ਵਾਰਾਣਸੀ: Varanasi Angithi incident: 31 ਦਸੰਬਰ ਦੀ ਰਾਤ ਨੂੰ ਪੂਰਾ ਦੇਸ਼ ਅਤੇ ਦੁਨੀਆ ਨਵੇਂ ਸਾਲ ਦੇ ਆਗਮਨ ਦਾ ਜਸ਼ਨ ਮਨਾ ਰਹੀ ਸੀ। ਉੱਤਰ ਪ੍ਰਦੇਸ਼ ਦੇ ਵਾਰਾਣਸੀ ਦੇ ਆਦਮਪੁਰ ਇਲਾਕੇ 'ਚ ਸਥਿਤ ਰੇਲਵੇ ਕਾਲੋਨੀ 'ਚ ਰਹਿਣ ਵਾਲੇ ਰਾਜੀਵ ਰੰਜਨ, ਉਸ ਦੀ ਪਤਨੀ ਅਤੇ ਉਨ੍ਹਾਂ ਦਾ ਢਾਈ ਸਾਲ ਦਾ ਬੱਚਾ ਵੀ ਇਸ ਦੀ ਖੁਸ਼ੀ 'ਚ ਸ਼ਾਮਲ ਸਨ। ਤਿੰਨਾਂ ਦਾ ਇਹ ਪਰਿਵਾਰ ਨਵੇਂ ਸਾਲ ਦਾ ਸੁਆਗਤ ਕਰਨ ਦੀ ਯੋਜਨਾ ਬਣਾ ਕੇ ਰਾਤ ਨੂੰ ਸੌਂ ਗਿਆ ਸੀ ਪਰ ਅਗਲੀ ਸਵੇਰ ਉਨ੍ਹਾਂ ਵਿੱਚੋਂ ਕੋਈ ਨਹੀਂ ਜਾਗਿਆ। ਇਹ ਨੀਂਦ ਉਨ੍ਹਾਂ ਦੀ ਜ਼ਿੰਦਗੀ ਦੀ ਆਖਰੀ ਨੀਂਦ ਸਾਬਤ ਹੋਈ। ਤਿੰਨੋਂ ਕਮਰੇ ਵਿੱਚ ਮ੍ਰਿਤਕ ਪਾਏ ਗਏ। ਪੋਸਟਮਾਰਟਮ ਰਿਪੋਰਟ 'ਚ ਜੋ ਖੁਲਾਸਾ ਹੋਇਆ ਹੈ, ਉਹ ਕਾਫੀ ਡਰਾਉਣਾ ਅਤੇ ਹੈਰਾਨ ਕਰਨ ਵਾਲਾ ਹੈ।
ਦਰਅਸਲ 1 ਜਨਵਰੀ ਐਤਵਾਰ ਨੂੰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਰੇਲਵੇ ਦੇ ਸਿਗਨਲ ਵਿਭਾਗ 'ਚ ਕੰਮ ਕਰਦੇ ਰਾਜੀਵ ਰੰਜਨ, ਉਸ ਦੀ ਪਤਨੀ ਅਨੂੰ ਅਤੇ ਢਾਈ ਸਾਲ ਦਾ ਬੱਚਾ ਰੇਲਵੇ ਕਾਲੋਨੀ 'ਚ ਰਹਿੰਦੇ ਹਨ। ਪਰਿਵਾਰ ਕਾਫੀ ਦੇਰ ਤੱਕ ਆਪਣੇ ਫਲੈਟ ਤੋਂ ਬਾਹਰ ਨਹੀਂ ਆਇਆ ਅਤੇ ਨਾ ਹੀ ਅੰਦਰੋਂ ਕੋਈ ਆਵਾਜ਼ ਆ ਰਹੀ ਹੈ। ਸੂਚਨਾ ਮਿਲਦੇ ਹੀ ਪੁਲਿਸ ਉਥੇ ਪਹੁੰਚੀ ਅਤੇ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋ ਗਈ। ਕਮਰੇ ਵਿੱਚ ਰਾਜੀਵ ਰੰਜਨ, ਉਸ ਦੀ ਪਤਨੀ ਅਤੇ ਢਾਈ ਸਾਲ ਦਾ ਬੱਚਾ ਮ੍ਰਿਤਕ ਹਾਲਤ ਵਿੱਚ ਪਏ ਸਨ। ਪੁਲਿਸ ਨੇ ਤਿੰਨੋਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਨੇ ਮੌਤ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਅੰਗੀਠੀ ਬਣੀ ਮੌਤ ਦਾ ਕਾਰਨ
ਇੱਕ ਰਾਤ ਵਿੱਚ ਪੂਰੇ ਪਰਿਵਾਰ ਦੀ ਮੌਤ ਹੋ ਜਾਣ ਕਾਰਨ ਸ਼ਹਿਰ ਵਿੱਚ ਹੜਕੰਪ ਮੱਚ ਗਿਆ। ਆਸਪਾਸ ਦੇ ਲੋਕ ਮੌਤ ਦਾ ਕਾਰਨ ਜਾਣਨ ਲਈ ਚਿੰਤਤ ਸਨ। ਸੋਮਵਾਰ ਦੇਰ ਸ਼ਾਮ ਆਈ ਪੋਸਟਮਾਰਟਮ ਰਿਪੋਰਟ ਵਿੱਚ ਪਾਇਆ ਗਿਆ ਕਿ ਤਿੰਨਾਂ ਦੀ ਮੌਤ ਦਮ ਘੁੱਟਣ ਕਾਰਨ ਹੋਈ ਹੈ। ਪੋਸਟਮਾਰਟਮ ਰਿਪੋਰਟ 'ਚ ਖੁਲਾਸਾ ਹੋਣ ਦੇ ਬਾਵਜੂਦ ਪੁਲਿਸ ਜਾਂਚ 'ਚ ਜੁਟੀ ਹੋਈ ਹੈ। ਪੁਲਿਸ ਮ੍ਰਿਤਕ ਜੋੜੇ ਦੇ ਮੋਬਾਇਲ ਕਾਲ ਡਿਟੇਲ ਦੀ ਜਾਂਚ ਕਰ ਰਹੀ ਹੈ ਪਰ ਪੋਸਟਮਾਰਟਮ ਰਿਪੋਰਟ 'ਚ ਜੋ ਕੁਝ ਸਾਹਮਣੇ ਆਇਆ ਹੈ, ਉਸ ਤੋਂ ਅੰਗੀਠੀ 'ਚੋਂ ਨਿਕਲਦਾ ਧੂੰਆਂ ਮੌਤ ਦਾ ਕਾਰਨ ਮੰਨਿਆ ਜਾ ਰਿਹਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Cold, UP Police, Uttar pradesh news