Home /News /national /

ਅੱਤਵਾਦੀ ਹਰਵਿੰਦਰ ਉਰਫ ਰਿੰਦਾ ਗੈਂਗ ਦੇ 3 ਗੈਂਗਸਟਰ ਮੁੰਬਈ ਦੇ ਕਲਿਆਣ ਤੋਂ ਗ੍ਰਿਫਤਾਰ

ਅੱਤਵਾਦੀ ਹਰਵਿੰਦਰ ਉਰਫ ਰਿੰਦਾ ਗੈਂਗ ਦੇ 3 ਗੈਂਗਸਟਰ ਮੁੰਬਈ ਦੇ ਕਲਿਆਣ ਤੋਂ ਗ੍ਰਿਫਤਾਰ

ਮੁੰਬਈ ਦੇ ਕਲਿਆਣ ਤੋਂ ਰਿੰਦਾ ਗੈਂਗ ਦੇ 3 ਗੈਂਗਸਟਰ ਕੀਤੇ ਗ੍ਰਿਫਤਾਰ

ਮੁੰਬਈ ਦੇ ਕਲਿਆਣ ਤੋਂ ਰਿੰਦਾ ਗੈਂਗ ਦੇ 3 ਗੈਂਗਸਟਰ ਕੀਤੇ ਗ੍ਰਿਫਤਾਰ

ਪੰਜਾਬ ਐਂਟੀ ਗੈਂਗਸਟਰ ਟਾਸਕ ਫ਼ੋਰਸ ਅਤੇ ਮਹਾਰਾਸ਼ਟਰ ਏ.ਟੀ.ਐੱਸ. ਦੇ ਵੱਲੋਂ ਇੱਕ ਸਾਂਝੇ ਆਪ੍ਰੇਸ਼ਨ ਦੇ ਵਿੱਚ ਅੱਤਵਾਦੀ ਹਰਵਿੰਦਰ ਉਰਫ ਰਿੰਦਾ ਗੈਂਗ ਦੇ 3 ਗੈਂਗਸਟਰਾਂ ਨੂੰ ਮੁੰਬਈ ਦੇ ਕਲਿਆਣ ਤੋਂ ਗ੍ਰਿਫਤਾਰ ਕੀਤਾ ਗਿਆ ਹੈ । ਗ੍ਰਿਫਤਾਰ ਕੀਤੇ ਗਏ ਮੁਲਜ਼ਮ 3 ਕਤਲ ਕੇਸਾਂ ਦੇ ਦੋਸ਼ੀ ਹਨ। ਅੱਤਵਾਦੀ ਹਰਵਿੰਦਰ ਉਰਫ ਰਿੰਦਾ ਗੈਂਗ ਦੇ 3 ਗੈਂਗਸਟਰਾਂ ਨੂੰ ਮੁੰਬਈ ਦੇ ਕਲਿਆਣ ਤੋਂ ਗ੍ਰਿਫਤਾਰ ਕੀਤਾ ਗਿਆ ਹੈ ।

ਹੋਰ ਪੜ੍ਹੋ ...
  • Share this:

ਪੰਜਾਬ ਐਂਟੀ ਗੈਂਗਸਟਰ ਟਾਸਕ ਫ਼ੋਰਸ ਅਤੇ ਮਹਾਰਾਸ਼ਟਰ ਏ.ਟੀ.ਐੱਸ. ਦੇ ਵੱਲੋਂ ਇੱਕ ਸਾਂਝੇ ਆਪ੍ਰੇਸ਼ਨ ਦੇ ਵਿੱਚ ਪੰਜਾਬ ਦੇ 3 ਭਗੌੜੇ ਗੈਂਗਸਟਰਾਂ ਨੂੰ ਮੁੰਬਈ ਦੇ ਕਲਿਆਣ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।ਗ੍ਰਿਫਤਾਰ ਕੀਤੇ ਗਏ ਮੁਲਜ਼ਮ 3 ਕਤਲ ਕੇਸਾਂ ਦੇ ਦੋਸ਼ੀ ਹਨ। ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੇ ਬਾਰੇ ਇੱਕ ਵੱਡੀ ਖਬਰ ਨਿੱਕਲ ਕੇ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਦੇ ਮੁਤਾਬਕ 3 ਗੈਂਗਸਟਰਾਂ ਨੂੰ ਮਹਾਰਾਸ਼ਟਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਮਹਾਰਾਸ਼ਟਰ ਦੇ ਸਾਂਝੇ ਆਪ੍ਰੇਸ਼ਨ ਜ਼ਰੀਏ ਮੁਲਜ਼ਮਾਂ ਨੂੰ ਗ੍ਰਿਫਾਰ ਕੀਤਾ ਗਿਆ ਹੈ ।ਤੁਹਾਨੂੰ ਦਸ ਦਈਏ ਕਿ ਹਰਵਿੰਦਰ ਸਿੰਘ ਰਿੰਦਾ ਦੀ ਭਾਲ ਪੰਜਾਬ ਅਤੇ ਮਹਾਰਾਸ਼ਟਰ ਸਮੇਤ ਦੇਸ਼ ਦੇ ਹੋਰਨਾਂ ਸੂਬਿਆਂ ਦੀ ਪੁਲਿਸ ਲੰਮੇ ਸਮੇਂ ਤੋਂ ਕਰ ਰਹੀ ਹੈ।

ਮਿਲੀ ਜਾਣਕਾਰੀ ਦੇ ਮੁਤਾਬਕ ਪੰਜਾਬ ਰਾਜ ਐਂਟੀ ਗੈਂਗਸਟਰ ਟਾਸਕ ਫੋਰਸ ਨੇ 08 ਜਨਵਰੀ 2023 ਨੂੰ ਡੀਐਸਪੀ ਮੋਹਾਲੀ ਨੂੰ ਗ੍ਰਿਫਤਾਰ ਕੀਤਾ। ਰਾਜਨ ਪਰਵਿੰਦਰ ਨੇ ਉਨ੍ਹਾਂ ਦੇ ਨਾਲ ਪੋਸਟ ਸਟੇਅ ਦਾ ਦੌਰਾ ਕੀਤਾ। ਪੰਜਾਬ ਰਜਿ.ਨੰ.34/2022 ਧਾਰਾ 302, 148, 149 ਆਈ.ਪੀ.ਸੀ. ਸਹਿ ਧਾਰਾ 25 54, 59 ਅਸਲਾ ਐਕਟ ਤਹਿਤ ਦਰਜ ਕੀਤੇ ਗਏ ਅਪਰਾਧਾਂ ਵਿੱਚ (1) ਸ਼ਿਵਮ ਅਵਤਾਰ ਸਿੰਘ ਮਹਲੋ, 22, ਰੁ. ਦ. ਨਵਾਂਸ਼ਹਿਰ, ਪੇਠ ਮਹੰਤ, ਸ਼ਹੀਦ ਭਗਤ ਸਿੰਘ ਨਗਰ, ਪੰਜਾਬ (2) ਗੁਰਮੁਖ ਨਰੇਸ਼ ਕੁਮਾਰ ਸਿੰਘ ਉਰਫ਼ ਗੋਰਾ ਉਮਰ 23 ਸਾਲ, ਰੁ. ਟਹ ਉਨੇਵਾਲਾ ਤਾ. ਬਲਜੋੜ, ਸ਼ਹੀਦ ਭਗਤ ਸਿੰਘ ਨਗਰ, ਪੰਜਾਬ (3) ਅਮਨਦੀਪ ਕੁਮਾਰ ਗੁਰਮੇਲਚੰਦ ਉਰਫ਼ ਰੇਨਵੋ ਵਾਸੀ ਰੱਥ, ਉਮਰ 21 ਸਾਲ ਦੱਸੀ ਜਾ ਰਹੀ ਹੈ। ਬੰਗਸ਼ਹਿਰ, ਜ਼ਿਲ੍ਹਾ ਆਰ ਐੱਸ. ਮੁਲਜ਼ਮਾਂ ਕੋਲ ਵਿਦੇਸ਼ੀ ਹਥਿਆਰ ਹੋਣ ਦਾ ਸ਼ੱਕ ਹੈ। ਅਜਿਹੀ ਜਾਣਕਾਰੀ ਦੇ ਕੇ ਅੱਤਵਾਦ ਵਿਰੋਧੀ ਦਸਤੇ ਮਹਾਰਾਸ਼ਟਰ ਰਾਜ ਮੁੰਬਈ ਦੀ ਮਦਦ ਲਈ।


ਤੁਹਾਨੂੰ ਦੱਸ ਦਈਏ ਕਿ ਮਿਲੀ ਜਾਣਕਾਰੀ ਦੇ ਮੁਤਾਬਕ ਸੀਨੀਅਰਜ਼ ਦੀਆਂ ਹਦਾਇਤਾਂ ਅਨੁਸਾਰ ਇਨ੍ਹਾਂ ਮੁਲਜ਼ਮਾਂ ਦੀ ਭਾਲ ਅਤੇ ਉਨ੍ਹਾਂ ਖ਼ਿਲਾਫ਼ ਯੋਜਨਾਬੱਧ ਕਾਰਵਾਈ ਕਰਨ ਲਈ ਟੀਮਾਂ ਦਾ ਗਠਨ ਕੀਤਾ ਗਿਆ। ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਇਹ ਮਲਜ਼ਮ ਯਾਦਵਨਗਰ, ਅੰਬੀਵਾਲੀ, ਕਲਿਆਣ ਜ਼ਿਲ੍ਹਾ ਠਾਣੇ ਖੇਤਰ ਦਾ ਰਹਿਣ ਵਾਲਾ ਹੈ। ਦਰਅਸਲ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਅੱਤਵਾਦ ਵਿਰੋਧੀ ਦਸਤੇ ਦੇ ਅਧਿਕਾਰੀਆਂ ਅਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਤਿੰਨੋਂ ਲੋੜੀਂਦੇ ਮੁਲਜ਼ਮਾਂ 'ਤੇ ਪੰਜਾਬ ਦੇ ਵਿੱਚ ਕਤਲ ਦੀ ਕੋਸ਼ਿਸ਼, ਗੰਭੀਰ ਸਰੀਰਕ ਨੁਕਸਾਨ, ਗੈਰ-ਕਾਨੂੰਨੀ ਹਥਿਆਰ ਰੱਖਣ, ਵਿਸਫੋਟਕ ਰੱਖਣ ਵਰਗੇ ਗੰਭੀਰ ਅਪਰਾਧਾਂ ਲਈ ਕੇਸ ਦਰਜ ਕੀਤਾ ਗਿਆ ਹੈ । ਕਾਬੂ ਕੀਤੇ ਮੁਲਜ਼ਮਾਂ ਨੂੰ ਪੰਜਾਬ ਪੁਲਿਸ ਨੇ ਵਾਰਦਾਤ ਨੂੰ ਅੰਜਾਮ ਦੇਣ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕਰ ਲਿਆ ਹੈ।

ਮਿਲੀ ਜਾਣਕਾਰੀ ਦੇ ਮੁਤਾਬਕ ਇਹ ਸਾਂਝਾ ਆਪਰੇਸ਼ਨ ਕਾਲਾਚੌਕੀ, ਵਿਖਰੋਲੀ, ਠਾਣੇ, ਮਹਾਰਾਸ਼ਟਰ ਦੇ ਅੱਤਵਾਦ ਵਿਰੋਧੀ ਦਸਤੇ ਅਤੇ ਪੰਜਾਬ ਪੁਲਿਸ ਦੀ ਨਵੀਂ ਮੁੰਬਈ ਯੂਨਿਟ ਨੇ ਸਾਂਝੇ ਤੌਰ 'ਤੇ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਮੋਸਟ ਵਾਂਟਡ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੀ ਮੌਤ ਦੀਆਂ ਖ਼ਬਰਾਂ ਬੀਤੇ ਸਾਲ ਫੈਲੀਆਂ ਸਨ ਪਰ ਦੱਸਿਆ ਗਿਆ ਸੀ ਕਿ ਉਹ ਮਰਿਆ ਨਹੀਂ ਹੈ ਸਗੋਂ ਜ਼ਿੰਦਾ ਹੈ। ਅਜੇ ਵੀ ਉਹ ਪਾਕਿਸਤਾਨ ਵਿਚ ਬੈਠ ਕੇ ਭਾਰਤ ਖਿਲਾਫ ਅੱਤਵਾਦੀ ਸਾਜ਼ਿਸ਼ ਰਚ ਰਿਹਾ ਹੈ। ਖੁਫੀਆ ਦਸਤਾਵੇਜ਼ਾਂ ਤੋਂ ਪਤਾ ਲੱਗਾ ਹੈ ਕਿ ਰਿੰਦਾ ਅਜੇ ਵੀ ਜ਼ਿੰਦਾ ਹੈ। ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਪੰਜਾਬ ਦੇ ਤਰਨ ਤਾਰਨ ਦਾ ਰਹਿਣ ਵਾਲਾ ਸੀ। ਪਿਛਲੇ ਕੁਝ ਸਾਲਾਂ ਤੋਂ ਉਹ ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਵਿਖੇ ਸ਼ਿਫਟ ਹੋ ਗਿਆ ਸੀ। ਹਰਵਿੰਦਰ ਸਿੰਘ ਰਿੰਦਾ ਦੀ ਜਾਂਚ ਵਿਚ ਪਤਾ ਲੱਗਾ ਕਿ ਉਹ ਜਾਅਲੀ ਪਾਸਪੋਰਟ ਦੀ ਵਰਤੋਂ ਕਰਕੇ ਨੇਪਾਲ ਰਾਹੀਂ ਪਾਕਿਸਤਾਨ ਪਹੁੰਚਿਆ ਸੀ।

Published by:Shiv Kumar
First published:

Tags: Crime, Gangster, Mumbai, Punjab