• Home
  • »
  • News
  • »
  • national
  • »
  • 348 PEOPLE DIED 1189 TORTURED IN POLICE CUSTODY IN DIFFERENT PARTS OF COUNTRY IN LAST THREE YEARS

ਤਿੰਨ ਸਾਲ ਦੌਰਾਨ ਪੁਲਿਸ ਹਿਰਾਸਤ ’ਚ 348 ਮੌਤਾਂ, 1189 ਲੋਕਾਂ ਨੂੰ ਦਿੱਤੇ ਤਸੀਹੇ: ਸਰਕਾਰ

ਤਿੰਨ ਸਾਲ ਦੌਰਾਨ ਪੁਲਿਸ ਹਿਰਾਸਤ ’ਚ 348 ਮੌਤਾਂ, 1189 ਲੋਕਾਂ ਨੂੰ ਦਿੱਤੇ ਤਸੀਹੇ: ਸਰਕਾਰ (ਸੰਕੇਤਕ ਫੋਟੋ)

ਤਿੰਨ ਸਾਲ ਦੌਰਾਨ ਪੁਲਿਸ ਹਿਰਾਸਤ ’ਚ 348 ਮੌਤਾਂ, 1189 ਲੋਕਾਂ ਨੂੰ ਦਿੱਤੇ ਤਸੀਹੇ: ਸਰਕਾਰ (ਸੰਕੇਤਕ ਫੋਟੋ)

  • Share this:
    ਦੇਸ਼ ਵਿੱਚ ਪੁਲਿਸ ਦੇ ਵਿਵਹਾਰ (Police Behaviour) ਬਾਰੇ ਅਕਸਰ ਆਵਾਜ਼ ਉਠਾਈ ਜਾਂਦੀ ਹੈ। ਜੇਲ੍ਹਾਂ ਵਿੱਚ ਕੈਦੀਆਂ ਨਾਲ ਕੀਤੇ ਜਾਂਦੇ ਸਲੂਕ ਅਤੇ ਪੁਲਿਸ ਹਿਰਾਸਤ ਬਾਰੇ ਵੀ ਕਈ ਰਿਪੋਰਟਾਂ ਚਰਚਾ ਵਿਚ ਹਨ। ਹੁਣ ਕੇਂਦਰ ਸਰਕਾਰ ਨੇ ਲੋਕ ਸਭਾ ਵਿੱਚ ਜਾਣਕਾਰੀ ਦਿੱਤੀ ਹੈ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਪੁਲਿਸ ਹਿਰਾਸਤ ਵਿੱਚ 348 ਲੋਕਾਂ ਦੀ ਮੌਤ ਹੋਈ ਹੈ ਅਤੇ 1189 ਨੂੰ ਤਸੀਹੇ ਦਿੱਤੇ ਗਏ।

    ਲੋਕ ਸਭਾ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਕਿਹਾ ਕਿ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ (ਐੱਨਐੱਚਆਰਸੀ) ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਸਾਲ 2018 ਵਿੱਚ ਪੁਲਿਸ ਹਿਰਾਸਤ ਵਿੱਚ 136, ਸਾਲ 2019 ਵਿੱਚ 112 ਅਤੇ ਸਾਲ 2020 ਵਿੱਚ 100 ਲੋਕਾਂ ਦੀ ਮੌਤ ਹੋਈ। ਤਿੰਨ ਸਾਲਾਂ ਦੌਰਾਨ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਪੁਲਿਸ ਹਿਰਾਸਤ ਵਿੱਚ 348 ਲੋਕਾਂ ਦੀ ਮੌਤ ਹੋਈ, ਜਦੋਂ ਕਿ 1,189 ਹੋਰ ਲੋਕਾਂ ਨੂੰ ਹਿਰਾਸਤ ਦੌਰਾਨ ਤਸੀਹੇ ਦਿੱਤੇ ਗਏ।

    ਇਸ ਤੋਂ ਇਲਾਵਾ ਸਾਲ 2018 ਵਿੱਚ 542, ਸਾਲ 2019 ’ਚ 114 ਅਤੇ ਸਾਲ 2020 ਵਿੱਚ 236 ਲੋਕਾਂ ਪੁਲਿਸ ਹਿਰਾਸਤ ਵਿੱਚ ਤਸੀਹੇ ਦਿੱਤੇ ਗਏ।
    Published by:Gurwinder Singh
    First published: