ਭਾਰਤ 'ਚ 32 ਫੀਸਦੀ ਵਿਆਹੀਆਂ ਕੁੜੀਆਂ 15 ਤੋਂ 19 ਸਾਲ ਦੀ ਉਮਰੇ ਹੋਈਆਂ ਗਰਭਵਤੀ

News18 Punjab
Updated: September 12, 2018, 6:02 PM IST
ਭਾਰਤ 'ਚ 32 ਫੀਸਦੀ ਵਿਆਹੀਆਂ ਕੁੜੀਆਂ 15 ਤੋਂ 19 ਸਾਲ ਦੀ ਉਮਰੇ ਹੋਈਆਂ ਗਰਭਵਤੀ
News18 Punjab
Updated: September 12, 2018, 6:02 PM IST
ਭਾਰਤ ਵਿਚ ਪਿਛਲੇ ਕੁਝ ਸਾਲਾਂ ਵਿਚ ਵਿਆਹੀਆਂ ਕੁੜੀਆਂ ਵਿਚੋਂ 32 ਫੀਸਦੀ 15 ਤੋਂ 19 ਸਾਲ ਦੀ ਉਮਰ ਵਿਚ ਮਾਂ ਬਣੀਆਂ ਹਨ। ਇਕ ਰਿਪੋਰਟ ਵਿਚ ਇਹ ਗੱਲ ਸਾਹਮਣੇ ਆਈ ਹੈ। ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਤੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਬਾਲ ਵਿਆਹ ਤੇ ਬਾਲ ਉਮਰੇ ਗਰਭਵਤੀ ਹੋਣ ਨਾਲ ਜੁੜੀਆਂ ਰਿਪੋਰਟਾਂ ਜਾਰੀਆਂ ਕੀਤੀਆਂ ਹਨ।  ਇਸ ਰਿਪੋਰਟ ਵਿਚ ਆਖਿਆ ਗਿਆ ਹੈ ਕਿ ਦੇਸ਼ ਵਿਚ ਬਾਲ ਵਿਆਹ ਦੇ ਮਾਮਲਿਆਂ ਵਿਚ ਕਮੀ ਆਈ ਹੈ। ਪਰ ਕੁੜੀਆਂ ਦੇ ਛੋਟੀ ਉਮਰੇ ਮਾਂ ਬਣਨਾ ਅਜੇ ਵੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।

ਰਿਪੋਰਟ ਮੁਤਾਬਕ ਕੁੱਲ ਵਿਆਹੀਆਂ ਲੜਕੀਆਂ ਵਿਚ 32 ਫੀਸਦੀ 15-19 ਸਾਲ ਦੀ ਉਮਰ ਵਿਚ ਮਾਂਵਾਂ ਬਣੀਆਂ ਹਨ। ਬਾਲ ਵਿਆਹ ਵਿਚ ਰਾਜਸਥਾਨ, ਪੱਛਮੀ ਬੰਗਾਲ, ਤ੍ਰਿਪੁਰਾ, ਅਸਮ, ਬਿਹਾਰ ਤੇ ਝਾਰਖੰਡ ਦੇ ਕਈ ਜ਼ਿਲ੍ਹਿਆਂ ਉਤੇ ਵਿਸ਼ੇਸ਼ ਧਿਆਨ ਦੇਣ ਉਤੇ ਜ਼ੋਰ ਦਿੱਤਾ ਗਿਆ ਹੈ। ਰਿਪੋਰਟ ਮੁਤਾਬਕ ਪੇਂਡੂ ਭਾਰਤ ਵਿਚ 15-19 ਸਾਲ ਦੀ ਉਮਰ ਵਿਚ ਬਾਲ ਵਿਆਹ ਦਾ ਅੰਕੜਾ 14.1 ਫੀਸਦੀ ਤੇ ਸ਼ਹਿਰੀ ਭਾਰਤ ਵਿਚ ਇਹ ਅੰਕੜਾ 6.9 ਫੀਸਦੀ ਹੈ। ਦੱਸਣਯੋਗ ਹੈ ਕਿ ਭਾਰਤ ਵਿਚ ਲੜਕੀਆਂ ਲਈ ਵਿਆਹ ਦੀ ਕਾਨੂੰਨੀ ਉਮਰ 18 ਸਾਲ ਤੇ ਲੜਕਿਆਂ ਲਈ 21 ਸਾਲ ਹੈ।
First published: September 12, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...