Home /News /national /

ਏਅਰ ਏਸ਼ੀਆ ਦੇ 50 ਲੱਖ ਯਾਤਰੀ ਹੋਏ ਸਾਈਬਰ ਹਮਲੇ ਦਾ ਸ਼ਿਕਾਰ, ਹੈਕਰਾਂ ਨੇ ਨਿੱਜੀ ਡਾਟਾ ਚੋਰੀ ਕੀਤਾ

ਏਅਰ ਏਸ਼ੀਆ ਦੇ 50 ਲੱਖ ਯਾਤਰੀ ਹੋਏ ਸਾਈਬਰ ਹਮਲੇ ਦਾ ਸ਼ਿਕਾਰ, ਹੈਕਰਾਂ ਨੇ ਨਿੱਜੀ ਡਾਟਾ ਚੋਰੀ ਕੀਤਾ

ਏਅਰ ਏਸ਼ੀਆ ਦੇ 50 ਲੱਖ ਯਾਤਰੀ ਹੋਏ ਸਾਈਬਰ ਹਮਲੇ ਦਾ ਸ਼ਿਕਾਰ, ਹੈਕਰਾਂ ਨੇ ਨਿੱਜੀ ਡਾਟਾ ਚੋਰੀ ਕੀਤਾ (ਸੰਕੇਤਕ ਫੋਟੋ)

ਏਅਰ ਏਸ਼ੀਆ ਦੇ 50 ਲੱਖ ਯਾਤਰੀ ਹੋਏ ਸਾਈਬਰ ਹਮਲੇ ਦਾ ਸ਼ਿਕਾਰ, ਹੈਕਰਾਂ ਨੇ ਨਿੱਜੀ ਡਾਟਾ ਚੋਰੀ ਕੀਤਾ (ਸੰਕੇਤਕ ਫੋਟੋ)

Daixin ਦਾ ਦਾਅਵਾ ਹੈ ਕਿ ਇਸ ਨੇ 50 ਲੱਖ ਯੂਨੀਕ ਪੈਸੰਜਰ ਅਤੇ ਏਅਰਲਾਈਨ ਸਟਾਫ ਦਾ ਡਾਟਾ ਚੋਰੀ ਕੀਤਾ ਹੈ। ਗਰੁੱਪ ਨੇ ਕਥਿਤ ਤੌਰ 'ਤੇ ਇਸ ਸਬੰਧ ਵਿਚ ਇਕ ਰਸਮੀ ਬਿਆਨ ਵੀ ਜਾਰੀ ਕੀਤਾ ਹੈ। ਚੋਰੀ ਹੋਏ ਡੇਟਾ ਵਿੱਚ ਬੁਕਿੰਗ ਆਈਡੀ ਅਤੇ ਕੰਪਨੀ ਦੇ ਕਰਮਚਾਰੀਆਂ ਦੇ ਨਿੱਜੀ ਡੇਟਾ ਸ਼ਾਮਲ ਹਨ।

  • Share this:

ਇੱਕ ਰੈਨਸਮਵੇਅਰ ਆਪਰੇਟਰ ਗਿਹੋਰ 'ਡਾਇਕਸਿਨ ਟੀਮ' (Daixin) ਨੇ ਮਲੇਸ਼ੀਆ ਦੀ ਏਅਰਲਾਈਨ ਏਅਰ ਏਸ਼ੀਆ ਦੇ 50 ਲੱਖ ਯਾਤਰੀਆਂ ਨਾਲ ਸਬੰਧਤ ਡਾਟਾ ਚੋਰੀ ਕੀਤਾ ਅਤੇ ਇਸ ਦੇ ਸੈਂਪਲ ਨੂੰ ਜਨਤਕ ਕਰ ਦਿੱਤਾ। ਏਅਰਲਾਈਨ 11 ਅਤੇ 12 ਨਵੰਬਰ ਨੂੰ ਰੈਨਸਮਵੇਅਰ ਹਮਲੇ ਦਾ ਸ਼ਿਕਾਰ ਹੋਈ ਸੀ।

Daixin ਦਾ ਦਾਅਵਾ ਹੈ ਕਿ ਇਸ ਨੇ 50 ਲੱਖ ਯੂਨੀਕ ਪੈਸੰਜਰ ਅਤੇ ਏਅਰਲਾਈਨ ਸਟਾਫ ਦਾ ਡਾਟਾ ਚੋਰੀ ਕੀਤਾ ਹੈ। ਗਰੁੱਪ ਨੇ ਕਥਿਤ ਤੌਰ 'ਤੇ ਇਸ ਸਬੰਧ ਵਿਚ ਇਕ ਰਸਮੀ ਬਿਆਨ ਵੀ ਜਾਰੀ ਕੀਤਾ ਹੈ। ਚੋਰੀ ਹੋਏ ਡੇਟਾ ਵਿੱਚ ਬੁਕਿੰਗ ਆਈਡੀ ਅਤੇ ਕੰਪਨੀ ਦੇ ਕਰਮਚਾਰੀਆਂ ਦੇ ਨਿੱਜੀ ਡੇਟਾ ਸ਼ਾਮਲ ਹਨ।

ਅਮਰੀਕੀ ਸਾਈਬਰ ਸੁਰੱਖਿਆ ਖੁਫੀਆ ਏਜੰਸੀਆਂ ਦੁਆਰਾ ਹਾਲ ਹੀ ਵਿਚ ਜਾਰੀ ਸਾਈਬਰ ਸੁਰੱਖਿਆ ਐਡਵਾਈਜ਼ਰੀ ਵਿੱਚ ਹੈਲਥਕੇਅਰ ਸੈਕਟਰ ਉਤੇ ਹਮਲੇ ਦਾ ਸ਼ੱਕ ਪ੍ਰਗਟ ਕੀਤਾ ਗਿਆ ਸੀ। ਇਸ ਐਡਵਾਈਜ਼ਰੀ ਵਿੱਚ ਡਾਇਕਸਿਨ ਟੀਮ ਦਾ ਜ਼ਿਕਰ ਕੀਤਾ ਗਿਆ ਸੀ। ਦੱਸ ਦਈਏ ਕਿ ਇਸ ਘਟਨਾ 'ਤੇ ਏਅਰ ਏਸ਼ੀਆ ਵੱਲੋਂ ਅਜੇ ਤੱਕ ਕੋਈ ਬਿਆਨ ਨਹੀਂ ਆਇਆ ਹੈ।

ਟੀਮ ਵੱਲੋਂ ਜਾਰੀ ਕਥਿਤ ਰੀਲੀਜ਼ ਅਨੁਸਾਰ ਚੋਰੀ ਕੀਤੀ ਗਈ ਜਾਣਕਾਰੀ ਵਿੱਚ ਨਾਮ, ਜਨਮ ਮਿਤੀ, ਮੈਡੀਕਲ ਰਿਕਾਰਡ, ਮਰੀਜ਼ ਦਾ ਖਾਤਾ ਨੰਬਰ, ਸਮਾਜਿਕ ਸੁਰੱਖਿਆ ਨੰਬਰ, ਮੈਡੀਕਲ ਅਤੇ ਇਲਾਜ ਸਬੰਧੀ ਜਾਣਕਾਰੀ ਸ਼ਾਮਲ ਹੈ।

ਉਸ ਨੇ ਕਿਹਾ ਹੈ ਕਿ ਇਨ੍ਹਾਂ ਨਿੱਜੀ ਸੂਚਨਾਵਾਂ ਦੇ ਆਧਾਰ 'ਤੇ ਕਈ ਤਰ੍ਹਾਂ ਦੇ ਅਪਰਾਧ ਕੀਤੇ ਜਾ ਸਕਦੇ ਹਨ। ਉਦਾਹਰਣ ਵਜੋਂ, ਨਵੇਂ ਵਿੱਤੀ ਖਾਤੇ ਖੋਲ੍ਹਣੇ, ਬੈਂਕਾਂ ਤੋਂ ਕਰਜ਼ਾ ਲੈਣਾ, ਡਾਕਟਰੀ ਸੇਵਾਵਾਂ ਲੈਣਾ ਅਤੇ ਸਿਹਤ ਜਾਣਕਾਰੀ ਦੀ ਵਰਤੋਂ ਕਰਕੇ ਲੋਕਾਂ ਨਾਲ ਧੋਖਾ ਕਰਨਾ, ਸਰਕਾਰੀ ਲਾਭ ਲੈਣ ਲਈ ਜਾਣਕਾਰੀ ਦੀ ਵਰਤੋਂ ਕਰਨਾ, ਜਾਅਲੀ ਟੈਕਸ ਰਿਟਰਨ ਭਰਨਾ ਅਤੇ ਗ੍ਰਿਫਤਾਰੀ ਸਮੇਂ ਪੁਲਿਸ ਨੂੰ ਜਾਅਲੀ ਜਾਣਕਾਰੀ ਦੇਣਾ ਆਦਿ।

Published by:Gurwinder Singh
First published:

Tags: Air asia, Cyber, Cyber attack, Cyber crime, Foreign Airline, Vistara Airline