ ਦੇ ਐਪ ਨੂੰ ਥਾਂ ਨਹੀਂ ਦੇਣੀ ਚਾਹੀਦੀ ਸੀ ਅਤੇ ਇਸ ਐਪ ਨੂੰ ਛੇਤੀ ਤੋਂ ਛੇਤੀ ਹਟਾ ਦੇਣਾ ਚਾਹੀਦਾ ਹੈ।
Loading...
First published: November 8, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...