ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਦੇ ਵਿੱਚ ਮਾਤਾ-ਪਿਤਾ ਅਤੇ ਉਨ੍ਹਾਂ ਦੀ ਬੇਟੀ ਸ਼ਨੀਵਾਰ ਨੂੰ ਆਪਣੇ ਘਰ ਦੇ ਵਿੱਚ ਮ੍ਰਿਤਕ ਪਾਏ ਗਏ ਹਨ।ਭੇਦਭਰੇ ਹਾਲਾਤਾਂ ਵਿੱਚ ਹੋਈ ਇਸ ਪਰਿਵਾਰ ਦੀ ਹੋੲ ਮੌਤ ਤੋਂ ਬਾਅਦ ਇਹ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਸਾਹ ਘੁੱਟਣ ਕਾਰਨ ਇਨਾਂ ਤਿੰਨਾਂ ਦੀ ਮੌਤ ਹੋ ਗਈ ਹੈ। ਪੁਲਿਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪਰਿਵਾਰ ਦੀ ਇੱਕ ਲੜਕੀ ਨੂੰ ਬੇਹੋਸ਼ੀ ਦੀ ਹਾਲਤ 'ਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਦਰਅਸਲ ਬਲੀਹੋਟਕੇ ਸਾਨਦਰੋਤ ਪਿੰਡ ਵਿੱਚ ਜਦੋਂ ਗੁਆਂਢੀਆਂ ਨੂੰ ਚੈਨ ਸਿੰਘ ਦੇ ਘਰ ਤੋਂ ਕੋਈ ਹਰਕਤ ਨਜ਼ਰ ਨਹੀਂ ਆਈ ਤਾਂ ਉਹ ਉਨ੍ਹਾਂ ਦੇ ਘਰ ਦੇ ਅੰਦਰ ਚਲੇ ਗਏ।ਉਨ੍ਹਾਂ ਨੇ ਘਰ ਦੇ ਅੰਦਰ ਜਾ ਕੇ ਦੇਖਿਆ ਤਾਂ 67 ਸਾਲਾਂ ਚੈਨ ਸਿੰਘ, 62 ਸਾਲਾਂ ਉਨ੍ਹਾਂ ਦੀ ਪਤਨੀ ਸ਼ੰਕਰੀ ਦੇਵੀ ਅਤੇ 30 ਸਾਲਾਂ ਦੀ ਧੀ ਤੀਸ਼ਾ ਦੇਵੀ ਮ੍ਰਿਤਕ ਮਿਲੇ । ਹਾਲਾਂਕਿ 40 ਸਾਲਾ ਵੱਡੀ ਧੀ ਸੋਨਿਕਾ ਬੇਹੋਸ਼ ਸੀ ਅਤੇ ਉਹ ਸਾਹ ਲੈ ਰਹੀ ਸੀ। ਗੁਆਂਢੀਆਂ ਨੇ ਸੋਨਿਕਾ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ। ਇਸ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਪੜਤਾਲ ਕਰ ਰਹੀ ਹੈ ।ਹਾਲਾਂਕਿ ਅਜੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਇਸ ਕਮਰੇ ਦੇ ਵਿੱਚ ਕੁਝ ਪਸ਼ੂ ਵੀ ਮਰੇ ਹੋਏ ਪਾਏ ਗਏ ਹਨ।
ਅਕਸਰ ਹੀ ਦੇਖਣ ਵਿੱਚ ਆਉਂਦਾ ਹੈ ਕਿ ਲੋਕ ਠੰਡ ਤੋਂ ਬਚਣ ਦੇ ਲਈ ਅੰਗੀਠੀ ਜਲਾਉਂਦੇ ਹਨ । ਜਿਸ ਕਾਰਨ ਕਮਰਿਆਂ ਦੇ ਵਿੱਚ ਆਕਸੀਜ਼ਨ ਦੀ ਕਮੀ ਹੋ ਜਾਂਦੀ ਹੈ ਅਤੇ ਦਮ ਘੁੱਟਣ ਦੇ ਨਾਲ ਲੋਕਾਂ ਦੀ ਮੌਤ ੋ ਜਾਂਦੀ ਹੈ।ਮੰਨਿਆ ਜਾ ਰਿਹਾ ਹੈ ਕਿ ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਦੇ ਬਲੀਹੋਟਕੇ ਸਾਨਦਰੋਤ ਪਿੰਡਵਿੱਚ ਵੀ ਅਜਿਹਾ ਹੀ ਕੁਝ ਹੋਇਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Cold Weather, Death, Family, Jammu and kashmir