Home /News /national /

ਸੋਲਨ 'ਚ ਘਰ ਦੇ ਬਾਹਰੋਂ 3 ਕੁੜੀਆਂ ਨੇ ਕੀਤੇ ਕੱਪੜੇ ਚੋਰੀ, CCTV 'ਚ ਕੈਦ ਹੋਈ ਵਾਰਦਾਤ, ਦੇਖੋ ਵੀਡੀਓ

ਸੋਲਨ 'ਚ ਘਰ ਦੇ ਬਾਹਰੋਂ 3 ਕੁੜੀਆਂ ਨੇ ਕੀਤੇ ਕੱਪੜੇ ਚੋਰੀ, CCTV 'ਚ ਕੈਦ ਹੋਈ ਵਾਰਦਾਤ, ਦੇਖੋ ਵੀਡੀਓ

ਸੋਲਨ 'ਚ ਘਰ ਦੇ ਬਾਹਰੋਂ 3 ਕੁੜੀਆਂ ਨੇ ਕੀਤੇ ਕੱਪੜੇ ਚੋਰੀ, CCTV 'ਚ ਕੈਦ ਹੋਈ ਵਾਰਦਾਤ, ਦੇਖੋ ਵੀਡੀਓ

ਸੋਲਨ 'ਚ ਘਰ ਦੇ ਬਾਹਰੋਂ 3 ਕੁੜੀਆਂ ਨੇ ਕੀਤੇ ਕੱਪੜੇ ਚੋਰੀ, CCTV 'ਚ ਕੈਦ ਹੋਈ ਵਾਰਦਾਤ, ਦੇਖੋ ਵੀਡੀਓ

ਇਹ ਵੀਡੀਓ ਸੋਲਨ ਦੇ ਅੱਪਰ ਸੂਰਜ ਵਿਹਾਰ ਇਲਾਕੇ ਦਾ ਦੱਸਿਆ ਜਾ ਰਿਹਾ ਹੈ, ਜਿੱਥੇ ਰਾਤ ਦੇ ਹਨੇਰੇ 'ਚ ਤਿੰਨ ਮੁਟਿਆਰਾਂ ਦੱਬੇ ਪੈਰ ਇੱਕ ਘਰ ਦੇ ਬਾਹਰ ਪਹੁੰਚਦੀਆਂ ਹਨ। ਉਨ੍ਹਾਂ ਵਿੱਚੋਂ ਇੱਕ ਨੇ ਸੁੱਕਣ ਲਈ ਬਾਹਰ ਰੇਲਿੰਗ 'ਤੇ ਰੱਖੇ ਕੱਪੜੇ ਚੁੱਕ ਕੇ ਤੁਰਦੀ ਬਣੀ ਅਤੇ ਕੁਝ ਕੱਪੜੇ ਆਪਣੇ ਸਾਥੀਆਂ ਵੱਲ ਵੀ ਸੁੱਟ ਦਿੱਤੇ। ਹਾਲਾਂਕਿ ਉਸ ਦੀ ਇਹ ਹਰਕਤ ਘਰ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ।

ਹੋਰ ਪੜ੍ਹੋ ...
 • Share this:
  Solan News: ਆਮਤੌਰ ਤੇ ਤੁਸੀਂ ਕਈ ਤਰ੍ਹਾਂ ਦੀਆਂ ਚੋਰੀਆਂ ਬਾਰੇ ਸੁਣਿਆ ਹੋਵੇਗਾ ਪਰ ਸ਼ਇਦ ਹੀ ਕਿਸੀ ਨੇ ਘਰ ਬਾਹਰ ਸੁੱਕਣੇ ਪਾਏ ਹੋਏ ਕੱਪੜਿਆਂ ਨੂੰ ਚੋਰੀ ਹੁੰਦੇ ਹੋਏ ਦੇਖਿਆ ਹੋਵੇਗਾ। ਅਜਿਹਾ ਹੀ ਇੱਕ ਮਾਮਲਾ ਹਿਮਾਚਲ ਵਿੱਚ ਦੇਖਣ ਨੂੰ ਮਿਲਿਆ।

  ਤੁਹਾਨੂੰ ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ਦੇ ਸੋਲਨ ਸ਼ਹਿਰ ਵਿੱਚ ਹੁਣ ਕੱਪੜੇ ਸੁਕਾਉਣ ਲਈ ਘਰ ਦੇ ਬਾਹਰ ਰੱਖਣਾ ਵੀ ਸੁਰੱਖਿਅਤ ਨਹੀਂ ਹੈ। ਸ਼ਹਿਰ ਵਿੱਚ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਹ ਲੋਕਾਂ ਦੇ ਘਰਾਂ ਦੇ ਬਾਹਰੋਂ ਕੱਪੜੇ ਚੋਰੀ ਕਰ ਰਹੇ ਹਨ। ਅਜਿਹੀ ਹੀ ਕੁਝ ਘਟਨਾ ਦਾ ਵੀਡੀਓ ਸ਼ਹਿਰ 'ਚ ਕਾਫੀ ਵਾਇਰਲ ਹੋ ਰਿਹਾ ਹੈ।

  ਇਹ ਵੀਡੀਓ ਸੋਲਨ ਦੇ ਅੱਪਰ ਸੂਰਜ ਵਿਹਾਰ ਇਲਾਕੇ ਦਾ ਦੱਸਿਆ ਜਾ ਰਿਹਾ ਹੈ, ਜਿੱਥੇ ਰਾਤ ਦੇ ਹਨੇਰੇ 'ਚ ਤਿੰਨ ਮੁਟਿਆਰਾਂ ਇੱਕ ਘਰ ਦੇ ਬਾਹਰ ਪਹੁੰਚਦੀਆਂ ਹਨ। ਉਨ੍ਹਾਂ ਵਿੱਚੋਂ ਇੱਕ ਨੇ ਸੁੱਕਣ ਲਈ ਬਾਹਰ ਰੇਲਿੰਗ 'ਤੇ ਰੱਖੇ ਕੱਪੜੇ ਚੁੱਕ ਕੇ ਚਲਦੀ ਬਣੀ ਅਤੇ ਕੁਝ ਕੱਪੜੇ ਆਪਣੇ ਸਾਥੀਆਂ ਵੱਲ ਸੁੱਟ ਦਿੱਤੇ। ਹਾਲਾਂਕਿ ਉਸ ਦੀ ਇਹ ਹਰਕਤ ਘਰ 'ਚ ਲੱਗੇ ਸੀਸੀਟੀਵੀ ਕੈਮਰੇ (CCTV Camera) 'ਚ ਕੈਦ ਹੋ ਗਈ।

  ਦੇਖੋ ਵੀਡੀਓ :-


  ਕੁੜੀਆਂ ਦੇ ਕਾਰਨਾਮਿਆਂ ਤੋਂ ਲੋਕ ਵੀ ਕਾਫੀ ਪਰੇਸ਼ਾਨ ਹਨ ਅਤੇ ਹੁਣ ਉਹ ਆਪਣੇ ਸਮਾਨ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ। ਇਸ ਦੇ ਨਾਲ ਹੀ ਜਦੋਂ ਇਸ ਸਬੰਧੀ ਏਐਸਪੀ ਸੋਲਨ ਅਸ਼ੋਕ ਵਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਅਜਿਹੀ ਕੋਈ ਸ਼ਿਕਾਇਤ ਨਹੀਂ ਆਈ ਹੈ। ਸ਼ਿਕਾਇਤ ਮਿਲਦੇ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।

  ਦੱਸ ਦੇਈਏ ਕਿ ਜਦੋਂ ਲੜਕੀਆਂ ਘਰ ਦੇ ਬਾਹਰ ਕੱਪੜੇ ਚੋਰੀ ਕਰ ਰਹੀਆਂ ਸਨ ਤਾਂ ਇਹ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ ਸੀ, ਜਦਕਿ ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
  Published by:Tanya Chaudhary
  First published:

  Tags: Himachal, Thief

  ਅਗਲੀ ਖਬਰ