ਕੋਰੋਨਾ ਖਿਲਾਫ ਜੰਗ ਜਿੱਤਣ ਲਈ ਭਾਰਤ ਵਿੱਚ ਟੀਕਾ ਮੁਹਿੰਮ (Vaccine Campaign) ਦੀ ਸ਼ੁਰੂਆਤ ਹੋ ਗਈ ਹੈ। ਕੋਰੋਨਾ ਵੈਕਸੀਨ ਦੇ ਪਹਿਲੇ ਪੜਾਅ ਵਿੱਚ 3 ਕਰੋੜ ਕੋਰੋਨਾ ਵਾਰੀਅਰਜ਼ ਨੂੰ ਪਹਿਲਾਂ ਵੈਕਸੀਨ ਦਿੱਤੀ ਜਾ ਰਹੀ ਹੈ। 16 ਜਨਵਰੀ ਤੋਂ ਸ਼ੁਰੂ ਹੋਈ ਇਸ ਮੁਹਿੰਮ ਦੇ ਵਿਚਕਾਰ ਥੋੜੀ ਪਰੇਸ਼ਾਨੀ ਵਾਲੀਆਂ ਖਬਰਾਂ ਵੀ ਆ ਰਹੀਆਂ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਕੋਰੋਨਾ ਵੈਕਸੀਨ ਲੈਣ ਤੋਂ ਬਾਅਦ ਹੁਣ ਤੱਕ ਕੁੱਲ 447 ਵਿਅਕਤੀ ਪ੍ਰਭਾਵਿਤ ਹੋਏ ਹਨ। ਇਨ੍ਹਾਂ ਵਿੱਚੋਂ ਤਿੰਨ ਲੋਕਾਂ ਨੂੰ ਹਸਪਤਾਲ ਦਾਖਲ ਹੋਣਾ ਪਿਆ।
ਦੱਸ ਦਈਏ ਕਿ ਕੋਰੋਨਾ ਟੀਕਾ ਲਗਾਉਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਵਿੱਚ ਟੀਕੇ ਦੇ ਮਾੜੇ ਪ੍ਰਭਾਵ ਵੇਖੇ ਜਾ ਰਹੇ ਹਨ। ਟੀਕੇ ਲੱਗਣ ਤੋਂ ਬਾਅਦ ਦਿੱਲੀ ਦੇ 52 ਸਿਹਤ ਕਰਮਚਾਰੀਆਂ ਨੂੰ ਪ੍ਰੇਸ਼ਾਨੀ ਝੱਲਣੀ ਪਈ ਹੈ। ਟੀਕਾ ਲੈ ਰਹੇ ਕੁਝ ਸਿਹਤ ਕਰਮਚਾਰੀਆਂ ਨੂੰ ਅਲਰਜੀ ਦੀ ਸ਼ਿਕਾਇਤ ਸੀ, ਕੁਝ ਨੇ ਕਿਹਾ ਹੈ ਕਿ ਉਹ ਟੀਕਾ ਲਗਵਾਉਣ ਤੋਂ ਬਾਅਦ ਘਬਰਾਹਟ ਮਹਿਸੂਸ ਕਰ ਰਹੇ ਹਨ।
ਦਿੱਲੀ ਵਿਚ 52 ਸਿਹਤ ਕਰਮਚਾਰੀਆਂ ਵਿਚੋਂ ਇਕ ਨੂੰ ਏਈਐਫਆਈ ਸੈਂਟਰ ਵਿਚ ਭਰਤੀ ਕਰਨਾ ਪਿਆ। ਦੱਸ ਦਈਏ ਕਿ ਹੁਣ ਤੱਕ ਕੁੱਲ 2,24,301 ਲੋਕਾਂ ਨੂੰ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਜਾ ਚੁਕੀਆਂ ਹਨ। ਦਿੱਲੀ ਦੇ ਸਿਹਤ ਮੰਤਰੀ ਨੇ ਕਿਹਾ ਕਿ 16 ਜਨਵਰੀ ਨੂੰ 51 ਸਿਹਤ ਕਰਮਚਾਰੀਆਂ ਨੂੰ ਕੋਰੋਨਾ ਟੀਕਾ ਲਗਵਾਉਣ ਤੋਂ ਬਾਅਦ ਥੋੜ੍ਹੀ ਜਿਹੀ ਮੁਸ਼ਕਲ ਆਈ ਸੀ, ਜਦੋਂ ਕਿ ਇੱਕ ਮਾਮਲਾ ਕੁਝ ਗੰਭੀਰ ਦਿਖਾਈ ਦਿੱਤਾ।
ਦਾਖਲ ਕੀਤੇ ਗਏ ਸਿਹਤ ਕਰਮਚਾਰੀ ਦੀ ਉਮਰ 22 ਸਾਲ ਹੈ। ਇਸ ਵਿਅਕਤੀ ਨੂੰ ਏਮਜ਼ ਵਿਚ ਦਾਖਲ ਕਰਵਾਇਆ ਗਿਆ ਹੈ। ਬਾਕੀ 51 ਨੂੰ ਇੱਕ ਸੰਖੇਪ ਮੁਆਇਨੇ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਸੀ। ਦੱਸ ਦਈਏ ਕਿ ਸਰਕਾਰ ਨੇ ਹਰੇਕ ਕੇਂਦਰ ਵਿੱਚ ਇੱਕ ਏਈਐਫਆਈ ਸੈਂਟਰ ਸਥਾਪਤ ਕੀਤਾ ਹੈ, ਜਿੱਥੇ ਟੀਕਾਕਰਨ ਤੋਂ ਬਾਅਦ ਮਾੜੇ ਪ੍ਰਭਾਵਾਂ ਦੀ ਸਥਿਤੀ ਵਿੱਚ ਚੈਕਅਪ ਦੀ ਸਹੂਲਤ ਉਪਲਬਧ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Corona vaccine