ਜੇਕਰ ਤੁਹਾਨੂੰ ਪੁੱਛਿਆ ਜਾਵੇ ਕਿ ਕੀ ਤੁਸੀਂ ਦੁਨੀਆ ਦਾ ਸਭ ਤੋਂ ਬਜ਼ੁਰਗ ਕੁੱਤਾ ਦੇਖਿਆ ਹੈ, ਤਾਂ ਜਵਾਬ ਸ਼ਾਇਦ ਨਾਂਹ ਵਿੱਚ ਹੋਵੇਗਾ। ਫਿਰ ਆਓ ਅੱਜ ਸਭ ਤੋਂ ਬਜ਼ੁਰਗ ਕੁੱਤੇ ਨੂੰ ਮਿਲੀਏ। ਇਸ ਦਾ ਨਾਂ ਬੌਬੀ ( bobi) ਹੈ। ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਮੁਤਾਬਕ ਇਸ ਦੀ ਉਮਰ 30 ਸਾਲ 266 ਦਿਨ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਉਹ ਅਜੇ ਵੀ ਜ਼ਿੰਦਾ ਤੇ ਤੰਦਰੁਸਤ ਹੈ।
ਆਮ ਤੌਰ 'ਤੇ ਕੁੱਤਿਆਂ ਦੀ ਉਮਰ ਸਿਰਫ਼ 15 ਜਾਂ 16 ਸਾਲ ਹੁੰਦੀ ਹੈ। ਜ਼ਿਆਦਾਤਰ ਕੁੱਤੇ ਸਿਰਫ ਇਸ ਉਮਰ ਤੱਕ ਜਿੰਦਾ ਰਹਿੰਦੇ ਹਨ, ਪਰ ਬੌਬੀ (bobi) 1 ਫਰਵਰੀ 2023 ਤੱਕ 30 ਸਾਲ 266 ਦਿਨ ਦਾ ਹੈ। ਉਹ ਪੁਰਤਗਾਲ ਦੇ ਲੇਰੀਆ ਦੇ ਪੇਂਡੂ ਖੇਤਰ ਵਿੱਚ ਕੋਸਟਾ ਪਰਿਵਾਰ ਦਾ ਮੈਂਬਰ ਹੈ ਅਤੇ ਉਮਰਦਰਾਜ ਕੁੱਤਿਆਂ ਦੇ ਮਾਮਲੇ ਵਿੱਚ ਉਸ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ।
New record: Oldest dog EVER - Bobi at 30 years and 266 days 🐶
The secrets to a long life, according to human Leonel Costa, is free roaming, human food and socialising with other animals 🥰️ pic.twitter.com/Ur5c2Gh8yb
— Guinness World Records (@GWR) February 2, 2023
ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ (Guinness World Records) ਦੇ ਅਨੁਸਾਰ ਬੌਬੀ ਇੱਕ ਸ਼ੁੱਧ ਨਸਲ Rafeiro do Alentejo ਬ੍ਰੀਡ ਦਾ ਕੁੱਤਾ ਹੈ। ਇਸ ਨਸਲ ਦੇ ਕੁੱਤੇ ਵੀ ਔਸਤਨ 12 ਤੋਂ 14 ਸਾਲ ਤੱਕ ਜੀਉਂਦੇ ਹਨ। ਪਰ ਇੰਨੀ ਵੱਡੀ ਉਮਰ ਦੇ ਹੋਣ ਦੇ ਬਾਵਜੂਦ ਬੌਬੀ ਪੂਰੀ ਤਰ੍ਹਾਂ ਸਿਹਤਮੰਦ ਹੈ।
ਇਸ ਤੋਂ ਪਹਿਲਾਂ ਹੁਣ ਤੱਕ ਦਾ ਸਭ ਤੋਂ ਬਜ਼ੁਰਗ ਕੁੱਤਾ ਆਸਟ੍ਰੇਲੀਅਨ ਦਾ ਬਲੂ ਸੀ, ਜਿਸ ਦੀ 1939 ਵਿੱਚ 29 ਸਾਲ ਅਤੇ ਪੰਜ ਮਹੀਨਿਆਂ ਦੀ ਉਮਰ ਵਿੱਚ ਮੌਤ ਹੋ ਗਈ ਸੀ।
ਗਿਨੀਜ਼ ਵਰਲਡ ਰਿਕਾਰਡਜ਼ ਨੇ ਬੌਬੀ ਦੀ ਇੱਕ ਵੀਡੀਓ ਸ਼ੇਅਰ ਕਰਕੇ ਨਵੇਂ ਰਿਕਾਰਡ ਦਾ ਐਲਾਨ ਕੀਤਾ ਹੈ। ਉਨ੍ਹਾਂ ਲਿਖਿਆ, ਨਵਾਂ ਰਿਕਾਰਡ: ਹੁਣ ਤੱਕ ਦਾ ਸਭ ਤੋਂ ਪੁਰਾਣਾ ਕੁੱਤਾ, ਬੌਬੀ 30 ਸਾਲ 266 ਦਿਨ ਦਾ ਹੋ ਗਿਆ ਹੈ। ਮਾਨਵ ਲਿਓਨੇਲ ਕੋਸਟਾ ਦੇ ਅਨੁਸਾਰ ਲੰਬੀ ਉਮਰ ਦਾ ਰਾਜ਼ ਮੁਫਤ ਘੁੰਮਣਾ, ਮਨੁੱਖੀ ਭੋਜਨ ਅਤੇ ਦੂਜੇ ਜਾਨਵਰਾਂ ਨਾਲ ਮੇਲ-ਮਿਲਾਪ ਹੈ।
ਰਿਪੋਰਟ ਦੇ ਅਨੁਸਾਰ, ਬੌਬੀ ਨੂੰ ਕਦੇ ਜ਼ੰਜੀਰਾਂ ਵਿੱਚ ਨਹੀਂ ਬੰਨ੍ਹਿਆ ਗਿਆ। ਉਹ ਹਮੇਸ਼ਾ ਘਰ ਦੇ ਆਲੇ-ਦੁਆਲੇ ਜੰਗਲਾਂ ਅਤੇ ਖੇਤਾਂ ਵਿਚ ਘੁੰਮਦਾ ਰਹਿੰਦਾ ਹੈ। ਨਗਰਪਾਲਿਕਾ ਦਾ ਦਾਅਵਾ ਹੈ ਕਿ ਬੌਬੀ ਦਾ ਜਨਮ 11 ਮਈ 1992 ਨੂੰ ਹੋਇਆ ਸੀ। ਕੋਸਟਾ ਪਰਿਵਾਰ ਦੇ ਮੈਂਬਰ ਲਿਓਨੇਲ ਕੋਸਟਾ ਨੇ ਦੱਸਿਆ ਹੈ ਕਿ ਜਦੋਂ ਮੈਂ ਅੱਠ ਸਾਲ ਦਾ ਸੀ ਤਾਂ ਉਸ ਕੋਲ ਕਈ ਕੁੱਤੇ ਸਨ, ਪਰ ਹੁਣ ਸਿਰਫ ਬੌਬੀ ਜਿੰਦਾ। ਬੌਬੀ ਉਹੀ ਖਾਂਦਾ ਹੈ ਜੋ ਅਸੀਂ ਖਾਂਦੇ ਹਾਂ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Army dogs, Dog, Dogs, Dogslover, Stray dogs, Street dogs