Home /News /national /

ਜ਼ਹਿਰੀਲੀ ਸ਼ਰਾਬ ਨਾਲ 58 ਮੌਤਾਂ...

ਜ਼ਹਿਰੀਲੀ ਸ਼ਰਾਬ ਨਾਲ 58 ਮੌਤਾਂ...

ਜ਼ਹਿਰੀਲੀ ਸ਼ਰਾਬ ਨਾਲ 58 ਮੌਤਾਂ...

ਜ਼ਹਿਰੀਲੀ ਸ਼ਰਾਬ ਨਾਲ 58 ਮੌਤਾਂ...

 • Share this:

  ਅਸਾਮ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਜਿੱਥੇ 58 ਲੋਕਾਂ ਦੀ ਮੌਤ ਤੇ ਬਾਕੀਆਂ ਦਾ  ਵੱਖ-ਵੱਖ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਹੈ। ਇਨ੍ਹਾਂ 'ਚੋਂ ਕਈ ਦੀ ਹਾਲਤ ਚਿੰਤਾਜਨਕ ਹਨ।


  ਵੀਰਵਾਰ ਰਾਤ ਨੂੰ ਇਹ ਘਟਨਾ ਗੁਹਾਟੀ ਤੋਂ 300 ਕਿਲੋਮੀਟਰ ਦੂਰ ਗੋਲਾਘਾਟ ਜ਼ਿਲ੍ਹੇ ਦੇ ਸਲਮੋਰਾ ਚਾਹ ਬਾਗ 'ਚ ਹੋਈ। ਘਟਨਾ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੇ ਐਕਸਾਈਜ਼ ਵਿਭਾਗ ਦੇ ਦੋ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਇਕ ਟੀਮ ਨੂੰ ਘਟਨਾ ਵਾਲੀ ਥਾਂ 'ਤੇ ਭੇਜਿਆ ਗਿਆ ਹੈ।


  ਗੋਲਾਘਾਟ ਜ਼ਿਲ੍ਹੇ ਦੇ ਜਾਇੰਟ ਡਾਇਰੈਕਟਰ ਸਿਹਤ ਰਥਿਨ ਬੋਰਦਲੋਈ ਨੇ ਦੱਸਿਆ ਕਿ ਬਿਮਾਰ ਲੋਕਾਂ ਨੂੰ ਜਦੋਂ ਹਸਪਤਾਲ ਲਿਆਂਦਾ ਗਿਆ ਤਦ ਉਨ੍ਹਾਂ ਨੇ ਉਲਟੀਆਂ ਅਤੇ ਛਾਤੀ ਵਿਚ ਦਰਦ ਦੀ ਸ਼ਿਕਾਇਤ ਕੀਤੀ ਸੀ।


  ਉਨ੍ਹਾਂ ਦਾ ਤੁਰੰਤ ਇਲਾਜ ਸ਼ੁਰੂ ਕੀਤਾ ਗਿਆ ਪ੍ੰਤੂ ਜ਼ਿਆਦਾਤਰ ਨੂੰ ਬਚਾਇਆ ਨਹੀਂ ਜਾ ਸਕਿਆ। ਗੋਲਾਘਾਟ ਸਿਵਲ ਹਸਪਤਾਲ ਅਤੇ ਜੋਰਹਾਟ ਮੈਡੀਕਲ ਕਾਲਜ 'ਚ ਬਿਮਾਰ ਲੋਕਾਂ ਦਾ ਇਲਾਜ ਚੱਲ ਰਿਹਾ ਹੈ।

  First published:

  Tags: Death toll, Illegal liquor, Liquor