Home /News /national /

ਪੁਲਿਸ ਨੂੰ ਵੱਡੀ ਕਾਮਯਾਬੀ, 516 ਕਿਲੋ ਨਸ਼ੀਲੇ ਪਦਾਰਥ ਬਰਾਮਦ, ਬਜ਼ਾਰ 'ਚ ਕੀਮਤ 1026 ਕਰੋੜ

ਪੁਲਿਸ ਨੂੰ ਵੱਡੀ ਕਾਮਯਾਬੀ, 516 ਕਿਲੋ ਨਸ਼ੀਲੇ ਪਦਾਰਥ ਬਰਾਮਦ, ਬਜ਼ਾਰ 'ਚ ਕੀਮਤ 1026 ਕਰੋੜ

ਪੁਲਿਸ ਨੂੰ ਵੱਡੀ ਕਾਮਯਾਬੀ, 516 ਕਿਲੋ ਨਸ਼ੀਲੇ ਪਦਾਰਥ ਬਰਾਮਦ, ਬਜ਼ਾਰ ਚ ਕੀਮਤ 1026 ਕਰੋੜ

ਪੁਲਿਸ ਨੂੰ ਵੱਡੀ ਕਾਮਯਾਬੀ, 516 ਕਿਲੋ ਨਸ਼ੀਲੇ ਪਦਾਰਥ ਬਰਾਮਦ, ਬਜ਼ਾਰ ਚ ਕੀਮਤ 1026 ਕਰੋੜ

ਮੁੰਬਈ ਪੁਲਿਸ ਨੇ ਮੰਗਲਵਾਰ ਨੂੰ 516 ਕਿਲੋ ਐਮਡੀ ਡਰੱਗਜ਼ ਜ਼ਬਤ ਕੀਤੀ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 1026 ਕਰੋੜ ਰੁਪਏ ਦੱਸੀ ਗਈ ਹੈ। ਇਹ ਕਾਰਵਾਈ ਉਸ ਸਮੇਂ ਹੋਈ ਹੈ ਜਦੋਂ ਕੁਝ ਦਿਨ ਪਹਿਲਾਂ ਹੀ ਮੁੰਬਈ ਪੁਲਿਸ ਦੇ ਐਂਟੀ ਨਾਰਕੋਟਿਕਸ ਸੈੱਲ (ਏਐਨਸੀ) ਨੇ ਗੁਜਰਾਤ ਦੀ ਸਰਹੱਦ ਨਾਲ ਲੱਗਦੇ ਪਾਲਘਰ ਜ਼ਿਲ੍ਹੇ ਦੇ ਨਾਲਾ ਸੋਪਾਰਾ ਕਸਬੇ ਤੋਂ ਭਾਰੀ ਮਾਤਰਾ ਵਿੱਚ 1,403 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਸਨ।

ਹੋਰ ਪੜ੍ਹੋ ...
 • Share this:
  ਮੁੰਬਈ ਪੁਲਿਸ ਨੇ ਮੰਗਲਵਾਰ ਨੂੰ 516 ਕਿਲੋ ਐਮਡੀ ਡਰੱਗਜ਼ ਜ਼ਬਤ ਕੀਤੇ ਹਨ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 1026 ਕਰੋੜ ਰੁਪਏ ਦੱਸੀ ਗਈ ਹੈ। ਇਹ ਕਾਰਵਾਈ ਉਸ ਸਮੇਂ ਹੋਈ ਹੈ ਜਦੋਂ ਕੁਝ ਦਿਨ ਪਹਿਲਾਂ ਹੀ ਮੁੰਬਈ ਪੁਲਿਸ ਦੇ ਐਂਟੀ ਨਾਰਕੋਟਿਕਸ ਸੈੱਲ (ਏਐਨਸੀ) ਨੇ ਗੁਜਰਾਤ ਦੀ ਸਰਹੱਦ ਨਾਲ ਲੱਗਦੇ ਪਾਲਘਰ ਜ਼ਿਲ੍ਹੇ ਦੇ ਨਾਲਾ ਸੋਪਾਰਾ ਕਸਬੇ ਤੋਂ ਭਾਰੀ ਮਾਤਰਾ ਵਿੱਚ 1,403 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਸਨ।

  ਏਐਨਸੀ ਨੇ 3 ਅਗਸਤ ਦੀ ਰਾਤ ਨੂੰ ਨਾਲਾ ਸੋਪਾਰਾ ਦੇ ਚੱਕਰਧਰ ਨਗਰ ਖੇਤਰ ਵਿੱਚ ਸੀਤਾਰਾਮ ਬਿਲਡਿੰਗ ਤੋਂ ਇੱਕ ਵਿਅਕਤੀ ਨੂੰ 702 ਕਿਲੋਗ੍ਰਾਮ ਮੈਫ੍ਰੋਡੋਨ ਨਾਲ ਫੜਿਆ। ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਕੀਮਤ 1,403.5 ਕਰੋੜ ਰੁਪਏ ਦੱਸੀ ਜਾਂਦੀ ਹੈ।

  29 ਮਾਰਚ ਨੂੰ ਉੱਤਰ-ਪੂਰਬੀ ਮੁੰਬਈ ਦੇ ਗੋਵੰਡੀ ਤੋਂ ਏਐਨਸੀ ਵੱਲੋਂ ਫੜੇ ਗਏ ਦੋ ਹੋਰ ਨਸ਼ਾ ਤਸਕਰਾਂ ਅਤੇ ਇੱਕ ਔਰਤ ਤੋਂ ਪੁੱਛਗਿੱਛ ਤੋਂ ਬਾਅਦ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਸੰਭਵ ਹੋ ਸਕੀ। ਗ੍ਰਿਫਤਾਰ ਕੀਤੇ ਗਏ ਤਿੰਨਾਂ ਵਿਚੋਂ ਇਕ ਨੂੰ 250 ਗ੍ਰਾਮ ਮੈਫੇਡ੍ਰੋਨ, ਜਿਸ ਦੀ ਕੀਮਤ 37.50 ਲੱਖ ਰੁਪਏ ਹੈ ਅਤੇ ਦੂਜੇ ਨੂੰ 2.70 ਕਿਲੋ ਮੈਫੇਡ੍ਰੋਨ (ਜਿਸ ਦੀ ਕੀਮਤ 4.14 ਕਰੋੜ ਰੁਪਏ ਹੈ) ਨਾਲ ਫੜਿਆ ਗਿਆ ਹੈ।

  ਲਗਾਤਾਰ ਪੁੱਛਗਿੱਛ ਤੋਂ ਬਾਅਦ ਮਹਿਲਾ ਮੁਲਜ਼ਮ ਨੇ ਆਪਣੇ ਦੋ ਸਾਥੀਆਂ ਬਾਰੇ ਜਾਣਕਾਰੀ ਦਿੱਤੀ, ਜਿਨ੍ਹਾਂ ਵਿੱਚੋਂ ਇੱਕ ਨੂੰ ਮੰਗਲਵਾਰ (2 ਅਗਸਤ) ਅਤੇ ਪੰਜਵੇਂ ਨੂੰ ਬੁੱਧਵਾਰ (3 ਅਗਸਤ) ਨੂੰ ਨਸ਼ੇ ਦੀ ਖੇਪ ਸਮੇਤ ਕਾਬੂ ਕੀਤਾ ਗਿਆ।

  ਇਸ ਤੋਂ ਪਹਿਲਾਂ 30 ਜੁਲਾਈ ਨੂੰ ਨਸ਼ੀਲੇ ਪਦਾਰਥ ਵਿਰੋਧੀ ਮੁਹਿੰਮ ਦੇ ਮੱਦੇਨਜ਼ਰ ਦੇਸ਼ ਵਿਚ ਚਾਰ ਥਾਵਾਂ 'ਤੇ 30,000 ਕਿਲੋਗ੍ਰਾਮ ਤੋਂ ਵੱਧ ਨਸ਼ੀਲੇ ਪਦਾਰਥ ਨਸ਼ਟ ਕੀਤੇ ਗਏ ਸਨ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਡਿਜੀਟਲ ਮਾਧਿਅਮ ਰਾਹੀਂ ਮੌਜੂਦ ਸਨ।

  ਇਸ ਕਾਰਵਾਈ ਤਹਿਤ ਦਿੱਲੀ ਵਿੱਚ 19,320 ਕਿਲੋ, ਚੇਨਈ ਵਿੱਚ 1,309, ਗੁਹਾਟੀ ਵਿੱਚ 6,761 ਕਿਲੋ ਅਤੇ ਕੋਲਕਾਤਾ ਵਿੱਚ 6,761 ਕਿਲੋਗ੍ਰਾਮ ਨਸ਼ਟ ਕੀਤੇ ਗਏ। ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ 1 ਜੂਨ ਨੂੰ ਨਸ਼ਾ ਖਾਤਮਾ ਮੁਹਿੰਮ ਸ਼ੁਰੂ ਕੀਤੀ ਸੀ ਅਤੇ 29 ਜੁਲਾਈ ਤੱਕ 11 ਰਾਜਾਂ ਵਿੱਚ 51,217 ਕਿਲੋਗ੍ਰਾਮ ਤੋਂ ਵੱਧ ਨਸ਼ੀਲੇ ਪਦਾਰਥ ਨਸ਼ਟ ਕੀਤੇ ਜਾ ਚੁੱਕੇ ਹਨ।
  Published by:Gurwinder Singh
  First published:

  Tags: Drug Mafia, Drug Overdose Death, Drug pills, Drugs

  ਅਗਲੀ ਖਬਰ