ਕੁੱਲੂ: Accident News: ਹਿਮਾਚਲ ਪ੍ਰਦੇਸ਼ (Himachal Pardesh News) ਦੇ ਕੁੱਲੂ ਜ਼ਿਲ੍ਹੇ ਵਿੱਚ ਇੱਕ ਦਰਦਨਾਕ ਹਾਦਸਾ (Road Accident) ਵਾਪਰਿਆ ਹੈ। ਦਿੱਲੀ ਤੋਂ ਆਏ ਸੈਲਾਨੀਆਂ ਦੀ ਕਾਰ ਬੰਜਰ ਦੇ ਘਿਆਗੀ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਕਾਰ ਹਾਈਵੇਅ-305 ਤੋਂ ਕਰੀਬ 200 ਮੀਟਰ ਹੇਠਾਂ ਘਿਆਗੀ ਖੱਡ ਵਿੱਚ ਜਾ ਡਿੱਗੀ। ਚਾਰ ਸੈਲਾਨੀਆਂ ਦੀ ਮੌਤ ਹੋ (4 Killed In Kullu Road Accident) ਗਈ ਹੈ, ਜਦਕਿ ਤਿੰਨ ਜ਼ਖਮੀ ਦੱਸੇ ਜਾ ਰਹੇ ਹਨ। ਮਰਨ ਵਾਲਿਆਂ ਵਿੱਚ ਇੱਕ ਮਹਿਲਾ ਸਮੇਤ ਤਿੰਨ ਸੈਲਾਨੀ ਵੀ ਸ਼ਾਮਲ ਹਨ।
ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਬੀਤੀ ਦੇਰ ਰਾਤ ਵਾਪਰਿਆ। ਸਥਾਨਕ ਲੋਕਾਂ ਨੇ ਹਾਦਸੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ 2 ਜ਼ਖਮੀ ਮਹਿਲਾ ਸੈਲਾਨੀਆਂ ਨੂੰ ਇਲਾਜ ਲਈ ਬੰਜਰ ਪਹੁੰਚਾਇਆ। ਜ਼ਖ਼ਮੀਆਂ ਦੀ ਪਛਾਣ ਦਿੱਲੀ ਵਾਸੀ ਆਸਥਾ ਭੰਡਾਰੀ (26), ਸਾਕਸ਼ੀ (27) ਵਜੋਂ ਹੋਈ ਹੈ, ਜਿਨ੍ਹਾਂ ਦਾ ਬੰਜਰ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੁਲੀਸ ਟੀਮ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕੱਢਣ ਵਿੱਚ ਲੱਗੀ ਹੋਈ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Accident, Himachal, Road accident