• Home
  • »
  • News
  • »
  • national
  • »
  • 40 CRORE RUPEES BUNGALOW GIFT RANA KAPOOR 9 MONTH OLD GRANDSON GOT FROM BINDU KAPOOR

4300 ਕਰੋੜ ਦੇ ਬੈਂਕ ਘੁਟਾਲੇ 'ਚ ਘਿਰੇ ਇਸ ਸ਼ਖਸ ਦੀ ਪਤਨੀ ਨੇ 9 ਮਹੀਨੇ ਦੇ ਪੋਤੇ ਨੂੰ ਦਿੱਤਾ 40 ਕਰੋੜ ਦਾ ਗਿਫਟ

4300 ਕਰੋੜ ਦੇ ਬੈਂਕ ਘੁਟਾਲੇ 'ਚ ਘਿਰੇ ਇਸ ਸ਼ਖਸ ਦੀ ਪਤਨੀ ਨੇ 9 ਮਹੀਨੇ ਦੇ ਪੋਤੇ ਨੂੰ ਦਿੱਤਾ 40 ਕਰੋੜ ਦਾ ਗਿਫਟ (ਫਾਇਲ ਫੋਟੋ)

4300 ਕਰੋੜ ਦੇ ਬੈਂਕ ਘੁਟਾਲੇ 'ਚ ਘਿਰੇ ਇਸ ਸ਼ਖਸ ਦੀ ਪਤਨੀ ਨੇ 9 ਮਹੀਨੇ ਦੇ ਪੋਤੇ ਨੂੰ ਦਿੱਤਾ 40 ਕਰੋੜ ਦਾ ਗਿਫਟ (ਫਾਇਲ ਫੋਟੋ)

  • Share this:
    ਯੈਸ ਬੈਂਕ (Yes Bank) ਦੇ ਸੰਸਥਾਪਕ ਅਤੇ ਸਾਬਕਾ ਪ੍ਰਬੰਧ ਨਿਰਦੇਸ਼ਕ ਰਾਣਾ ਕਪੂਰ (Rana Kapoor) ਦੀ ਪਤਨੀ ਬਿੰਦੂ ਰਾਣਾ ਕਪੂਰ (Bindu Rana Kapoor) ਨੇ ਆਪਣੇ 9 ਮਹੀਨਿਆਂ ਦੇ ਪੋਤੇ ਆਸ਼ਿਵ ਖੰਨਾ ਨੂੰ 40 ਕਰੋੜ ਰੁਪਏ ਦੀ ਜਾਇਦਾਦ ਗ੍ਰਿਫਟ ਕੀਤੀ ਹੈ। ਇਹ ਸੰਪਤੀ ਦਿੱਲੀ ਦੇ ਪੌਸ਼ ਖੇਤਰ ਜੋਰਬਾਗ ਵਿਚ ਸਥਿਤ ਹੈ। ਮਨੀਕੰਟਰੋਲ ਦੀ ਖ਼ਬਰ ਦੇ ਅਨੁਸਾਰ, ਇਸ ਦਾ ਖੁਲਾਸਾ Zapkey.com ਦੁਆਰਾ ਉਪਲਭਦ ਕਰਵਾਏ ਗਏ ਰਜਿਸਟਰੇਸ਼ਨ ਦਸਤਾਵੇਜ਼ਾਂ ਦੁਆਰਾ ਕੀਤਾ ਗਿਆ ਹੈ।

    Zapkey.com ਦੁਆਰਾ ਮੁਹੱਈਆ ਕੀਤੇ ਗਏ ਦਸਤਾਵੇਜ਼ਾਂ ਦੇ ਅਨੁਸਾਰ, ਸੰਪਤੀ 31 ਜੁਲਾਈ 2021 ਨੂੰ ਰਜਿਸਟਰਡ ਕੀਤੀ ਗਈ ਹੈ। ਇਹ ਗਿਫਟ ਡੀਡ ਦੇ ਰੂਪ ਵਿੱਚ ਰਜਿਸਟਰਡ ਹੋਇਆ ਹੈ। ਇਸ ਲਈ ਰਾਣਾ ਕਪੂਰ ਦੀ ਪਤਨੀ ਨੇ 36.90 ਲੱਖ ਰੁਪਏ ਦੀ ਸਟੈਂਪ ਡਿਊਟੀ ਅਦਾ ਕੀਤੀ ਹੈ। ਇਹ ਗਿਫਟ ਡੀਡ ਆਸ਼ਿਵ ਖੰਨਾ ਦੀ ਮਾਂ ਰਾਧਾ ਕਪੂਰ ਖੰਨਾ ਰਾਹੀਂ 36.90 ਲੱਖ ਰੁਪਏ ਦੀ ਸਟੈਂਪ ਡਿਊਟੀ ਦੇ ਨਾਲ ਆਸ਼ਿਵ ਖੰਨਾ ਦੇ ਹੱਕ ਵਿੱਚ ਅਦਾ ਕੀਤਾ ਗਿਆ ਹੈ।

    ਗਿਫਟ ​​ਵਿੱਚ ਦਿੱਤੀ ਗਈ ਇਹ ਸੰਪਤੀ ਦੱਖਣੀ ਦਿੱਲੀ ਦੇ ਜੋਰਬਾਗ ਖੇਤਰ ਵਿੱਚ ਸਥਿਤ ਹੈ। ਇਸ ਦਾ ਜ਼ਮੀਨੀ ਮੰਜ਼ਲ 'ਤੇ 2 ਬੀਐਚਕੇ ਫਲੈਟ ਵੀ ਹੈ। ਇਸ ਤੋਂ ਇਲਾਵਾ ਇੱਥੇ ਪਾਰਕਿੰਗ ਸਲਾਟ ਅਤੇ ਕੁਝ ਹੋਰ ਸਹੂਲਤਾਂ ਵੀ ਹਨ।

    ਦਸਤਾਵੇਜ਼ ਦੇ ਅਨੁਸਾਰ, ਇਸੇ ਖੇਤਰ ਵਿੱਚ ਇੱਕ ਹੋਰ ਸੰਪਤੀ ਇਸ ਸਾਲ 24 ਜੁਲਾਈ ਨੂੰ 43.5 ਕਰੋੜ ਰੁਪਏ ਵਿੱਚ ਵੇਚੀ ਗਈ ਸੀ। ਦਸਤਾਵੇਜ਼ਾਂ ਤੋਂ ਪਤਾ ਲੱਗਾ ਹੈ ਕਿ ਰਾਣਾ ਕਪੂਰ ਦੀ ਪਤਨੀ ਨੂੰ 2004 ਵਿੱਚ ਆਪਣੇ ਪਿਤਾ ਦੀ ਜਾਇਦਾਦ ਵਿੱਚ ਇੱਕ ਹਿੱਸਾ ਵਿਰਾਸਤ ਵਿੱਚ ਮਿਲਿਆ ਸੀ।

    ਰਾਣਾ ਕਪੂਰ 'ਤੇ 4,300 ਕਰੋੜ ਰੁਪਏ ਦੇ ਘੁਟਾਲੇ ਦਾ ਦੋਸ਼ ਹੈ
    ਕਨੂੰਨੀ ਮਾਹਰਾਂ ਦੇ ਅਨੁਸਾਰ, ਤੁਸੀਂ ਆਪਣੇ ਨੇੜਲੇ ਨੂੰ ਗਿਫਟ ਡੀਡ ਦੇ ਰੂਪ ਵਿੱਚ ਕੁਝ ਵੀ ਦੇ ਸਕਦੇ ਹੋ। ਜਾਇਦਾਦ ਦੇ ਮਾਮਲੇ ਵਿੱਚ ਇਸ ਨੂੰ ਟ੍ਰਾਂਸਫਰ ਕਰਨਾ ਜ਼ਰੂਰੀ ਹੈ। ਦੱਸ ਦਈਏ ਕਿ 1 ਜੁਲਾਈ ਨੂੰ ਪ੍ਰੀਵੈਨਸ਼ਨ ਆਫ ਮਨੀ ਲਾਂਡਰਿੰਗ ਐਕਟ (ਪੀਐਮਐਲਏ) ਅਦਾਲਤ ਨੇ ਰਾਣਾ ਕਪੂਰ ਦੀ ਜ਼ਮਾਨਤ ਰੱਦ ਕਰ ਦਿੱਤੀ ਸੀ। ਰਾਣਾ ਕਪੂਰ 'ਤੇ ਯੈਸ ਬੈਂਕ ਤੋਂ 4,300 ਕਰੋੜ ਰੁਪਏ ਦਾ ਘਪਲਾ ਕਰਨ ਦਾ ਦੋਸ਼ ਹੈ।
    Published by:Gurwinder Singh
    First published: