Palwal News: 24 ਸਾਲਾ ਵਿਆਹੁਤਾ ਦੀ ਸਹੁਰੇ ਘਰ 'ਚ ਹੋਈ ਮੌਤ, 4 ਖਿਲਾਫ 'ਦਾਜ ਕਤਲ' ਕੇਸ

News18 Punjabi | News18 Punjab
Updated: January 21, 2021, 2:03 PM IST
share image
Palwal News: 24 ਸਾਲਾ ਵਿਆਹੁਤਾ ਦੀ ਸਹੁਰੇ ਘਰ 'ਚ ਹੋਈ ਮੌਤ, 4 ਖਿਲਾਫ 'ਦਾਜ ਕਤਲ' ਕੇਸ
24 ਸਾਲਾ ਵਿਆਹੁਤਾ ਦੀ ਸਹੁਰੇ ਘਰ 'ਚ ਹੋਈ ਮੌਤ, 4 ਖਿਲਾਫ 'ਦਾਜ ਕਤਲ' ਕੇਸ

ਮ੍ਰਿਤਕ ਦਾ ਪਤੀ ਰੋਹਿਤ ਦਾਜ ਵਿਚ ਸਵਿਫਟ ਡਿਜ਼ਾਇਰ ਕਾਰ ਮੰਗਦਾ ਸੀ ਅਤੇ ਉਸ ਦਾ ਪਿਤਾ ਸਰਬਜੀਤ 5 ਲੱਖ ਰੁਪਏ ਦੀ ਮੰਗ ਕਰਦਾ ਸੀ।

  • Share this:
  • Facebook share img
  • Twitter share img
  • Linkedin share img
ਪਲਵਲ: ਹਰਿਆਣਾ ਵਿੱਚ ਦਾਜ ਨਾਲ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਪਤੀ ਲਈ ਸਵਿਫਟ ਡਿਜ਼ਾਇਰ ਕਾਰ ਅਤੇ ਸਹੁਰੇ ਵੱਲੋਂ 5 ਲੱਖ ਦੀ ਮੰਗ 24 ਸਾਲਾ ਵਿਆਹੀ ਔਰਤ ਦੀ ਮੌਤ ਦਾ ਕਾਰਨ ਬਣ ਗਈ। ਸਿਟੀ ਥਾਣਾ ਖੇਤਰ ਵਿੱਚ ਵਿਆਹੁਤਾ ਔਰਤ ਦੀ ਕੁੱਟਮਾਰ ਅਤੇ ਕਤਲ ਕਰਨ ਦੇ ਦੋਸ਼ ਵਿੱਚ ਪਤੀ ਅਤੇ ਸਹੁਰੇ ਸਣੇ 4 ਵਿਅਕਤੀਆਂ ਖਿਲਾਫ ਦਾਜ ਕਤਲ(Dowry Murder) ਦਾ ਕੇਸ ਦਰਜ ਕੀਤਾ ਗਿਆ ਹੈ। ਲੜਕੀ ਦੇ ਪਿਤਾ ਨੇ ਦੋਸ਼ ਲਾਇਆ ਹੈ ਕਿ ਸਹੁਰਿਆਂ ਨੇ ਕਤਲ ਕੀਤਾ ਹੈ, ਜੋ ਲਗਾਤਾਰ ਦਾਜ ਦੀ ਮੰਗ ਕਰਦੇ ਹੋਏ ਧੀ ਨੂੰ ਸਤਾਉਂਦੇ ਸਨ।

ਬੱਲਭਗੜ੍ਹ ਦੇ ਜਵਾ ਪਿੰਡ ਦੇ ਵਸਨੀਕ ਵੀਰਪਾਲ ਨੇ ਦੱਸਿਆ ਕਿ ਉਸ ਨੇ ਆਪਣੀ ਲੜਕੀ ਨਿਸ਼ਾ ਦਾ ਵਿਆਹ ਫਰਵਰੀ 2020 ਵਿੱਚ ਰੋਹਿਤ ਪੁੱਤਰ ਸਰਬਜੀਤ, ਵਾਸੀ ਰਾਮਬਾਗ ਕਲੋਨੀ, ਪਲਵਲ ਨਾਲ ਕੀਤਾ ਸੀ। ਵਿਆਹ ਤੋਂ ਬਾਅਦ ਉਸਦੇ ਸਹੁਰਿਆਂ ਨੇ ਉਸਦੀ ਲੜਕੀ ਤੋਂ ਦਾਜ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਦਾਜ ਦੀ ਮੰਗ ਪੂਰੀ ਨਾ ਹੋਈ ਤਾਂ ਉਹ ਆਪਣੀ ਧੀ ਨਿਸ਼ਾ ਨੂੰ ਕੁੱਟਦਾ ਸੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ।

ਪਤੀ ਦਾਜ ਵਿਚ ਕਾਰ ਮੰਗਦਾ ਸੀ
ਮ੍ਰਿਤਕ ਦਾ ਪਤੀ ਰੋਹਿਤ ਦਾਜ ਵਿਚ ਸਵਿਫਟ ਡਿਜ਼ਾਇਰ ਕਾਰ ਮੰਗਦਾ ਸੀ ਅਤੇ ਉਸ ਦਾ ਪਿਤਾ ਸਰਬਜੀਤ 5 ਲੱਖ ਰੁਪਏ ਦੀ ਮੰਗ ਕਰਦਾ ਸੀ। ਜਦੋਂ ਇਨ੍ਹਾਂ ਲੋਕਾਂ ਦੀ ਮੰਗ ਪੂਰੀ ਨਹੀਂ ਹੋ ਸਕੀ ਤਾਂ ਉਨ੍ਹਾਂ ਨੇ ਉਸ ਦੀ ਧੀ ਨਿਸ਼ਾ ਨੂੰ ਕੁੱਟਿਆ ਅਤੇ ਕਤਲ ਕਰ ਦਿੱਤਾ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਦੇਰ ਸ਼ਾਮ ਉਸ ਨੂੰ ਗੁਆਂਢੀਆਂ ਦਾ ਫੋਨ ਆਇਆ ਕਿ ਉਸਦੀ ਲੜਕੀ ਦੀ ਹਾਲਤ ਖਰਾਬ ਹੈ।
Published by: Sukhwinder Singh
First published: January 21, 2021, 2:03 PM IST
ਹੋਰ ਪੜ੍ਹੋ
ਅਗਲੀ ਖ਼ਬਰ