Home /News /national /

ਬੁੱਢਾ ਨਹੀਂ ਹੋਣਾ ਚਾਹੁੰਦਾ ਇਹ ਸ਼ਖਸ, 18 ਸਾਲ ਦਾ ਜਵਾਨ ਰਹਿਣ ਲਈ ਹਰ ਸਾਲ ਖਰਚਦਾ ਹੈ 16 ਕਰੋੜ

ਬੁੱਢਾ ਨਹੀਂ ਹੋਣਾ ਚਾਹੁੰਦਾ ਇਹ ਸ਼ਖਸ, 18 ਸਾਲ ਦਾ ਜਵਾਨ ਰਹਿਣ ਲਈ ਹਰ ਸਾਲ ਖਰਚਦਾ ਹੈ 16 ਕਰੋੜ

 (ਫੋਟੋ : @bryan_johnson/twitter)

(ਫੋਟੋ : @bryan_johnson/twitter)

ਉਹ ਹਮੇਸ਼ਾ 18 ਸਾਲ ਦਾ ਦਿਖਣ ਦੀ ਆਪਣੀ ਇੱਛਾ ਨੂੰ ਪੂਰਾ ਕਰਨ ਲਈ ਇੱਕ ਮਹਿੰਗੇ ਡਾਕਟਰੀ ਰੁਟੀਨ ਨੂੰ ਅਪਣਾ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜਾਨਸਨ ਆਪਣੀ ਇੱਛਾ ਪੂਰੀ ਕਰਨ ਲਈ 30 ਮੈਡੀਕਲ ਪੇਸ਼ੇਵਰਾਂ ਦੀਆਂ ਸੇਵਾਵਾਂ ਲੈ ਰਿਹਾ ਹੈ। ਫਿਜ਼ੀਸ਼ੀਅਨ ਓਲੀਵਰ ਜ਼ੋਲਮੈਨ ਇਸ ਟੀਮ ਦੀ ਅਗਵਾਈ ਕਰ ਰਹੇ ਹਨ। ਓਲੀਵਰ ਰੀਜਨਰੇਟਿਵ ਦਵਾਈ

ਹੋਰ ਪੜ੍ਹੋ ...
  • Share this:

ਫਿੱਟ ਰਹਿਣ ਅਤੇ ਜਵਾਨ ਦਿੱਸਣ ਲਈ ਲੋਕ ਬਹੁਤ ਸਾਰੇ ਪਾਪੜ ਵੇਲਦੇ ਹਨ। ਕੁਝ ਘੰਟਿਆਂ ਤੱਕ ਜਿੰਮ 'ਚ ਪਸੀਨਾ ਵਹਾਉਂਦੇ ਹਨ ਅਤੇ ਕੁਝ ਜਵਾਨ ਦਿਖਣ ਲਈ ਯੋਗਾ ਦਾ ਸਹਾਰਾ ਲੈਂਦੇ ਹਨ। ਬੁਢਾਪੇ ਤੋਂ ਹਰ ਕੋਈ ਡਰਦਾ ਹੈ।

ਇਹੀ ਕਾਰਨ ਹੈ ਕਿ ਕੋਈ ਵੀ ਬੁੱਢਾ ਨਹੀਂ ਹੋਣਾ ਚਾਹੁੰਦਾ। ਹਮੇਸ਼ਾ ਹੀ 18 ਸਾਲ ਦਾ ਜਵਾਨ ਬਣੇ ਰਹਿਣ ਲਈ 45 ਸਾਲਾ ਕਰੋੜਪਤੀ ਉਦਯੋਗਪਤੀ ਵੱਲੋਂ ਅਪਣਾਇਆ ਗਿਆ ਤਰੀਕਾ ਕਾਫੀ ਮਹਿੰਗਾ ਅਤੇ ਅਜੀਬ ਹੈ। ਜਵਾਨ ਰਹਿਣ ਲਈ ਉਹ 30 ਮੈਡੀਕਲ ਪੇਸ਼ੇਵਰਾਂ ਦੀ ਟੀਮ ਦੀਆਂ ਸੇਵਾਵਾਂ ਲੈ ਰਿਹਾ ਹੈ।

ਇਸ ਉਤੇ ਉਹ ਸਾਲਾਨਾ 16 ਕਰੋੜ ਰੁਪਏ ਖਰਚ ਕਰ ਰਿਹਾ ਹੈ।ਕੈਲੀਫੋਰਨੀਆ ਨਿਵਾਸੀ ਬ੍ਰਾਇਨ ਜਾਨਸਨ (Bryan Johnson) ਇਕ ਕਰੋੜਪਤੀ ਉਦਯੋਗਪਤੀ ਹੈ। ਉਹ ਬਾਇਓਟੈਕ ਕੰਪਨੀ ਕਰਨਲਕੋ ਦਾ ਮਾਲਕ ਹੈ।

ਬ੍ਰਾਇਨ ਜਾਨਸਨ ਦਾ ਦਾਅਵਾ ਹੈ ਕਿ ਉਸ ਨੇ ਸਖਤ ਰੁਟੀਨ ਦੀ ਪਾਲਣਾ ਕਰਕੇ ਆਪਣੇ ਆਪ ਨੂੰ ਬੁਢਾਪੇ ਤੋਂ ਰੋਕਿਆ ਹੈ। ਉਸ ਕੋਲ ਇਕ 18 ਸਾਲ ਦੇ ਨੌਜਵਾਨ ਜਿੰਨੀ ਸਰੀਰਕ ਤਾਕਤ ਹੈ, ਜਦੋਂ ਕਿ ਉਸ ਦਾ ਦਿਲ 45 ਸਾਲ ਦੀ ਉਮਰ ਵਿੱਚ ਵੀ ਇੱਕ ਸਿਹਤਮੰਦ 37 ਸਾਲ ਦੇ ਆਦਮੀ ਵਰਗਾ ਹੈ। ਇੰਨਾ ਹੀ ਨਹੀਂ ਜਾਨਸਨ ਦਾ ਕਹਿਣਾ ਹੈ ਕਿ ਉਸ ਨੇ ਆਪਣੀ ਸਕਿਨ ਨੂੰ 28 ਸਾਲ ਦੇ ਆਦਮੀ ਵਰਗਾ ਬਣਾਇਆ ਹੈ।

ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ

ਉਹ ਹਮੇਸ਼ਾ 18 ਸਾਲ ਦਾ ਦਿਖਣ ਦੀ ਆਪਣੀ ਇੱਛਾ ਨੂੰ ਪੂਰਾ ਕਰਨ ਲਈ ਇੱਕ ਮਹਿੰਗੇ ਡਾਕਟਰੀ ਰੁਟੀਨ ਨੂੰ ਅਪਣਾ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜਾਨਸਨ ਆਪਣੀ ਇੱਛਾ ਪੂਰੀ ਕਰਨ ਲਈ 30 ਮੈਡੀਕਲ ਪੇਸ਼ੇਵਰਾਂ ਦੀਆਂ ਸੇਵਾਵਾਂ ਲੈ ਰਿਹਾ ਹੈ। ਫਿਜ਼ੀਸ਼ੀਅਨ ਓਲੀਵਰ ਜ਼ੋਲਮੈਨ ਇਸ ਟੀਮ ਦੀ ਅਗਵਾਈ ਕਰ ਰਹੇ ਹਨ। ਓਲੀਵਰ ਰੀਜਨਰੇਟਿਵ ਦਵਾਈ ਦਾ ਮਾਹਰ ਹੈ। ਉਨ੍ਹਾਂ ਨੇ ਵਾਅਦਾ ਕੀਤਾ ਹੈ ਕਿ ਉਹ ਜਾਨਸਨ ਦੇ ਅੰਗਾਂ ਦੀ ਉਮਰ ਵਧਣ ਤੋਂ ਰੋਕ ਦੇਣਗੇ।

Published by:Gurwinder Singh
First published:

Tags: Ajab Gajab, Ajab Gajab News