ਸੰਸਾਰ ਦੇ 30 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿਚੋਂ ਭਾਰਤ ਦੇ 21 ਸ਼ਹਿਰ

News18 Punjabi | News18 Punjab
Updated: February 25, 2020, 5:45 PM IST
share image
ਸੰਸਾਰ ਦੇ 30 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿਚੋਂ ਭਾਰਤ ਦੇ 21 ਸ਼ਹਿਰ
ਸੰਸਾਰ ਦੇ 30 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿਚੋਂ ਭਾਰਤ ਦੇ 21 ਸ਼ਹਿਰ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਜਿਸ ਸਮੇਂ ਦੇਸ਼ ਦੀ ਰਾਜਧਾਨੀ ਵਿਚ ਹਨ, ਠੀਕ ਉਸੇ ਸਮੇਂ ਹੀ ਸਾਹਮਣੇ ਆਈ ਇਕ ਰਿਪੋਰਟ ਮੁਤਾਬਕ ਦਿੱਲੀ ਸੰਸਾਰ ਦੀਆਂ ਸਭ ਤੋਂ ਵੱਧ ਪ੍ਰਦੂਸ਼ਿਤ ਰਾਜਧਾਨੀਆਂ ਵਿਚ ਸਭ ਤੋਂ ਉਪਰ ਹੈ।

  • Share this:
  • Facebook share img
  • Twitter share img
  • Linkedin share img
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਜਿਸ ਸਮੇਂ ਦੇਸ਼ ਦੀ ਰਾਜਧਾਨੀ ਵਿਚ ਹਨ, ਠੀਕ ਉਸੇ ਸਮੇਂ ਹੀ ਸਾਹਮਣੇ ਆਈ ਇਕ ਰਿਪੋਰਟ ਮੁਤਾਬਕ ਦਿੱਲੀ ਸੰਸਾਰ ਦੀਆਂ ਸਭ ਤੋਂ ਵੱਧ ਪ੍ਰਦੂਸ਼ਿਤ ਰਾਜਧਾਨੀਆਂ ਵਿਚ ਸਭ ਤੋਂ ਉਪਰ ਹੈ।

World Air Quality Report, 2019 ਦੇ ਮੁਤਾਬਿਕ ਸੰਸਾਰ ਦੇ 30 ਪ੍ਰਦੂਸ਼ਿਤ ਸ਼ਹਿਰਾਂ ਵਿਚੋਂ 21 ਸ਼ਹਿਰ ਭਾਰਤ ਦੇ ਹਨ। ਦਿੱਲੀ ਦਾ ਗਾਜ਼ੀਆਬਾਦ (Ghaziabad) ਸ਼ਹਿਰ ਸੰਸਾਰ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਹੈ। ਉੱਧਰ, ਭਾਰਤ ਦੇ ਗੁਆਂਢੀ ਦੇਸ਼ ਚੀਨ ਦੀ ਰਾਜਧਾਨੀ ਬੀਜਿੰਗ ਨੇ 2019 ਵਿਚ ਏਅਰ ਕੁਆਲਿਟੀ ਵਿਚ ਸੁਧਾਰ ਕੀਤਾ ਹੈ।  ਇੱਥੇ ਜ਼ਿਕਰਯੋਗ ਹੈ ਕਿ ਬੀਜਿੰਗ ਸੰਸਾਰ ਦੇ 200 ਪ੍ਰਦੂਸ਼ਿਤ ਦੇਸ਼ਾਂ ਤੋਂ ਬਾਹਰ ਹੋ ਗਿਆ ਹੈ।

ਭਾਰਤ ਦੇ  98 ਫੀਸਦੀ ਸ਼ਹਿਰਾਂ ਵਿਚੋਂ ਹਵਾ ਪ੍ਰਦੂਸ਼ਣ  20 ਫੀਸਦੀ ਘਟਿਆ
ਗਾਜ਼ੀਆਬਾਦ ਵਿਚ ਸਾਲਾਨਾ ਔਸਤਨ ਪੀ ਐੱਮ 2.5 (PM 2.5) ਘਣਤਾ 110.2 ਰਿਹਾ ਹੈ। ਵਿਸ਼ਵ ਸਿਹਤ ਸੰਗਠਨ (WHO) ਦੇ ਅਨੁਸਾਰ ਪੀ ਐੱਮ 2.5 ਸਾਲਾਨਾ 10 ਮਾਈਕਰੋਗ੍ਰਾਮ ਪ੍ਰਤੀ ਘਣਮੀਟਰ ਰਹਿਣਾ ਚਾਹੀਦਾ। ਜਦੋਂਕਿ 2018-19 ਵਿਚਾਲੇ ਦੇਸ਼ ਦੇ 98 ਪ੍ਰਤੀਸ਼ਤ ਸ਼ਹਿਰਾਂ ਵਿਚ ਹਵਾ ਪ੍ਰਦੂਸ਼ਣ 20 ਪ੍ਰਤੀਸ਼ਤ ਘੱਟ ਹੋਇਆ ਹੈ। ਸੰਸਾਰ ਦੇ 10 ਪ੍ਰਦੂਸ਼ਿਤ ਸ਼ਹਿਰਾਂ ਵਿਚ ਭਾਰਤ ਦੇ 6 ਸ਼ਹਿਰ ਸ਼ਾਮਿਲ ਹੋ ਗਏ। ਇੱਥੇ ਜ਼ਿਕਰਯੋਗ ਹੈ ਕਿ ਨਵੰਬਰ 2019 ਵਿਚ ਦਿੱਲੀ ਦੇ ਕੁੱਝ ਇਲਾਕਿਆਂ ਵਿਚ ਏਅਰ ਕੁਆਲਿਟੀ ਇੰਡੈਕਸ 800 ਨੂੰ ਵੀ ਪਾਰ ਕਰ ਗਈ ਸੀ।

ਦੱਖਣੀ ਏਸ਼ੀਆ ਵਿਚ 2018 ਦੇ ਮੁਕਾਬਲੇ 2019 ਵਿਚ ਸੁਧਾਰ ਹੋਇਆ

ਏਅਰ ਕੁਆਲਿਟੀ ਦੇ ਮਾਮਲੇ ਵਿਚ ਦੱਖਣੀ ਏਸ਼ੀਆ ਦੀ ਸਥਿਤੀ ‘ਚ ਕੋਈ ਸੁਧਾਰ ਨਹੀਂ ਹੋਇਆ। ਸੰਸਾਰ ਭਰ ਦੇ ਪ੍ਰਦੂਸ਼ਿਤ 30 ਸ਼ਹਿਰਾਂ ਵਿਚੋਂ 27 ਸ਼ਹਿਰ ਭਾਰਤ, ਪਾਕਿਸਤਾਨ ਤੇ ਬੰਗਲਾਦੇਸ਼ ਦੇ ਹਨ। ਹਵਾ ਪ੍ਰਦੂਸ਼ਣ  ਮਾਮਲੇ ਵਿਚ ਦੱਖਣੀ ਏਸ਼ੀਆ 2018 ਦੇ ਮੁਕਾਬਲੇ 2019 ਵਿਚ ਕਾਫ਼ੀ ਸੁਧਾਰ ਆਇਆ ਹੈ ।
First published: February 25, 2020
ਹੋਰ ਪੜ੍ਹੋ
ਅਗਲੀ ਖ਼ਬਰ