ਜਾਲ ਵਿਚ ਫਸਿਆ ਵਿਸ਼ਾਲ ਐਨਾਕੋਂਡਾ, Video ਵੇਖ ਤੁਸੀਂ ਵੀ ਹੋ ਜਾਵੋਗੇ ਹੈਰਾਨ

News18 Punjabi | News18 Punjab
Updated: November 21, 2020, 3:08 PM IST
share image
ਜਾਲ ਵਿਚ ਫਸਿਆ ਵਿਸ਼ਾਲ ਐਨਾਕੋਂਡਾ, Video ਵੇਖ ਤੁਸੀਂ ਵੀ ਹੋ ਜਾਵੋਗੇ ਹੈਰਾਨ
ਜਾਲ ਵਿਚ ਫਸਿਆ ਵਿਸ਼ਾਲ ਐਨਾਕੋਂਡਾ, Video ਵੇਖ ਉਡ ਜਾਣਗੇ ਹੋਸ਼ (ਫੋਟੋ ਕੈ.@AMAZlNGSCIENCE)

  • Share this:
  • Facebook share img
  • Twitter share img
  • Linkedin share img
ਸੋਸ਼ਲ ਮੀਡੀਆ 'ਤੇ ਹਰ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਕੁਝ ਜਾਨਵਰਾਂ ਦੇ ਵੀਡੀਓ ਵੇਖ ਕੇ ਤੁਹਾਡੇ ਚਿਹਰੇ ਉਤੇ ਹਾਸਾ ਆ ਜਾਂਦਾ ਹੈ ਤੇ ਕੁਝ ਵੀਡੀਓ ਤੁਹਾਨੂੰ ਡਰਾਉਂਦੇ ਹਨ। ਅੱਜ ਅਸੀਂ ਅਜਿਹੀ ਹੀ ਇਕ ਵੀਡੀਓ ਦਿਖਾਉਣ ਜਾ ਰਹੇ ਹਾਂ, ਜਿਸ ਤੋਂ ਬਾਅਦ ਤੁਸੀਂ ਦੇਖ ਕੇ ਹੈਰਾਨ ਹੋਵੋਗੇ। ਇਸ ਵੀਡੀਓ ਵਿਚ ਐਨਾਕੋਂਡਾ ਨੂੰ ਫੜਨ ਲਈ ਇਕ ਜਾਲ ਵਿਛਾਇਆ ਗਿਆ ਹੈ ਅਤੇ ਐਨਾਕੋਂਡਾ ਇਕ ਡਰੱਮ ਵਿਚ ਫਸਿਆ ਹੋਇਆ ਹੈ। ਇਸ ਤੋਂ ਬਾਅਦ, ਐਨਾਕੋਂਡਾ ਡਰੱਮ ਤੋਂ ਬਾਹਰ ਨਿਕਲਣ ਲਈ ਕਈ ਘੰਟੇ ਕੋਸ਼ਿਸ਼ ਵਿਚ ਜੁਟਿਆ ਰਹਿੰਦਾ ਹੈ ਪਰ ਸਫਲ ਨਹੀਂ ਹੁੰਦਾ।


ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ ਵਿਚ ਇਕ ਵੱਡਾ ਐਨਾਕੋਂਡਾ ਇਕ ਚਿੱਕੜ ਭਰੀ ਝੀਲ ਦੇ ਕੰਢੇ ਨੀਲੇ ਡਰੱਮ ਵਿਚ ਫਸਿਆ ਦਿਖ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਐਨਾਕੋਂਡਾ ਦੀ ਲੰਬਾਈ ਲਗਭਗ 50 ਫੁੱਟ ਹੈ। ਇਸ ਵੀਡੀਓ ਨੂੰ ਟਵਿੱਟਰ 'ਤੇ ਸਾਂਝਾ ਕੀਤਾ ਗਿਆ ਹੈ ਅਤੇ ਕੈਪਸ਼ਨ ਵਿਚ ਲਿਖਿਆ ਗਿਆ ਹੈ, ਚੂਜਾ ਫੜਨ ਗਿਆ ਪਰ ਪੂਰਾ ਪੋਲਟਰੀ ਫਾਰਮ ਹੱਥ ਲੱਗ ਗਿਆ। ਦੱਸ ਦਈਏ ਕਿ ਇਹ ਵੀਡੀਓ ਕਰੀਬ ਦੋ ਸਾਲ ਪੁਰਾਣੀ ਹੈ, ਪਰ ਇਸ ਨੂੰ ਹੁਣ ਤੱਕ 10 ਲੱਖ ਤੋਂ ਵੀ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ।


ਤੁਹਾਨੂੰ ਦੱਸ ਦਈਏ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਅਸਲ ਵਿਚ ਐਡਿਟ ਕੀਤੀ ਗਈ ਹੈ। ਇਸ ਵੀਡੀਓ ਵਿਚ, ਇਕ ਛੋਟੇ ਸੱਪ ਨੂੰ ਐਨਾਕੋਂਡਾ ਬਣਾਇਆ ਗਿਆ ਹੈ। ਇਸ ਵੀਡੀਓ ਵਿਚ ਨੀਲਾ ਡਰੱਮ ਵੀ ਇਕ ਛੋਟਾ ਜਿਹਾ ਪਾਈਪ ਹੈ। ਜਦੋਂ ਵੀਡੀਓ ਵੱਡਾ ਹੁੰਦਾ ਹੈ, ਤਾਂ ਸੱਪ ਦੇ ਨਾਲ ਪਾਈਪ ਵੀ ਡਰੱਮ ਦੀ ਤਰ੍ਹਾਂ ਲੱਗਣੀ ਸ਼ੁਰੂ ਹੋ ਜਾਂਦੀ ਹੈ। ਸ਼ੁਰੂ ਵਿਚ ਲੋਕ ਇਸ ਵੀਡੀਓ ਨੂੰ ਵੇਖ ਕੇ ਹੈਰਾਨ ਰਹਿ ਗਏ ਪਰ ਹੁਣ ਇਸ ਦੀ ਸਚਾਈ ਸਾਹਮਣੇ ਆ ਰਹੀ ਹੈ।
Published by: Gurwinder Singh
First published: November 21, 2020, 3:08 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading