ਜੰਮੂ: ਫੌਜ ਕੈਂਪ 'ਚ ਅੱਤਵਾਦੀ ਹਮਲੇ ਦੌਰਾਨ 3 ਜਵਾਨ ਸ਼ਹੀਦ


Updated: February 11, 2018, 11:39 AM IST
ਜੰਮੂ: ਫੌਜ ਕੈਂਪ 'ਚ ਅੱਤਵਾਦੀ ਹਮਲੇ ਦੌਰਾਨ 3 ਜਵਾਨ ਸ਼ਹੀਦ
ਜੰਮੂ: ਫੌਜ ਕੈਂਪ 'ਚ ਅੱਤਵਾਦੀ ਹਮਲੇ ਦੌਰਾਨ 3 ਜਵਾਨ ਸ਼ਹੀਦ

Updated: February 11, 2018, 11:39 AM IST
ਜੰਮੂ: ਫੇਰ ਤੋਂ ਇਕ ਵਾਰ ਜੰਮੂ ਚ ਹੋਇਆ ਅੱਤਵਾਦੀ ਹਮਲਾ।ਅੱਤਵਾਦੀਆਂ ਨੇ ਇਸ ਵਾਰ ਜੰਮੂ ਦੇ ਸੁੰਜਵਾਂ ਫੌਜ ਕੈਂਪ ਨੂੰ ਨਿਸ਼ਾਨਾ ਬਣਾਇਆ ਹੈ। ਇਸ ਹਮਲੇ 'ਚ ਹੁਣ ਤੱਕ 3 ਜਵਾਨਾਂ ਦੇ ਸ਼ਹੀਦ ਅਤੇ 4 ਅੱਤਵਾਦੀਆਂ ਦੇ ਢੇਰ ਹੋਣ ਦੀ ਖਬਰ ਸਾਹਮਣੇ ਆਈ ਹੈ। ਹਮਲੇ ਦੌਰਾਨ ਜ਼ਖਮੀ ਹੋਈ ਬੱਚੀ ਨੇ ਵੀ ਦਮ ਤੋੜ ਦਿੱਤਾ ਹੈ। ਹਾਲਾਂਕਿ ਇਸ ਘਟਨਾ ਤੋਂ ਬਾਅਦ ਪੂਰੇ ਜੰਮੂ 'ਚ ਰੈੱਡ ਅਲਰਟ ਕਰ ਦਿੱਤਾ ਗਿਆ ਹੈ। ਫੌਜ ਕੈਂਪ ਦੇ ਕੁਆਰਟਰ 'ਚ 3 ਤੋਂ 4 ਅੱਤਵਾਦੀਆਂ ਦੇ ਲੁਕੇ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਕੈਂਪ ਦੇ ਅੰਦਰੋਂ ਰੁਕ-ਰੁਕ ਕੇ ਫਾਇਰਿੰਗ ਦੀਆਂ ਆਵਾਜ਼ਾਂ ਆ ਰਹੀਆਂ ਹਨ।

ਕੈਂਪ ਦੇ ਅੰਦਰ 150 ਘਰਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਇੱਥੇ ਰਹਿਣ ਵਾਲਿਆਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ ਗਿਆ ਹੈ। ਫ਼ੌਜ ਦੇ ਜਵਾਬੀ ਹਮਲੇ ਵਿੱਚ ਮਾਰੇ ਗਏ ਦੋਵੇਂ ਅੱਤਵਾਦੀ ਜੈਸ਼-ਏ-ਮੁਹੰਮਦ ਦੇ ਹਨ। ਇਹ ਅੱਤਵਾਦੀ ਆਰਮੀ ਦੀ ਵਰਦੀ ਵਿੱਚ ਸਨ। ਉਨ੍ਹਾਂ ਕੋਲੋਂ ਏ.ਕੇ.-56 ਐਸਾਲਟ ਰਾਇਫਲ, ਗੋਲਾ-ਬਰੂਦ ਅਤੇ ਹੱਥਗੋਲੇ ਬਰਾਮਦ ਹੋਏ ਹਨ। ਅੱਤਵਾਦੀਆਂ ਨੇ ਸ਼ਨੀਵਾਰ ਸਵੇਰੇ 4:50 ਵਜੇ ਕੈਂਪ ਉੱਪਰ ਫਾਈਰਿੰਗ ਸ਼ੁਰੂ ਕੀਤੀ ਸੀ ਅਤੇ ਪਿਛਲੇ ਪਾਸਿਉਂ ਅੰਦਰ ਦਾਖਲ ਹੋ ਗਏ ਸਨ।

ਅੱਤਵਾਦੀਆਂ ਨੇ ਬੰਕਰ 'ਤੇ ਕੀਤੀ ਫਾਇਰਿੰਗ
ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀਆਂ ਨੇ ਤੜਕੇ ਸਵੇਰੇ 4.55 'ਤੇ ਸੰਤਰੀ ਦੇ ਬੰਕਰ 'ਤੇ ਫਾਇਰਿੰਗ ਕੀਤੀ। ਇਸ ਤੋਂ ਬਾਅਦ ਜਵਾਨਾਂ ਨੇ ਵੀ ਜਵਾਬੀ ਫਾਇਰਿੰਗ ਕੀਤੀ। ਫਿਲਹਾਲ ਅੱਤਵਾਦੀ ਫੌਜ ਦੇ ਇਕ ਕੁਆਰਟਰ 'ਚ ਵੜੇ ਹੋਏ ਹਨ।
First published: February 11, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...