Home /News /national /

ਸ਼ਿਮਲਾ 'ਚ ਵਾਪਰੇ ਸੜਕ ਹਾਦਸੇ 'ਚ ਪੰਜਾਬ ਦੇ 4 ਵਿਅਕਤੀਆਂ ਦੀ ਹੋਈ ਦਰਦਨਾਕ ਮੌਤ

ਸ਼ਿਮਲਾ 'ਚ ਵਾਪਰੇ ਸੜਕ ਹਾਦਸੇ 'ਚ ਪੰਜਾਬ ਦੇ 4 ਵਿਅਕਤੀਆਂ ਦੀ ਹੋਈ ਦਰਦਨਾਕ ਮੌਤ

ਕਾਰ ਹਾਦਸੇ 'ਚ 4 ਲੋਕਾਂ ਦੀ ਮੌਤ ਇੱਕ ਦੀ ਹਾਲਤ ਨਾਜ਼ੁਕ

ਕਾਰ ਹਾਦਸੇ 'ਚ 4 ਲੋਕਾਂ ਦੀ ਮੌਤ ਇੱਕ ਦੀ ਹਾਲਤ ਨਾਜ਼ੁਕ

ਸ਼ਿਮਲਾ ਦੇ ਸ਼ੋਘੀ-ਮੇਹਲੀ ਬਾਈਪਾਸ 'ਤੇ ਵਾਪਰਿਆ ਹੈ ।ਦਰਅਸਲ ਇਥੇ ਵਾਪਰੇ ਸੜਕ ਹਾਦਸੇ 'ਚ 3 ਲੋਕਾਂ ਦੀ ਮੌਤ ਹੋ ਗਈ ਜਦਕਿ ਇਕ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ। ਮਿਲੀ ਜਾਣਕਾਰੀ ਦੇ ਮੁਤਾਬਕ ਸ਼ੁਰੂਆਤੀ ਜਾਂਚ ਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਤੇਜ਼ ਰਫਤਾਰ ਕਾਰਨ ਮਹਿੰਦਰਾ ਮੈਕਸ ਗੱਡੀ 900 ਮੀਟਰ ਡੂੰਘੀ ਖੱਡ ਵਿੱਚ ਜਾ ਡਿੱਗੀ। ਇਹ ਸੜਕ ਹਾਦਸਾ ਸ਼ੌਘੀ-ਮੇਹਲੀ ਬਾਈਪਾਸ 'ਤੇ ਪਿੰਡ ਬਨੋਗ ਨੇੜੇ ਵਾਪਰਿਆ ਹੈ।

ਹੋਰ ਪੜ੍ਹੋ ...
  • Last Updated :
  • Share this:

ਹਿਮਾਚਲ ਪ੍ਰਦੇਸ਼ ਦੇ ਵਿੱਚ ਹਰ ਦਿਨ ਕੋਈ ਨਾ ਕੋਈ ਸੜਕ ਹਾਦਸਾ ਵਾਪਰ ਰਿਹਾ ਹੈ ਜਿਸ ਵਿੱਚ ਲੋਕਾਂ ਨੂੰ ਆਪਣੀ ਜਾਨ ਤੱਕ ਗੁਆਉਣੀ ਪੈ ਰਹੀ ਹੈ।ਅਜਿਹਾ ਹੀ ਇੱਕ ਦਰਸਨਾਕ ਸੜਕ ਹਾਦਸਾ ਸੋਮਵਾਰ ਨੂੰ ਸ਼ਿਮਲਾ ਦੇ ਸ਼ੋਘੀ-ਮੇਹਲੀ ਬਾਈਪਾਸ 'ਤੇ ਵਾਪਰਿਆ ਹੈ ।ਦਰਅਸਲ ਇਥੇ ਵਾਪਰੇ ਸੜਕ ਹਾਦਸੇ 'ਚ 3 ਲੋਕਾਂ ਦੀ ਮੌਤ ਹੋ ਗਈ ਜਦਕਿ ਇਕ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ। ਮਿਲੀ ਜਾਣਕਾਰੀ ਦੇ ਮੁਤਾਬਕ ਸ਼ੁਰੂਆਤੀ ਜਾਂਚ ਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਤੇਜ਼ ਰਫਤਾਰ ਕਾਰਨ ਮਹਿੰਦਰਾ ਮੈਕਸ ਗੱਡੀ 900 ਮੀਟਰ ਡੂੰਘੀ ਖੱਡ ਵਿੱਚ ਜਾ ਡਿੱਗੀ। ਇਹ ਸੜਕ ਹਾਦਸਾ ਸ਼ੌਘੀ-ਮੇਹਲੀ ਬਾਈਪਾਸ 'ਤੇ ਪਿੰਡ ਬਨੋਗ ਨੇੜੇ ਵਾਪਰਿਆ ਹੈ।

ਸ਼ਿਮਲਾ ਦੇ ਵਧੀਕ ਪੁਲਿਸ ਸੁਪਰਡੈਂਟ ਸੁਨੀਲ ਨੇਗੀ ਨੇ ਇਸ ਹਾਦਸੇ ਦੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਸਟੇਸ਼ਨ ਬਾਲੂਗੰਜ ਵਿੱਚ ਸੋਮਵਾਰ ਦੇਰ ਰਾਤ ਇਕ ਗੱਡੀ ਦੇ ਖੱਡ ਵਿੱਚ ਡਿੱਗਣ ਦੀ ਜਾਣਕਾਰੀ ਮਿਲੀ ਸੀ। ਇਸ ਹਾਦਸੇ ਦੀ ਖਬਰ ਮਿਲਣ ਤੋਂ ਬਾਅਦ ਇਸ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ। ਜਿਸ ਤੋ ਬਾਅਦ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਹਾਦਸੇ ਦੇ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਇੰਦਰਾ ਗਾਂਧੀ ਮੈਡੀਕਲ ਕਾਲਜ ਪਹੁੰਚਾਇਆ ਗਿਆ।

ਇਸ ਦਰਦਨਾਕ ਸੜਕ ਹਾਦਸੇ ਦੇ ਵਿੱਚ ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਬਾਕੀ ਦੋ ਵਿਅਕਤੀਆਂ ਨੇ ਹਸਪਤਾਲ 'ਚ ਦਮ ਤੋੜ ਦਿੱਤਾ। ਇਸ ਦੇ ਨਾਲ ਹੀ ਇਸ ਸੜਕ ਹਾਦਸੇ ਵਿੱਚ ਚਾਰ ਵਿਅਕਤੀਆਂ ਵਿੱਚੋਂ ਸਿਰਫ਼ ਇੱਕ ਵਿਅਕਤੀ ਦੀ ਹੀ ਜਾਨ ਬਚਾਈ ਜਾ ਸਕੀ ਹੈ ।ਇਸ ਦੇ ਨਾਲ ਹੀ ਵਧੀਕ ਪੁਲਿਸ ਸੁਪਰਡੈਂਟ ਨੇ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਇੰਦਰਾ ਗਾਂਧੀ ਮੈਡੀਕਲ ਕਾਲਜ ਵਿਖੇ ਪੋਸਟਮਾਰਟਮ ਲਈ ਭੇਜਿਆ ਗਿਆ ਹੈ।

ਇਸ ਦਰਦਨਾਕ ਸੜਕ ਹਾਦਸੇ ਦੇ ਵਿੱਚ ਜਾਨ ਗਵਾਉਣ ਵਾਲੇ ਲੋਕ ਪੰਜਾਬ ਦੇ ਨੰਗਲ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਇਹ ਸਾਰੇ ਇੱਕ ਦੂਜੇ ਦੇ ਰਿਸ਼ਤੇਦਾਰ ਦੱਸੇ ਜਾ ਰਹੇ ਹਨ । ਮ੍ਰਿਤਕਾਂ ਦੀ ਪਛਾਣ ਕ੍ਰਿਸ਼ਨ ਪੁੱਤਰ ਚੰਦੀਆ ਨੰਗਲ, ਅਮਰ ਪੁੱਤਰ ਜ਼ੈਲ ਸਿੰਘ ਨੰਗਲ ਅਤੇ ਰਾਜਵੀਰ ਪੁੱਤਰ ਇਤਵਾੜੀ, ਲੁਧਿਆਣਾ ਦੇ ਤੌਰ ਤੇ ਹੋਈ ਹੈ। ਜ਼ਖਮੀ ਵਿਅਕਤੀ ਦੀ ਪਛਾਣ ਲਖਨ ਪੁੱਤਰ ਬਾਲਕ ਰਾਮ ਵਾਸੀ ਨੰਗਲ ਵਜੋਂ ਹੋਈ ਹੈ।ਇਸ ਹਾਦਸੇ ਵਿੱਚ ਜ਼ਖਮੀ ਹੋਏ ਲਖਨ ਨਾਮ ਦੇ ਵਿਅਕਤੀ ਨੇ ਦੱਸਿਆ ਕਿ ਉਹ ਸਾਰੇ ਲੋਕ ਜੋ ਗੱਡੀ ਵਿੱਚ ਸਵਾਰ ਸਨ ਉਹ ਸਾਰੇ ਲੋਕ ਕਬਾੜ ਦਾ ਕੰਮ ਕਰਦੇ ਸਨ। ਸੋਮਵਾਰ ਨੂੰ ਇਹ ਸਾਰੇ ਲੋਕ ਸੋਲਨ ਵੱਲ ਜਾ ਰਹੇ ਸਨ ਪਰ ਉਨ੍ਹਾਂ ਦੀ ਕਾਰ ਖੱਡ ਵਿੱਚ ਡਿੱਗ ਗਈ ਜਿਸ ਕਾਰਨ ਇਹ ਦਰਦਨਾਕ ਹਾਦਸਾ ਵਾਪਰ ਗਿਆ।

Published by:Shiv Kumar
First published:

Tags: Car accident, Himachal, Road accident, Shimla