Home /News /national /

5G Case: ਜੂਹੀ ਚਾਵਲਾ ਨੂੰ ਵੱਡੀ ਰਾਹਤ, ਦਿੱਲੀ ਹਾਈਕੋਰਟ ਨੇ ਜੁਰਮਾਨਾ 90 ਫ਼ੀਸਦੀ ਘਟਾਇਆ 

5G Case: ਜੂਹੀ ਚਾਵਲਾ ਨੂੰ ਵੱਡੀ ਰਾਹਤ, ਦਿੱਲੀ ਹਾਈਕੋਰਟ ਨੇ ਜੁਰਮਾਨਾ 90 ਫ਼ੀਸਦੀ ਘਟਾਇਆ 

5G Case: ਦਿੱਲੀ ਹਾਈ ਕੋਰਟ (Delhi High Court) ਨੇ 5ਜੀ (5G) ਮਾਮਲੇ 'ਚ ਬਾਲੀਵੁੱਡ ਅਦਾਕਾਰਾ (Bollywood Actress) ਜੂਹੀ ਚਾਵਲਾ (Juhi Chawla) ਨੂੰ ਵੱਡੀ ਰਾਹਤ ਦਿੱਤੀ ਹੈ। ਹਾਈ ਕੋਰਟ ਨੇ ਵੀਰਵਾਰ ਨੂੰ ਜੂਹੀ 'ਤੇ ਲਗਾਏ ਗਏ 20 ਲੱਖ ਦੇ ਜੁਰਮਾਨੇ 'ਚ 90 ਫੀਸਦੀ ਦੀ ਕਮੀ ਕਰ ਦਿੱਤੀ ਹੈ। ਹੁਣ ਜੂਹੀ ਨੂੰ ਜੁਰਮਾਨੇ ਵਜੋਂ 2 ਲੱਖ ਰੁਪਏ ਜਮ੍ਹਾ ਕਰਵਾਉਣੇ ਹੋਣਗੇ।

ਹੋਰ ਪੜ੍ਹੋ ...
 • Share this:

  ਨਵੀਂ ਦਿੱਲੀ: 5G Case: ਦਿੱਲੀ ਹਾਈ ਕੋਰਟ (Delhi High Court) ਨੇ 5ਜੀ (5G) ਮਾਮਲੇ 'ਚ ਬਾਲੀਵੁੱਡ ਅਦਾਕਾਰਾ (Bollywood Actress) ਜੂਹੀ ਚਾਵਲਾ (Juhi Chawla) ਨੂੰ ਵੱਡੀ ਰਾਹਤ ਦਿੱਤੀ ਹੈ। ਹਾਈ ਕੋਰਟ ਨੇ ਵੀਰਵਾਰ ਨੂੰ ਜੂਹੀ 'ਤੇ ਲਗਾਏ ਗਏ 20 ਲੱਖ ਦੇ ਜੁਰਮਾਨੇ 'ਚ 90 ਫੀਸਦੀ ਦੀ ਕਮੀ ਕਰ ਦਿੱਤੀ ਹੈ। ਹੁਣ ਜੂਹੀ ਨੂੰ ਜੁਰਮਾਨੇ ਵਜੋਂ 2 ਲੱਖ ਰੁਪਏ ਜਮ੍ਹਾ ਕਰਵਾਉਣੇ ਹੋਣਗੇ। ਜੂਹੀ ਦੇ ਨਾਲ-ਨਾਲ ਦੋ ਹੋਰਾਂ 'ਤੇ ਜੁਰਮਾਨਾ ਵੀ ਘਟਾ ਕੇ 2 ਲੱਖ ਰੁਪਏ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਹਾਈ ਕੋਰਟ ਨੇ 5ਜੀ ਵਾਇਰਲੈੱਸ ਨੈੱਟਵਰਕ ਦੀ ਸਥਾਪਨਾ ਦੇ ਖਿਲਾਫ ਦਾਇਰ ਮੁਕੱਦਮੇ ਨੂੰ ਖਾਰਜ ਕਰਦੇ ਹੋਏ ਸਿੰਗਲ ਜੱਜ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਨੂੰ ਵੀ ਰੱਦ ਕਰ ਦਿੱਤਾ।

  ਮਾਮਲਾ ਕੀ ਸੀ

  ਜੂਹੀ ਨੇ 5ਜੀ ਨੈੱਟਵਰਕ ਦੇ ਖਿਲਾਫ ਪਟੀਸ਼ਨ ਦਾਇਰ ਕਰਦੇ ਹੋਏ ਕਿਹਾ ਸੀ ਕਿ ਇਸ ਨਾਲ ਇਨਸਾਨਾਂ ਦੇ ਨਾਲ-ਨਾਲ ਜਾਨਵਰਾਂ ਅਤੇ ਪੰਛੀਆਂ 'ਤੇ ਵੀ ਬੁਰਾ ਪ੍ਰਭਾਵ ਪਵੇਗਾ। ਇਸ 'ਤੇ ਹਾਈਕੋਰਟ ਦੇ ਸਿੰਗਲ ਬੈਂਚ ਨੇ ਇਸ ਮਾਮਲੇ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਇਹ ਮਾਮਲਾ ਅਭਿਨੇਤਰੀ ਵਲੋਂ ਪਬਲੀਸਿਟੀ ਲਈ ਕੀਤਾ ਗਿਆ ਜਾਪਦਾ ਹੈ, ਇਸਦੇ ਨਾਲ ਹੀ ਕੋਰਟ ਨੇ ਜੂਹੀ 'ਤੇ 20 ਲੱਖ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਸੀ।

  ਇਹ ਕੰਮ ਕਰਨਾ ਹੈ

  ਇਸ ਤੋਂ ਬਾਅਦ ਮਾਮਲਾ ਹਾਈਕੋਰਟ ਦੇ ਡਬਲ ਬੈਂਚ ਕੋਲ ਪਹੁੰਚਿਆ ਅਤੇ ਉਨ੍ਹਾਂ ਨੇ ਜੂਹੀ 'ਤੇ ਲਗਾਏ ਗਏ ਜੁਰਮਾਨੇ ਨੂੰ ਵਧਾ ਕੇ ਦੋ ਲੱਖ ਕਰਨ ਦੀ ਗੱਲ ਕਹੀ ਪਰ ਇਸ ਲਈ ਇਕ ਸ਼ਰਤ ਵੀ ਰੱਖੀ। ਅਦਾਲਤ ਨੇ ਕਿਹਾ ਕਿ ਜੁਰਮਾਨਾ ਘੱਟ ਕੀਤਾ ਜਾ ਸਕਦਾ ਹੈ ਪਰ ਇਸ ਦੇ ਲਈ ਜੂਹੀ ਨੂੰ ਕੁਝ ਕੰਮ ਕਰਨਾ ਹੋਵੇਗਾ।

  ANI Tweet

  ਅਦਾਲਤ ਨੇ ਕਿਹਾ ਕਿ ਕਿਉਂਕਿ ਉਹ ਇੱਕ ਸੈਲੀਬ੍ਰਿਟੀ ਹੈ ਅਤੇ ਅਜਿਹੀ ਸਥਿਤੀ ਵਿੱਚ ਹੁਣ ਉਸ ਨੂੰ ਸਮਾਜਿਕ ਕੰਮ ਕਰਨਾ ਪਵੇਗਾ। ਇਸੇ ਸ਼ਰਤ 'ਤੇ ਜੁਰਮਾਨਾ 20 ਲੱਖ ਰੁਪਏ ਤੋਂ ਘਟਾ ਕੇ 2 ਲੱਖ ਰੁਪਏ ਕੀਤਾ ਜਾ ਸਕਦਾ ਹੈ। ਇਸ ਨਾਲ ਹੀ ਅਦਾਲਤ ਨੇ ਦਿੱਲੀ ਦੀ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਨੂੰ ਵੀ ਨੋਟਿਸ ਜਾਰੀ ਕਰਕੇ ਅਪੀਲ 'ਤੇ ਜਵਾਬ ਮੰਗਿਆ ਸੀ।

  ਸੁਣਵਾਈ ਦੌਰਾਨ ਜੂਹੀ ਦੇ ਸੀਨੀਅਰ ਵਕੀਲ ਸਲਮਾਨ ਖੁਰਸ਼ੀਦ ਨੇ ਵੀ ਸਮਾਜਿਕ ਕੰਮ ਕਰਨ ਦੀ ਹਾਮੀ ਭਰੀ ਸੀ। ਹੁਣ ਵੀਰਵਾਰ ਨੂੰ ਸੁਣਵਾਈ ਦੌਰਾਨ ਜੂਹੀ ਦੀ ਸਹਿਮਤੀ ਤੋਂ ਬਾਅਦ ਹਾਈਕੋਰਟ ਨੇ ਜੁਰਮਾਨੇ ਦੀ ਰਕਮ 20 ਲੱਖ ਰੁਪਏ ਤੋਂ ਘਟਾ ਕੇ 2 ਲੱਖ ਰੁਪਏ ਕਰ ਦਿੱਤੀ ਹੈ।

  Published by:Krishan Sharma
  First published:

  Tags: Bollwood, Bollywood actress, Entertainment news, High court, Internet, Juhi Chawla