ਗਣਤੰਤਰ ਦਿਹਾੜੇ ਦੇ ਜਸ਼ਨਾਂ ਮੌਕੇ ਅਸਮ ’ਚ ਚਾਰ ਬੰਬ ਧਮਾਕੇ

News18 Punjabi | News18 Punjab
Updated: January 26, 2020, 11:17 AM IST
share image
ਗਣਤੰਤਰ ਦਿਹਾੜੇ ਦੇ ਜਸ਼ਨਾਂ ਮੌਕੇ ਅਸਮ ’ਚ ਚਾਰ ਬੰਬ ਧਮਾਕੇ
ਗਣਤੰਤਰ ਦਿਹਾੜੇ ਦੇ ਜਸ਼ਨਾਂ ਮੌਕੇ ਅਸਮ ’ਚ ਚਾਰ ਬੰਬ ਧਮਾਕੇ

  • Share this:
  • Facebook share img
  • Twitter share img
  • Linkedin share img
ਅਸਮ ’ਚ ਇਕ ਤੋਂ ਬਾਅਦ ਇਕ ਚਾਰ ਧਮਾਕੇ ਹੋਏ। ਮੌਕੇ ਉਤੇ ਪਹੁੰਚੀ ਪੁਲਿਸ ਵੱਲੋਂ ਘਟਨਾ ਸਥਾਨ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਇਸ ਧਮਾਕੇ ਦੇ ਕਾਰਨ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਗਣਤੰਤਰ ਦਿਵਸ ਮੌਕੇ ਅਸਮ ਦੇ ਉੱਪਰੀ ਹਿੱਸੇ ਵਿਚ ਇਕ ਤੋਂ ਬਾਅਦ ਇਕ ਚਾਰ ਬੰਬ ਧਮਾਕੇ ਹੋਏ। ਮਿਲੀ ਜਾਣਕਾਰੀ ਅਨੁਸਾਰ ਅਸਮ ਦੇ ਡਿਬਰੂਗੜ੍ਹ ਵਿੱਚ ਦੋ ਧਮਾਕੇ, ਇੱਕ ਸੋਨਾਰੀ ਅਤੇ ਦੂਜਾ ਦੁਲੀਆਜਨ ’ਚ ਪੁਲਿਸ ਥਾਣੇ ਦੇ ਕੋਲ ਹੋਇਆ। ਇਨ੍ਹਾਂ ਧਮਾਕਿਆਂ ਦੇ ਨਾਲ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਫਿਲਹਾਰ ਇਸ ਧਮਾਕੇ ਦੀ ਜਿਮੇਵਾਰੀ ਕਿਸੇ ਵੀ ਸੰਗਠਨ ਨੇ ਨਹੀਂ ਲਈ ਹੈ।

ਇਹ ਧਮਾਕੇ ਉਸ ਸਮੇਂ ਹੋਏ ਹਨ ਜਦੋ ਪੂਰਾ ਦੇਸ਼ ਗਣਤੰਤਰ ਦਿਹਾੜੇ ਦਾ ਜਸ਼ਨ ਮਨਾ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਸੀਨੀਅਰ ਅਧਿਕਾਰੀ ਧਮਾਕੇ ਵਾਲੀਆਂ ਥਾਵਾਂ 'ਤੇ ਪਹੁੰਚੇ ਹਨ। ਘਟਨਾ ਸਥਲ ਦੀ ਜਾਣਕਾਰੀ ਹਾਸਿਲ ਕੀਤੀ ਜਾ ਰਹੀ ਹੈ। ਨਾਲ ਹੀ ਪੁਲਿਸ ਨੇ ਇਹ ਵੀ ਦੱਸਿਆ ਕਿ ਇਕ ਧਮਾਕਾ ਗ੍ਰਾਹਮ ਬਾਜਾਰ ’ਚ ਹੋਇਆ ਅਤੇ ਦੂਜਾ ਏਟੀ ਰੋਡ ਤੇ ਇਕ ਗੁਰਦੁਆਰਾ ਦੇ ਪਿੱਛੇ ਹੋਏ, ਦੋਵੇਂ ਹੀ ਖੇਤਰ ਡਿਬਰੂਗੜ੍ਹ ਪੁਲਿਸ ਥਾਣੇ ਦੇ ਤਹਿਤ ਆਉਂਦੇ ਹਨ ਜਦਕਿ ਦੂਜੇ ਧਮਾਕੇ ਦੁਲਿਆਜਨ ਤੇਲ ਸ਼ਹਿਰ ਵਿਚ ਹੋਇਆ ਜਿੱਥੇ ਦੀ ਜਾਣਕਾਰੀ ਹਾਸਿਲ ਕੀਤੀ ਜਾ ਰਹੀ ਹੈ। ਫਿਲਹਾਲ ਅਜੇ ਤੱਕ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ। ਨਾਲ ਹੀ ਧਮਾਕੇ ਦੇ ਪਿੱਛੇ ਕਿਸਦਾ ਹੱਥ ਹੈ, ਬਾਰੇ ਵੀ ਪਤਾ ਲਗਾਇਆ ਜਾ ਰਿਹਾ ਹੈ।
First published: January 26, 2020
ਹੋਰ ਪੜ੍ਹੋ
ਅਗਲੀ ਖ਼ਬਰ