ਭਾਰਤ ਦੇ ਵਿਦੇਸ਼ਾਂ ਨਾਲ ਵਧੀਆ ਸੰਬੰਧ ਹਨ ਪਰ ਜੇ ਗੱਲ ਗੁਆਂਢੀ ਦੇਸ਼ਾਂ ਦੀ ਕਰੀਏ ਤਾਂ ਇਨ੍ਹਾਂ ਦੇ ਨਾਲ ਹਰ ਸਮੇਂ ਤਣਾਅਪੂਰਣ ਹਾਲਾਤ ਬਣੇ ਰਹਿੰਦੇ ਹਨ ।ਚੀਨ ਦੇ ਨਾਲ ਭਾਰਤ ਦੇ ਸੰਬੰਧ ਬਹੁਤ ਜ਼ਿਆਦਾ ਵਧੀਆ ਨਹੀਂ ਹਨ ਕਿਉਂਕਿ ਲੱਦਾਖ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਾਲੇ ਤਲਖੀ ਬਣੀ ਰਹਿੰਦੀ ਹੈ।ਭਾਰਤ ਦੀਆਂ ਅਤੇ ਚੀਨ ਦੀਆਂ ਫ਼ੌਜਾਂ ਬੀਤੇ ਕਾਫੀ ਸਮੇਂ ਤੋਂ ਲੱਦਾਖ 'ਚ ਤਾਇਨਾਤ ਹਨ।ਭਾਰਤ ਵੱਲੋਂ ਹੁਣ ਲੱਦਾਖ ਵਿੱਚ ਤਾਇਨਾਤ ਕਰਨ ਦੇ ਲਈ ਵਿਸ਼ੇਸ਼ ਤੌਰ 'ਤੇ ਬਖ਼ਤਰਬੰਦ ਵਾਹਨ ਤਿਆਰ ਕੀਤੇ ਗਏ ਹਨ।ਸ਼ੁੱਕਰਵਾਰ ਨੂੰ ਸਵਦੇਸ਼ੀ ਟਰੂਪ ਕੈਰੀਅਰ ਨੂੰ ਭਾਰਤੀ ਫੌਜ ਵਿੱਚ ਸ਼ਾਮਲ ਕਰ ਦਿੱਤਾ ਗਿਆ ਹੈ। ਇਹ ਸਵਦੇਸ਼ੀ ਟਰੂਪ ਕੈਰੀਅਰ ਲੱਦਾਖ ਸੈਕਟਰ ਵਿੱਚ ਕੰਮ ਆਵੇਗਾ। 4x4 ਦੇਸੀ ਬਖ਼ਤਰਬੰਦ ਵਾਹਨਾਂ ਨੂੰ ਭਾਰਤ ਦੀ ਨਿੱਜੀ ਫਰਮ ਨੇ ਤਿਆਰ ਕੀਤਾ ਹੈ। ਇਸ ਦੀ ਜਾਣਕਾਰੀ ਭਾਰਤੀ ਫ਼ੌਜ ਦੇ ਅਧਿਕਾਰੀਆਂ ਨੇ ਖੁਦ ਦਿੱਤੀ ਹੈ।ਇਨ੍ਹਾਂ ਸਵਦੇਸ਼ੀ ਟਰੂਪ ਕੈਰੀਅਰ ਨੂੰ 6 ਅਕਤੂਬਰ ਨੂੰ ਫ਼ੌਜ ਨੇ ਸ਼ਾਮਲ ਕਰਨ ਦਾ ਐਲਾਨ ਕੀਤਾ ਸੀ।
ਭਾਰਤ ਦੀ ਫੌਜ ਲਈ ਤਿਆਰ ਕੀਤੇ ਗਏ ਇਹ 4x4 ਵਾਹਨ ਲੱਦਾਖ ਲਈ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਗਏ ਹਨ ਜੋ ਫੌਜ ਲਈ ਬਹੁਤ ਸਹੂਲਤ ਕਰਨਗੇ । ਇਹ 4x4 ਬਖ਼ਤਰਬੰਦ ਵਾਹਨਾਂ ਦਾ ਪਹਿਲਾ ਬੈਚ ਮੁਸ਼ਕਲ ਅਤੇ ਚੁਣੌਤੀਪੂਰਨ ਖੇਤਰਾਂ ਵਿੱਚ ਭਾਰਤੀ ਫ਼ੌਜੀ ਦੀ ਤਾਕਤ ਨੂੰ ਵਧਾਏਗਾ। ਜੰਮੂ-ਕਸ਼ਮੀਰ ਲਈ ਇਨ੍ਹਾਂ ਵਾਹਨਾਂ ਦੀ ਪਹਿਲੀ ਖੇਪ ਨੂੰ ਰਸਮੀ ਤੌਰ 'ਤੇ ਊਧਮਪੁਰ ਦੇ ਕਮਾਂਡ ਹੈੱਡਕੁਆਰਟਰ ਵਿਖੇ ਭਾਰਤ ਫੋਰਸ ਲਿਮਟਿਡ ਦੇ ਅਧਿਕਾਰੀਆਂ ਤੋਂ ਜਨਰਲ ਅਫ਼ਸਰ ਕਮਾਂਡਿੰਗ-ਇਨ-ਚੀਫ ਉੱਤਰੀ ਕਮਾਂਡ, ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਨੇ ਰਿਸੀਵ ਕੀਤੀ। ਉੱਤਰੀ ਕਮਾਂਡ ਨੇ ਇਨ੍ਹਾਂ ਵਾਹਨਾਂ ਨੂੰ ਕਵਿੱਕ ਰਿਐਕਸ਼ਨ ਫੋਰਸ ਲਈ ਤਾਇਨਾਤ ਕੀਤਾ ਹੈ।ਤੁਹਾਨੂੰ ਦਸ ਦਈਏ ਕਿ ਕਿਉਆਰਐੱਫ ਫੌਜ ਦੀ ਇੱਕ ਵਿਸ਼ੇਸ਼ ਯੂਨਿਟ ਹੈ ਜੋ ਐਮਰਜੈਂਸੀ ਵਿੱਚ ਤੁਰੰਤ ਕਾਰਵਾਈ ਕਰਨ ਦੇ ਸਮਰੱਥ ਹੈ।ਹੁਣ ਇਸ ਫੋਰਸ ਨੂੰ ਇਨ੍ਹਾਂ ਬਖ਼ਤਰਬੰਦ ਵਾਹਨਾਂ ਨਾਲ ਹੋਰ ਸ਼ਕਤੀ ਮਿਲੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Border, China, Indian, Indian Armed Forces, Indian Army