Home /News /national /

5G Service Launch: ਅੱਜ ਤੋਂ ਦੇਸ਼ ਭਰ 'ਚ ਸ਼ੁਰੂ ਹੋਈ 5G ਸਰਵਿਸ

5G Service Launch: ਅੱਜ ਤੋਂ ਦੇਸ਼ ਭਰ 'ਚ ਸ਼ੁਰੂ ਹੋਈ 5G ਸਰਵਿਸ

 ਦੇਸ਼ ਵਿੱਚ ਲਾਂਚ ਹੋਈ 5G ਮੋਬਾਈਲ ਸਰਵਿਸ, PM ਮੋਦੀ ਨੇ ਕੀਤੀ ਸ਼ੁਰੂਆਤ

ਦੇਸ਼ ਵਿੱਚ ਲਾਂਚ ਹੋਈ 5G ਮੋਬਾਈਲ ਸਰਵਿਸ, PM ਮੋਦੀ ਨੇ ਕੀਤੀ ਸ਼ੁਰੂਆਤ

5G Service Launch: ਇੱਕ ਅਕਤੂਬਰ ਯਾਨੀ ਅੱਜ ਤੋਂ ਦੇਸ਼ ਭਰ ਵਿੱਚ 5G ਸਰਵਿਸ ਸ਼ੁਰੂ ਹੋ ਗਈ ਹੈ। ਜਿਸ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ। ਦਿੱਲੀ ਦੇ ਪ੍ਰਗਤੀ ਮੈਦਾਨ ਤੋਂ ਸਵੇਰੇ 10 ਵਜੇ ਆਈ.ਐੱਮ.ਸੀ. ਪ੍ਰੋਗਰਾਮ ਵਿੱਚ ਅਧਿਕਾਰਿਕ ਤੌਰ ਤੇ 5G ਸਰਵਿਸ ਦੀ ਸ਼ੁਰੂਆਤ ਕੀਤੀ । ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਭਾਰਤੀ ਮੋਬਾਇਲ ਕਾਂਗਰਸ ਦੇ ਛੇਵੇਂ ਅੇਡੀਸ਼ਨ ਦਾ ਵੀ ਉਦਘਾਟਨ ਕੀਤਾ। ਆਈ.ਐੱਮ.ਸੀ. 2022 1 ਤੋਂ 4 ਅਕਤੂਬਰ ਤੱਕ ‘ਨਿਊ Digital ਯੂਨੀਵਰਸ ਦੀ ਥੀਮ ਦੇ ਨਾਲ ਆਯੋਜਿਤ ਹੋਣ ਵਾਲਾ ਹੈ।

ਹੋਰ ਪੜ੍ਹੋ ...
 • Share this:

  5G Service Launch: ਇੱਕ ਅਕਤੂਬਰ ਯਾਨੀ ਅੱਜ ਤੋਂ ਦੇਸ਼ ਭਰ 'ਚ 5G ਸਰਵਿਸ ਸ਼ੁਰੂ ਹੋ ਗਈ ਹੈ। ਜਿਸ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ। ਦਿੱਲੀ ਦੇ ਪ੍ਰਗਤੀ ਮੈਦਾਨ ਤੋਂ ਸਵੇਰੇ 10 ਵਜੇ ਆਈ.ਐੱਮ.ਸੀ. ਪ੍ਰੋਗਰਾਮ ਵਿੱਚ ਅਧਿਕਾਰਿਕ ਤੌਰ ਤੇ 5G ਸਰਵਿਸ ਦੀ ਸ਼ੁਰੂਆਤ ਕੀਤੀ । ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਭਾਰਤੀ ਮੋਬਾਇਲ ਕਾਂਗਰਸ ਦੇ ਛੇਵੇਂ ਅੇਡੀਸ਼ਨ ਦਾ ਵੀ ਉਦਘਾਟਨ ਕੀਤਾ। ਆਈ.ਐੱਮ.ਸੀ. 2022 1 ਤੋਂ 4 ਅਕਤੂਬਰ ਤੱਕ ‘ਨਿਊ Digital ਯੂਨੀਵਰਸ ਦੀ ਥੀਮ ਦੇ ਨਾਲ ਆਯੋਜਿਤ ਹੋਣ ਵਾਲਾ ਹੈ।


  ਇਸ ਤੋਂ ਇਲਾਵਾ ਪਰਧਾਨ ਮੰਤਰੀ ਮੋਦੀ ਨੂੰ ਰਾਜਧਾਨੀ ਦਿੱਲੀ ਦੇ ਦਵਾਰਕਾ ਸੈਕਟਰ 25 ਵਿੱਚ ਦਿੱਲੀ ਮੈਟਰੋ ਦੇ ਅਗਲੇ ਸਟੇਸ਼ਨ ਦੀ ਜ਼ਮੀਨ ਹੇਠਲੀ ਸੁਰੰਗ ਤੋਂ 5G ਸੇਵਾਵਾਂ ਦੇ ਕੰਮਕਾਰ ਦਾ ਪ੍ਰਦਰਸ਼ਨ ਕਰਵਾਇਆ ।ਜਿਸ ਵਿੱਚ 5G ਦੀ ਮਦਦ ਦੇ ਨਾਲ ਬਿਨਾ ਰੁਕਾਵਟ ਕਵਰੇਜ ,ਹਾਈ ਡੇਟਾ ਰੇਟ ਅਤੇ ਬੇਹਤਰੀਨ ਕਮਿਊਨਿਕੇਸ਼ਨ ਦੇਖਣ ਨੂੰ ਮਿਲਿਆ।

  ਇਸ ਦੇ ਨਾਲ ਐਨਰਜੀ ਐਫੀਸ਼ੈਂਸੀ,ਸਪੈਕਟਰਮ ਐਫੀਸ਼ੈਂਸੀ ਅਤੇ ਨੈਟਵਰਕ ਐਫੀਸ਼ੈਂਸੀ ਨੂੰ ਲਾਭ ਮਿਲੇਗਾ ।ਪ੍ਰਧਾਨ ਮੰਤਰੀ ਭਾਰਤੀ ਮੋਬਾਇਲ ਕਾਂਗਰਸ ਦੇ ਛੇਵੇਂ ਐਡੀਸ਼ਨ ਦਾ ਵੀ ਉਦਘਾਟਨ ਕੀਤਾ। ਦਿੱਲੀ ਮੈਟਰੋ ਨੇ 5G ਪ੍ਰਦਰਸ਼ਨ ਦੇ ਲਈ ਸਾਜੋਸਮਾਨ ਮੁਹੱਈਆ ਕਰਵਾਇਆ ਹੈ।ਮਾਹਿਰਾਂ ਦਾ ਮੰਨਣਾ ਹੈ ਕਿ ਕਮਰਿਸ਼ੀਅਲ 5G ਸਰਵਿਸ ਦੀ ਸ਼ੁਰੂਆਤ ਤਾਂ ਹੋਣ ਵਾਲੀ ਹੈ ਪਰ ਇਸ ਸੇਵਾ ਨੂੰ ਆਮ ਲੋਕਾਂ ਤੱਕ ਪਹੁੰਚਣ ਵਿੱਚ ਇੱਕ ਸਾਲ ਤੋਂ ਜ਼ਿਆਦਾ ਦਾ ਸਮਾਂ ਲੱਗ ਸਕਦਾ ਹੈ।

  ਨਿਊ Digital ਯੂਨੀਵਰਸ’ ਹੈ ਪ੍ਰੋਗਰਾਮ ਦੀ ਥੀਮ

  ਯੂਨੀਵਰਸ ਦੀ ਥੀਮ ਦੇ ਨਾਲ ਸ਼ੁਰੂ ਹੋਣ ਵਾਲਾ ਹੈ। ਇਹ ਪ੍ਰਮੁੱਖ ਵਿਚਾਰਕਾਂ,ਏਨੋਵੇਟਰਸ ਅਤੇ ਸਰਕਾਰੀ ਅਧਿਕਾਰੀਆਂ ਨੂੰ ਇਕੱਠੇ ਨਾਲ ਲਿਆਵੇਗਾ ਇਸ ਮੌਕੇ ਤੇ Digital technology ਨੂੰ ਤੇਜ਼ੀ ਨਾਲ ਅਪਨਾਉਣ ਅਤੇ ਇਸ ਦੇ ਪ੍ਰਸਾਰ ਨਾਲ ਪੈਦਾ ਹੋਣ ਵਾਲੇ ਨਵੇਂ-ਨਵੇਂ ਮੌਕਿਆਂ ਤੇ ਚਰਚਾ ਪ੍ਰਦਰਸ਼ਨ ਕਰੇਗਾ। ਅਜਿਹੀ ਉਮੀਦ ਵੀ ਜਤਾਈ ਜਾ ਰਹੀ ਹੈ ਕਿ ਇਨ੍ਹਾਂ ਸੇਵਾਵਾਂ ਦੇ ਲਾਂਚ ਹੋਣ ਦੇ ਨਾਲ ਹੀ ਅਕਤੂਬਰ ਮਹੀਨੇ ਤੋਂ ਕਈ ਸ਼ਹਿਰਾਂ ਵਿੱਚ 5G ਸਰਵਿਸ ਗ੍ਰਾਹਕਾਂ ਦੇ ਲਈ ਉਪਲਬਧ ਹੋ ਸਕੇਗੀ,ਹਾਲਾਂਕਿ,ਇਸ ਨੂੰ ਲੈ ਕੇ ਅਜੇ ਤੱਕ ਕੋਈ ਅਧਿਕਾਰਿਕ ਘੋਸ਼ਣਾ ਨਹੀਨ ਹੋਈ ਹੈ।

  CNBC-ਆਵਾਜ਼ ਦੀ ਇੱਕ ਰਿਪੋਰਟ ਦੇ ਮੁਤਾਬਕ ਇਸ ਪ੍ਰੋਗਰਾਮ ਦੇ ਦੌਰਾਨ ਟੈਲੀਕਾਮ ਕੰਪਨੀਆਂ ਪਰਧਾਨ ਮੰਤਰੀ ਮੋਦੀ ਦੇ ਸਾਹਮਣੇ 5G ਸਰਵਿਸ ਦਾ ਡੈਮੋ ਦੇਣਗੀਆਂ ਇਸ ਦੌਰਾਨ ਕੰਪਨੀਆਂ 5ਜੀ ਲਾਂਚ ਦਾ ਐਲਾਨ ਕਰ ਸਕਦੀਆਂ ਹਨ।

  ਸੰਚਾਰ ਮੰਤਰਾਲੇ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਸਾਲਾਂ ਦੀ ਸਖ਼ਤ ਮਿਹਨਤ ਤੋਂ ਬਾਅਦ 5G ਸੇਵਾਵਾਂ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਹਾਲ ਹੀ ਵਿੱਚ 5G ਸਪੈਕਟਰਮ ਦੀ ਨੀਲਾਮੀ ਸਫਲਤਾਪੂਰਵਕ ਆਯੌਜਿਤ ਕੀਤੀ ਗਈ ਸੀ ਅਤੇ ਦੂਰ ਸੰਚਾਰ ਸੇਵਾ ਪ੍ਰਦਾਨ ਕਰਨ ਵਾਲਿਆ ਨੰੁ 1,50,173 ਕਰੋੜ ਰੁਪਏ ਦੇ ਕੁੱਲ ਮਾਲੀਏ ਦੇ ਨਾਲ 51,236 ਮੈਗਾਹਰਟ ਅਲਾਟ ਕੀਤਾ ਗਿਆ ਸੀ।

  Published by:Shiv Kumar
  First published:

  Tags: 5G services in india, India, PM Modi