Home /News /national /

PM Launches 5G : ਹੋਇਆ ਸ਼ੂਰੂ ਜਾਣੋ ਕੀ ਹੈ 5G ਅਤੇ ਯੁਜਰਸ ਨੂੰ ਕਿਵੇਂ ਮਿਲੇਗਾ ਫਾਇਦਾ

PM Launches 5G : ਹੋਇਆ ਸ਼ੂਰੂ ਜਾਣੋ ਕੀ ਹੈ 5G ਅਤੇ ਯੁਜਰਸ ਨੂੰ ਕਿਵੇਂ ਮਿਲੇਗਾ ਫਾਇਦਾ

IMC 2022: ਤਕਨੀਕ ਰਾਹੀਂ ਬਿਜਲੀ ਚੋਰੀ 'ਤੇ ਕੱਸੇਗੀ ਲਗਾਮ, ਕੁਆਲਕਾਮ ਨੇ ਪੇਸ਼ ਕੀਤਾ ਹੱਲ

IMC 2022: ਤਕਨੀਕ ਰਾਹੀਂ ਬਿਜਲੀ ਚੋਰੀ 'ਤੇ ਕੱਸੇਗੀ ਲਗਾਮ, ਕੁਆਲਕਾਮ ਨੇ ਪੇਸ਼ ਕੀਤਾ ਹੱਲ

4G ਦੇ ਮੁਕਾਬਲੇ 5G ਟੇਕਨੋਲੋਜੀ ਜ਼ਿਆਦਾ ਬੇਹਤਰ ਇੰਟਰਫੇਸ ਦੇ ਨਾਲ ਆਵੇਗੀ। ਜਿੱਥੇ 4ਜੀ ਵਿੱਚ 150 Mbps ਤਕ ਦੀ ਜ਼ਿਆਦਾ ਸਪੀਡ ਮਿਲਦੀ ਹੈ, ਉਥੇ ਹੀ 5G ਵਿੱਚ 10 Gbps ਤੱਕ ਡਾਊਨਲੋਡ ਸਪੀਡ ਹੋਣ ਦੀ ਗੱਲ ਕਹੀ ਜਾ ਰਹੀ ਹੈ।

 • Share this:

  ਇੰਡੀਆ ਮੋਬਾਇਲ ਕਾਂਗਰਸ (IMC) ਦੇ 6ਵੇਂ ਐਡੀਸ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ..IMC 2022, 1 ਤੋਂ 4 ਅਕਤੂਬਰ ਤੱਕ ‘ਨਿਊ Digital ਯੂਨਿਵਰਸ’ ਦੀ ਥੀਮ ਦੇ ਨਾਲ ਪੇਸ਼ ਕੀਤਾ ਗਿਆ ਹੈ। PM ਮੋਦੀ ਨੇ ਇੰਡੀਆ ਮੋਬਾਇਲ ਕਾਂਗਰਸ 2022 ਦੀ ਆਯੋਜਨ ਵਾਲੀ ਥਾਂ ਤੇ 5ਜੀ ਸੇਵਾਵਾਂ ਦੇ ਕੰਮਕਾਜ ਦਾ ਡੈਮੋ ਦੇਖਿਆ।

  5ਜੀ ਦੀ ਮਦਦ ਦੇ ਨਾਲ ਬਿਨਾ ਰੁਕਾਵਟ ਕਵਰੇਜ, ਹਾਈ ਡੇਟਾ ਅਤੇ ਬੇਹੱਦ ਵਿਸ਼ਵਾਸਯੋਗ ਕਮਿਊਨੀਕੇਸ਼ਨ ਮਿਲੇਗਾ ।ਇਸ ਨਾਲ ਐਨਰਜੀ ਐਫੀਸ਼ੈਂਸੀ,ਸਪੈਕਟਰਮ ਐਫੀਸ਼ੈਂਸੀ ਅਤੇ ਨੈਟਵਰਕ ਐਫੀਸ਼ੈਂਸੀ ਨੂੰ ਵਧਾਵਾ ਮਿਲੇਗਾ। ਆਓ ਜਾਣਦੇ ਹਾਂ ਕੀ ਹੈ 5ਜੀ ਅਤੇ ਕਿਵੇਂ ਇਸ ਨਾਲ ਲੋਕਾਂ ਨੂੰ ਫਾਇਦਾ ਮਿਲੇਗਾ।


  5G ਨੂੰ ਲੋਅ-ਬੈਂਡ,ਮਿਡ-ਬੈਂਡ ਜਾਂ ਹਾਈ-ਬੈਂਡ ਮਿਲੀਮੀਟਰ-ਵੇਵ 24 GHz ਥੱਕ ਲਾਗੂ ਕੀਤਾ ਜਾ ਸਕਦਾ ਹੈ॥ ਲੋਅ-ਬੈਂਡ 5G, 600MHz ਤੋਂ 900 MHz ਦੇ ਵਿੱਚ 4G ਦੇ ਬਰਾਬਰ ਫ੍ਰੀਕੁਐਂਸੀ ਰੇਂਜ ਦਾ ਇਸਤੇਮਾਲ ਕਰਦਾ ਹੈ, ਮਿਡ-ਬੈਂਡ 5G 1.7 GHz ਤੋਂ 4.7 GHz ਦੇ ਵਿੱਚ mmWaves ਦਾ ਇਸਤੇਮਾਲ ਕਰਦਾ ਹੈ ਅਤੇ 5G 24-47 GHz ਦੀ ਫ੍ਰੀਕੁਐਂਸੀ ਦਾ ਇਸਤੇਮਾਲ ਕਰਦਾ ਹੈ।

  4G ਦੇ ਮੁਕਾਬਲੇ 5G ਟੇਕਨੋਲੋਜੀ ਜ਼ਿਆਦਾ ਬੇਹਤਰ ਇੰਟਰਫੇਸ ਦੇ ਨਾਲ ਆਵੇਗੀ। ਜਿੱਥੇ 4ਜੀ ਵਿੱਚ 150 Mbps ਤਕ ਦੀ ਜ਼ਿਆਦਾ ਸਪੀਡ ਮਿਲਦੀ ਹੈ, ਉਥੇ ਹੀ 5G ਵਿੱਚ 10 Gbps ਤੱਕ ਡਾਊਨਲੋਡ ਸਪੀਡ ਹੋਣ ਦੀ ਗੱਲ ਕਹੀ ਜਾ ਰਹੀ ਹੈ।ਯਾਨੀ ਕਿ ਯੂਜਰਸ 5G ਸਪੀਡ ਦੇ ਨਾਲ ਪੂਰੀ ਐੱਚਡੀ ਫਿਲਮ ਨੂੰ ਮਹਿਜ ਕੁੱਝ ਹੀ ਸਕਿੰਟਾਂ ਵਿੱਚ ਡਾਊਨਲੋਡ ਕਰ ਸਕਣਗੇ।


  ਇੰਨੀ ਹੋ ਸਕਦੀ ਹੈ ਅਪਲੋਡ ਸਪੀਡ

  ਅਪਲੋਡ ਦੇ ਮਾਮਲੇ ਵਿੱਚ 4ਜੀ ਨੈੱਟਵਰਕ ਤੇ 50 Mbps ਸਪੀਡ ਦੀ ਤੁਲਨਾ ਵਿੱਚ 5ਜੀ ਨੈਟਵਰਕ 1 Gbps ਤੱਕ ਅਪਲੋਡ ਸਪੀਡ ਮਿਲਣ ਦਾ ਅੰਦਾਜ਼ਾ ਹੈ। ਇਸ ਤੋਂ ਇਲਾਵਾ 4ਜੀ ਦੀ ਤੁਲਨਾ ਵਿੱਚ 5G ਕਿਤੇ ਜ਼ਿਆਦਾ ਡਿਵਾਈਸ ਨੂੰ ਕੰਨੈਕਟ ਕਰ ਸਕਦਾ ਹੈ 5G ਨੂੰ ਸਮਾਰਟਫੋਨ ਦੀ ਤੁਲਨਾ ਵਿੱਚ ਕਈ ਦੂਜੇ ਤਰ੍ਹਾਂ ਦੇ ਡਿਵਾਈਸ ਨੂੰ ਜੋੜਨ ਦੇ ਲਈ ਡਿਜ਼ਾਇਨ ਕੀਤਾ ਗਿਆ ਹੈ।


  ਰਿਪੋਰਟ ਦੇ ਮੁਤਾਬਕ 5G ਯੂਜਰਸ ਦੇ ਨੈਟਵਰਕ ਕਨੈਕਸ਼ਨ ਨੂੰ ਬੇਹਤਰ ਬਣਾਉਣ ਤੋਂ ਇਲਾਵਾ ਹੋਰ ਵੀ ਬਹੁਤ ਕੁੱਝ ਕਰੇਗਾ। 5G ਆਰਟੀਫੀਸ਼ੀਅਲ ਇੰਟੇਲੀਜੈਂਸ ਅਤੇ ਮਸ਼ੀਨ ਲਰਨਿੰਗ ਸਪੇਸ ਵਿੱਚ ਵੀ ਕਈ ਮੌਕੇ ਲਿਆਵੇਗਾ। ਕਿਉਂਕਿ ਵਿਗਿਆਨਿਕ ਆਪਣੇ ਸਿਸਟਮ ਵਿੱਚ ਜ਼ਿਆਦਾ ਡੇਟਾ ਪ੍ਰੋਗਰਾਮ ਕਰਨ ਦੇ ਯੋਗ ਹੋਣਗੇ, ਜਿਸ ਦੇ ਰਿਜਲਟ ਜਲਦ ਹੀ ਸਾਹਮਣੇ ਆ ਜਾਣਗੇ।ਕੀਮਤ ਨੂੰ ਲੈ ਕੇ ਉਮੀਦ ਕੀਤੀ ਜਾ ਰਹੀ ਹੈ ਕਿ 4G ਦੇ ਲਈ ਜੋ ਪੇਮੈਂਟ ਕੀਤੀ ਜਾ ਰਹੀ ਹੈ,5G ਦੇ ਲਈ ਸਾਨੂੰ ਉਸ ਤੋਂ ਥੋੜਾ ਜ਼ਿਆਦਾ ਖਰਚ ਕਰਨਾ ਪਵੇਗਾ।

  Published by:Shiv Kumar
  First published:

  Tags: 5G India launch, Mukesh ambani, Narendra modi