Home /News /national /

NCRB ਦੇ ਹੈਰਾਨ ਕਰਨ ਵਾਲੇ ਅੰਕੜੇ, 5 ਸਾਲਾਂ ’ਚ 2200 CAPF ਜਵਾਨਾਂ ਦੀ ਮੌਤ

NCRB ਦੇ ਹੈਰਾਨ ਕਰਨ ਵਾਲੇ ਅੰਕੜੇ, 5 ਸਾਲਾਂ ’ਚ 2200 CAPF ਜਵਾਨਾਂ ਦੀ ਮੌਤ

  • Share this:

ਦੇਸ਼ ’ਚ ਪਿਛਲੇ ਪੰਜ ਸਾਲਾਂ ਵਿਚ ਖੁਦਕੁਸ਼ੀ ਅਤੇ ਹਾਦਸਿਆਂ ਕਾਰਨ ਕੇਂਦਰੀ ਹਥਿਆਰਬੰਦ ਪੁਲਿਸ ਬਲ ਦੇ ਕਰੀਬ 2200 ਜਵਾਨਾਂ ਦੀ ਮੌਤ ਹੋ ਚੁੱਕੀ ਹੈ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਨੇ ਸਾਲ 2014 ਤੋਂ 2018 ਦੇ ਵਿਚਾਲੇ ਅੰਕੜੇ ਜਾਰੀ ਕੀਤੇ ਹਨ। ਐਨਸੀਆਰਬੀ ਦੇ ਅੰਕੜਿਆਂ ਅਨੁਸਾਰ ਸਾਲ 2018 ਵਿਚ ਹਾਦਸਿਆ ’ਚ CAPF ਦੇ 104 ਜਵਾਨਾਂ ਦੀ ਮੌਤ ਹੋ ਚੁੱਕੀ ਹੈ। ਜਦਕਿ 28 ਨੇ ਖੁਦਕੁਸ਼ੀ ਕਰ ਲਈ ਹੈ। ਇਸ ਸਾਲ ਕਰੀਬ 132 ਜਵਾਨਾਂ ਦੀ ਮੌਤ ਹੋਈ ਹੈ।

ਕੀ ਕਹਿੰਦੇ ਹਨ ਅੰਕੜੇ

ਬਿਊਰੋ ਨੇ ਸਾਲ 2014 ਵਿਚ ਪਹਿਲੀ ਵਾਰ CAPF ਸਬੰਧੀ ਇਹ ਅੰਕੜਾ ਇੱਕਠਾ ਕੀਤਾ ਹੈ। ਇਨ੍ਹਾਂ ਸਾਲਾਂ ਦੌਰਾਨ ਦੁਰਘਟਨਾ ਦੇ ਕਾਰਨ 1232 ਜਵਾਨਾਂ ਦੀ ਮੌਤ ਹੋ ਚੁੱਕੀ ਸੀ ਅਤੇ 175 ਨੇ ਖੁਦਕੁਸ਼ੀ ਕੀਤੀ ਸੀ। ਬਿਊਰੋ ਨੇ ਦੱਸਿਆ ਹੈ ਕਿ ਹਾਦਸਿਆਂ ਕਾਰਨ ਸਾਲ 2015 ’ਚ 193, ਸਾਲ 2016 ’ਚ 260 ਤੇ ਸਾਲ 2017 ’ਚ 113 ਜਵਾਨਾਂ ਦੀ ਮੌਤ ਹੋਈ ਹੈ ਜਦਕਿ ਸਾਲ 2015 ’ਚ 60, ਸਾਲ 2016 ’ਚ 74 ਅਤੇ ਸਾਲ ’ਚ 60 ਜਵਾਨਾਂ ਨੇ ਖੁਦਕੁਸ਼ੀ ਕੀਤੀ ਕੀਤੀ।

ਹੈਰਾਨ ਕਰ ਦੇਣ ਵਾਲੇ ਅੰਕੜੇ

ਐਨਸੀਆਰਬੀ ਦੇ ਅਨੁਸਾਰ CAPF ਦੇ ਜਵਾਨਾਂ ਦੀ ਹਾਦਸਿਆਂ ਵਿਚ ਹੋਈ ਮੌਤ ਦੇ ਕਾਰਨਾਂ ਦਾ ਜੇਕਰ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਪਤਾ ਚਲਦਾ ਹੈ ਕਿ ਸਾਲ 2018 ’ਚ 31.7 ਫੀਸਦੀ ਯਾਨੀ ਕਿ 104 ਵਿਚੋਂ 33 ਦੀ ਮੌਤ ਮੁਹਿੰਮ, ਮੁੱਠਭੇੜ ਜਾਂ ਫਿਰ ਕਾਰਵਾਈ ਦੌਰਾਨ ਹੋਈ ਹੈ। ਇਸ ਦੇ ਬਾਅਦ 21.2 ਫੀਸਦ ਜਵਾਨਾਂ ਦੀ ਮੌਤ ਕਿਸੇ ਹੋਰ ਕਾਰਨ ਕਰਕੇ ਹੋਈ ਹੈ। ਇਸ ਤੋਂ ਇਲਾਵਾ ਸੜਕ ਅਤੇ ਰੇਲ ਹਾਦਸਿਆਂ ਦੇ ਕਾਰਨ ਇਨ੍ਹਾਂ ’ਚ 20.2 ਫੀਸਦ ਜਵਾਨਾਂ ਦੀ ਮੌਤ ਹੋਈ ਹੈ।

ਸਾਲ 2014-18 ’ਚ 397 ਜਵਾਨਾਂ ਨੇ ਕੀਤੀ ਖੁਦਕੁਸ਼ੀ

ਕਾਬਲੇਗੌਰ ਹੈ ਕਿ ਇਨ੍ਹਾਂ ਅੰਕੜਿਆਂ ’ਚ ਐਨਸੀਆਰਬੀ ਨੇ ਬਾਰਡਰ ਸਿਕਿਓਰਿਟੀ ਫੋਰਸ, ਕੇਂਦਰੀ ਰਿਜ਼ਰਵ ਪੁਲਿਸ ਬਲ, ਕੇਂਦਰੀ ਉਦਯੋਗਿਕ ਸੁਰੱਖਿਆ ਬਲ, ਇੰਡੋ-ਤਿੱਬਤੀ ਬਾਰਡਰ ਪੁਲਿਸ, ਸ਼ਾਸ਼ਤਰ ਸੀਮਾ ਬੱਲ, ਅਸਾਮ ਰਾਈਫਲਜ਼ ਅਤੇ ਰਾਸ਼ਟਰੀ ਸੁਰੱਖਿਆ ਗਾਰਡ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਐਨਆਰਸੀਬੀ ਦੀ ਤਾਜ਼ਾ ਰਿਪੋਰਟ ਦੇ ਅਨੁਸਾਰ 1 ਜਨਵਰੀ 2018 ਨੂੰ ਸੀਐਪੀਐਫ ਦੇ ਜਵਾਨਾਂ ਦੀ ਗਿਣਤੀ 9,29,289 ਸੀ। ਸਾਲ 2014 ਤੋਂ 2018 ਦੇ ਵਿਚਾਲੇ ਹਾਦਸਿਆਂ ਵਿਚ 1902 ਅਤੇ ਖੁਦਕੁਸ਼ੀ ਦੇ ਕਾਰਨ 397 ਜਵਾਨਾਂ ਦੀ ਮੌਤ ਹੋਈ ਸੀ ਯਾਨੀ ਕਿ ਕੁੱਲ 2199 ਜਵਾਨਾਂ ਦੀ ਮੌਤ ਹੋਈ ਸੀ।

Published by:Gurwinder Singh
First published:

Tags: Indian Armed Forces, Si, Suicides